ਅੱਪਰਾ ਵਿਖੇ 18ਵਾਂ ਛਿੰਝ ਮੇਲਾ 6 ਸਤੰਬਰ ਨੂੰ
ਅੱਪਰਾ,2 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਗੁੱਗਾ ਜਾਹਰ ਪੀਰ ਜੀ ਸ਼ਕੰਡੀ (ਰਜਿ) ਅੱਪਰਾ ਵਲੋਂ ਦਰਬਾਰ ਬਾਬਾ ਸ਼ੇਖ ਨਸ਼ੀਰਾ ਜੀ ਦੇ ਅਸਥਾਨ ਤੇ 18ਵਾਂ ਸਾਲਾਨਾ ਛਿੰਝ ਮੇਲਾ ਸਮੂਹ ਨਗਰ ਨਿਵਾਸੀ ਸੰਗਤਾਂ, ਐਨ.ਆਰ, ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਅੱਪਰਾ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਲਛਮਣ ਦਾਸ ਚੇਲਾ ਜੀ ਦੀ ਅਗਵਾਈ ਹੇਠ ਮਿਤੀ 6 ਸਤੰਬਰ ਦਿਨ ਐਤਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਿਤੀ 6 ਸਤੰਬਰ ਦਿਨ ਐਤਵਾਰ ਨੂੰ...