ਝੋਟਾ ਕਤਲਕਾਂਡ। ਪਤਨੀ ਜਾਣਦੀ ਸੀ ਅਸ਼ਵਨੀ ਦੀ ਮਨਸ਼ਾ ਕੀ ਹੈ,,ਮੋਹਾਲੀ ਤੋਂ ਮੰਗਵਾਉਂਦਾ ਸੀ ਮੁਲਜ਼ਮ ਮੈਡੀਕਲ ਨਸ਼ਾ, ਪੁਲਿਸ ਤਫਤੀਸ਼ ਚ ਖੁਲਾਸਾ।
ਮਾਨਸਾ 16 ਅਕਤੂਬਰ , ਬਿੰਦਰ ਸਿੰਘ ਖੁੱਡੀ ਕਲਾਂ- ਪਰਵਿੰਦਰ ਸਿੰਘ ਝੋਟਾ ਕਤਲਕਾਂਡ ਮਾਮਲੇ ਚ ਮੁਲਜ਼ਮ ਤੋਂ ਮੁਢਲੀ ਪੁੱਛਗਿੱਛ ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੀ ਪਤਨੀ ਨੀਲਮ ਰਾਣੀ ਉਸਦੀ ਇਸ ਮਨਸ਼ਾ ਨੂੰ ਜਾਣਦੀ ਸੀ,ਪਰ ਉਸਨੇ ਪੁਲਿਸ ਨੂੰ ਇਸਦੀ ਕੋਈ ਸੂਚਨਾ ਨਹੀਂ ਦਿੱਤੀ,ਜਿਸ ਕਰਕੇ ਉਸ ਨੂੰ ਗਿਰਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਐਸ ਐਸ ਪੀ ਮਾਨਸਾ ਵੈਭਵ ਚੌਧਰੀ ਨੇ ਝੋਟਾ ਕਤਲਕਾਂਡ ਦੀ ਮੁਲਜ਼ਮਾਂ ਪਾਸੋਂ ਮੁਢਲੀ ਤਫਤੀਸ਼ ਦੌਰਾਨ ਕੀਤੀ ਪੁੱਛਗਿੱਛ ਦਾ ਖੁਲਾਸਾ ਕਰਦਿਆਂ ਕਿਹਾ...