ਕੌਮ ਫੈਸਲਾ ਦੇਵੇ ! ਹਰਚੰਦ ਸਿੰਘ ਲੌਂਗਵਾਲ ਸ਼ਹੀਦ ਸੀ ਜਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸ਼ਹੀਦ ਸਨ ?
- ਸੰਪਾਦਕੀ
- 21 Aug,2025

ਕੌਮ ਫੈਸਲਾ ਦੇਵੇ ! ਹਰਚੰਦ ਸਿੰਘ ਲੌਂਗਵਾਲ ਸ਼ਹੀਦ ਸੀ ਜਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸ਼ਹੀਦ ਸਨ ?
ਅੱਜ ਦੇ ਦੋਗਲੇ ਨੇਤਾਵਾਂ ਤੋਂ ਸਾਰੇ ਆਹੁਦੇ ਖੋਹ ਕੇ ਇਹਨਾਂ ਨੂੰ ਘਰ ਬੈਠਾਓ ! ਜੇ ਹਰਚੰਦ ਲੌਂਗੋਵਾਲ ਸੰਤ ਸੀ ਯੋਧਾ ਸੀ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਇਹ ਗਦਾਰ ਲਾਣਾ ਕਿਸ ਖਾਤੇ ਵਿੱਚ ਪਾਏਗਾ ਅਤੇ ਲੌਂਗੋਵਾਲ ਨੂੰ ਸੋਧਾ ਲਾਉਣ ਵਾਲਿਆਂ ਨੂੰ ਕਿਸੇ ਕੌਮ ਕਿਸ ਖਾਤੇ ਵਿੱਚ ਪਾਏਗੀ? ਸਾਨੂੰ ਇਹ ਗਦਾਰ ਹੁਣ ਦੱਸਣ ਕਿ ਅਸੰਤ ਲੌਂਗੋਵਾਲ ਸ਼ੀਹਦ ਹੈ ਜਾਂ ਉੱਸ ਨੂੰ ਸੋਧਾ ਲਾਉਣ ਵਾਲੇ ਭਾਈ ਲੀਲ ਜੀ ਵਰਗੇ ਭਾਈ ਹਲਵਾਰੇ ਵਰਗੇ ਕੌਮ ਦੇ ਸ਼ਹੀਦ ਹਨ ! ਇਹਨਾਂ ਲੋਕਾਂ ਦਾ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਦਾ ਕੋਈ ਮੂੰਹ ਮੱਥਾ ਕੋਈ ਸਟੈਂਡ ਹੈ ਜਾਂ ਨਹੀਂ ! ਹੁਣ ਕੌਮ ਨੂੰ ਹੋਰ ਜਿਆਦਾ ਸਮਾਂ ਬੁੱਧੂ ਨਹੀਂ ਬਣਾਇਆ ਜਾ ਸਕੇਗਾ! ਸਿੱਖ ਨੂੰ ਇਹ ਲੋਕ ਸਮਝਦੇ ਕੀ ਹਨ ? ਲੌਂਗੋਵਾਲ ਦੀ ਬਰਸੀ ਮਨਾਉਣ ਵਾਲੇ ਨੇਤਾਵਾਂ ਅਤੇ ਆਮ ਸੰਗਤ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਲੌਂਗੋਵਾਲ ਨੇ ਕਿਹੜਾ ਮਾਅਰਕਾ ਮਾਰਿਆ ਸੀ ਸਿੱਖ ਕੌਮ ਲਈ ? ਕੀ ਉੱਸ ਦੀ ਇਹ ਕੁਰਬਾਨੀ ਸੀ ਕਿ ਉੱਸ ਨੇ ਭਾਈ ਸੁਰਿੰਦਰ ਸਿੰਘ ਸੋਡੀ ਬੱਬਰ ਸ਼ੇਰ ਸਾਡੇ ਨੂੰ ਸਪਾਰੀ ਦੇ ਕੇ ਛਿੰਦੇ ਬਦਮਾਸ਼ ਅਤੇ ਗੁੰਡੀ ਰੰਨ ਬਲਜੀਤ ਕੌਰ ਕੋਲੋਂ ਸ਼ਹੀਦ ਕਰਵਾਇਆ? ਕੀ ਉੱਸ ਦੀ ਇਹ ਕੁਰਬਾਨੀ ਸੀ ਕਿ ਉੱਸ ਨੇ ਛਿੰਦੇ ਬਦਮਾਸ਼ ਅਤੇ ਗੁੰਡੀ ਰੰਨ ਬਲਜੀਤ ਕੌਰ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਭਾਈ ਅਮਰੀਕ ਸਿੰਘ ਜੀ ਨੂੰ ਅਤੇ ਬਾਬਾ ਠਾਹਰਾ ਸਿੰਘ ਜੀ ਨੂੰ ਮਰਵਾਉਣ ਲਈ ਸ਼ਹੀਦ ਕਰਵਾਉਣ ਲਈ ਵੀ ਸਪਾਰੀ ਦਿੱਤੀ ਹੋਈ ਸੀ ? ਇਹ ਤਾਂ ਸੰਤਾਂ ਦਾ ਤੇਜ ਪਰਤਾਪ ਐਨਾ ਸੀ ਕਿ ਗੁੰਡੀ ਰੰਨ ਦੀ ਜੁਰਅਤ ਹੀ ਨਹੀਂ ਪਈ ਸੀ ਸੰਤਾਂ ਉੱਤੇ ਗੋਲੀ ਚਲਾਉਣ ਦੀ ! ਕੀ ਹਰਚੰਦ ਸਿੰਘ ਲੌਂਗੋਵਾਲ ਦੀ ਇਹ ਕੁਰਬਾਨੀ ਸੀ ਕਿ ਉੱਸ ਨੇ ਅਤੇ ਪਰਕਾਸ਼ ਸਿੰਘ ਬਾਦਲ ਗਦਾਰ ਏ ਕੌਮ ਨੇ ਇੰਦਰਾ ਗਾਂਧੀ ਡੈਣ ਨੂੰ ਚਿੱਠੀਆਂ ਲਿਖ ਲਿਖ ਕੇ ਸ੍ਹੀ ਹਰਿਮੰਦਰ ਸਾਹਿਬ ਜੀ ਉੱਤੇ ਹਮਲਾ ਕਰਵਾਇਆ! ਕੀ ਹਰਚੰਦ ਸਿੰਘ ਲੌਂਗੋਵਾਲ ਵਾਲੇ ਟੈਂਪੂ ਦੀ ਛੜੇ ਸਾਧ ਦੀ ਗਦਾਰ ਦੀ ਇਹ ਕੁਰਬਾਨੀ ਸੀ ਕਿ ਉੱਹ ਹੱਥ ਖੜੇ ਕਰਕੇ ਅਤੇ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਲੰਘ ਕੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਜੀ ਵਿੱਚੋਂ ਬਾਹਰ ਆ ਗਿਆ ਸੀ ! ਇਹ ਤਿੰਨੋਂ ਹਰਚੰਦ ਸਿੰਘ ਲੌਂਗੋਵਾਲ ਪਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਟੌਹੜਾ ਕੌਮ ਦੇ ਗਦਾਰ ਸਨ , ਹਨ , ਅਤੇ ਰਹਿਣਗੇ ਵੀ ਜਿਹਨਾਂ ਨੇ ਅਕਾਲ ਤਖਤ ਢੁਹਾਇਆ , ਹਰਿਮੰਦਰ ਸਾਹਿਬ ਜਖਮੀ ਕਰਵਾਇਆ ਅਤੇ ਕੌਮ ਸ਼ਹੀਦ ਕਰਵਾਈ ਅਤੇ ਬਾਅਦ ਵਿੱਚ ਲੌਂਗੋਵਾਲ ਨੇ ਇੰਦਰਾ ਗਾਂਧੀ ਦੇ ਮੁੰਡੇ ਅਤੇ ਪੰਜਾਹ ਹਜ਼ਾਰ ਸਿੰਖਾਂ ਦੇ ਕਾਤਲ ਨਾਲ ਜੂਸ ਪੀ ਕੇ ਅਤੇ ਚਾਹ ਨਾਲ ਬਰਫੀ ਖਾ ਰਾਜੀਵ ਲੌਂਗੋਵਾਲ ਸਮਝੌਤਾ ਕਰਕੇ ਸਿੱਖ ਕੌਮ ਸਿੱਖ ਧਰਮ ਅਤੇ ਪੰਜਾਬ ਦੀਆਂ ਬੇੜੀਆਂ ਵਿੱਚ ਵੱਟੇ ਪਾਏ! ਅੱਜ 20 ਅਗਸਤ 2025 ਨੂੰ ਗਦਾਰ ਲੌਂਗੋਵਾਲ ਦੀ ਬਰਸੀ ਮਨਾਉਣ ਗਏ ਕੌਮ ਦੇ ਨਵੇਂ ਗਦਾਰਾਂ ਨੂੰ ਅਸੀਂ ਟਕੇ ਟਕੇ ਦੀ ਲਾਹਣਤ ਪਾਉਂਦੇ ਹਾਂ, ਲੱਖਾਂ ਦੀ ਲਾਹਣਤ ਯੋਗੇ ਵੀ ਇਹ ਗਦਾਰ ਨਹੀਂ ਹਨ ! ਜਦੋਂ ਧਰਮ ਯੁੱਧ ਮੋਰਚਾ ਚੱਲਦਾ ਸੀ ਤਾਂ ਇਹ ਗਦਾਰ ਸਟੇਜਾਂ ਤੋਂ ਬਿਆਨ ਦਿੰਦੇ ਹੁੰਦੇ ਸਨ ਕਿ ਅਗਰ ਦਰਬਾਰ ਸਾਹਿਬ ਉੱਪਰ ਹਮਲਾ ਹੋਇਆ ਤਾਂ ਟੈਂਕ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਲੰਘ ਕੇ ਹੀ ਦਰਬਾਰ ਸਾਹਿਬ ਜੀ ਵਿੱਚ ਦਾਖਲ ਹੋਣਗੇ, ਲੇਕਿਨ ਇਹ ਲਾਸ਼ਾਂ ਹੱਥ ਖੜ੍ਹੇ ਕਰਕੇ ਬਾਹਰ ਆ ਗਈਆਂ ਅਤੇ ਇਹਨਾਂ ਲਾਸ਼ਾਂ ਨੇ ਸਿੱਖ ਨੂੰ ਵੀ ਇੱਕ ਜਿੰਦਾ ਲਾਸ਼ ਬਣਾਕੇ ਦੁਸ਼ਟ ਹਿੰਦੂ ਲਈ ਬਰਾਹਮਣ ਲਈ ਨੋਚ ਨੋਚ ਕੇ ਖਾਣ ਲਈ ਛੱਡ ਦਿੱਤਾ! ਇਹ ਸਨ 1980 ਦੇ ਦਹਾਕੇ ਦੇ ਸਿੱਖ ਕੌਮ ਦੇ ਲੀਡਰ ਅਤੇ ਰਹਿਨੁਮਾ! ਇਹਨਾਂ ਦੇ ਇੱਕ ਬੋਲ ਉੱਤੇ ਕੌਮ ਜੇਹਲਾਂ ਭਰ ਦਿੰਦੀ ਸੀ , ਇਹਨਾਂ ਦੀ ਇੱਕ ਆਵਾਜ਼ ਉੱਤੇ ਕੌਮ ਆਪਣੇ ਵੈਰੀਆਂ ਨਾਲ ਲੜਨ ਮਰਨ ਲਈ ਤਿਆਰ ਹੋ ਜਾਂਦੀ ਸੀ ! ਇਹਨਾਂ ਦੇ ਬਿਆਨਾਂ ਉੱਤੇ ਸਿੱਖ ਫੌਜਾਂਆਂ ਨੇ ਜੂਨ 1984 ਵਿੱਚ ਭਾਰਤ ਸਰਕਾਰ ਵਿਰੁੱਧ ਬਗਾਵਤ ਕਰ ਦਿੱਤੀ ਸੀ , ਕਈ ਫੌਜੀ ਭਾਰਤ ਸਰਕਾਰ ਨੇ ਸ਼ਹੀਦ ਕਰ ਦਿੱਤੇ, ਕਈ ਜੇਹਲਾਂ ਵਿੱਚ ਸੜੇ ਅਤੇ ਕਈ ਅੱਜ ਵੀ ਧਰਮੀ ਫੌਜੀ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ! ਇਹ ਦੇਣ ਹੈ ਲੌਂਗੋਵਾਲਾਂ ਬਾਦਲਾਂ ਟੌਹੜਿਆਂ ਅਤੇ ਤਲਵੰਡੀਆਂ ਵਰਗੇ ਗਦਾਰਾਂ ਦੀ ਸਿੱਖ ਕੌਮ ਨੂੰ ਦੀ ! ਸਿੱਖ ਕੌਮ ਆਪਣਾ ਖਾਲਿਸਤਾਨ ਦਾ ਰਸਤਾ ਚੁਣੇ , ਹੁਣ ਵਿੱਚ ਵਿਚਾਲੇ ਵਾਲੇ ਰਸਤੇ ਬੰਦ ਕਰ ਦਿਓ ! ਹੁਣ ਸਰਕਾਰਾਂ ਕੋਲੋਂ ਭੀਖ ਮੰਗਣਾ ਬੰਦ ਕਰੋ ਜੀ ਸਿੱਖੋ , ਖਾਲਸਾ ਹਮੇਸ਼ਾਂ ਹੱਕ ਖੋਂਹਦਾ ਹੁੰਦਾ ਹੈ , ਮੰਗਦਾ ਵੀ ਨਹੀਂ ਹੁੰਦਾ ਜੀ ਪਿਆਰੇ ਅਤੇ ਸਤਿਕਾਰੇ ਸਿੱਖੋ ਅਤੇ ਸਿੱਖਣੀਓ! -
ਹਰਪ੍ਰੀਤ ਸਿੰਘ ਪੰਮਾ ਆਜ਼ਾਦ ਅਸਟਰੀਆ
Posted By:

Leave a Reply