ਐਸ.ਆਈ.ਆਰ.ਦਾ ਸਮਾਂ ਵਧਾਉਣ ਤੇ ਸਮਾਜ ਸੇਵਕ ਡਾ. ਬਾਵਾ ਵਲੋੰ ਸਰਕਾਰ, ਡੀ.ਸੀ. ਅਤੇ ਐਸ. ਡੀ. ਐਮ ਦਾ ਕੀਤਾ ਧੰਨਵਾਦ

ਐਸ.ਆਈ.ਆਰ.ਦਾ ਸਮਾਂ ਵਧਾਉਣ ਤੇ ਸਮਾਜ ਸੇਵਕ ਡਾ. ਬਾਵਾ ਵਲੋੰ ਸਰਕਾਰ, ਡੀ.ਸੀ. ਅਤੇ ਐਸ. ਡੀ. ਐਮ ਦਾ ਕੀਤਾ ਧੰਨਵਾਦ

ਕਪੂਰਥਲਾ 19 ਜੁਲਾਈ ਗੌਰਵ ਮੜੀਆ
ਪਿਛਲੇ ਦਿਨੀ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਸਮਾਜ ਸੇਵਕ ਡਾ. ਐਚ. ਐਸ. ਬਾਵਾ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਬੀ. ਐਲ. ਓ. ਸਹਿਬਾਨਾਂ ਤੇ ਕੰਮ ਦੇ ਬੋਝ ਨੂੰ ਦੇਖਦਿਆਂ ਹੋਇਆ, ਐਸ. ਆਈ. ਆਰ ਦੇ ਸਮਾਂ - ਸੀਮਾ ਵਿੱਚ ਵਾਧਾ ਕੀਤਾ ਜਾਵੇ। ਹੁਣ ਸਰਕਾਰ ਵਲੋਂ ਸਮਾਂ 24 ਜੁਲਾਈ ਤੋਂ ਵਧਾ ਕੇ 3 ਅਗਸਤ ਕਰ ਦਿੱਤਾ ਗਿਆ ਹੈ। ਇਸ ਮੰਗ ਨੂੰ ਤੁਰੰਤ ਸਵੀਕਾਰ ਕਰਨ ਤੇ ਡਾ. ਇਰਵਿਨ ਕੌਰ ਐਸ.ਡੀ.ਐਮ. ਕਪੂਰਥਲਾ, ਸ਼੍ਰੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ, ਚੋਣ ਕਮਿਸ਼ਨਰ ਅਤੇ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦਿਆਂ ਹੋਇਆ ਸਮਾਜ ਸੇਵਕ ਡਾ.ਐਚ.ਐਸ. ਬਾਵਾ ਨੇ ਕਿਹਾ ਕਿ ਸਰਕਾਰ ਵਲੋਂ ਲਏ ਗਏ ਇਸ ਫੈਸਲੇ ਨਾਲ ਬੀ. ਐਲ. ਓ. ਸਹਿਬਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਸ਼ਬਦ ਉਹਨਾ ਵਲੋਂ ਉਸ ਸਮੇਂ ਕਹੇ ਗਏ ਜਦੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀ. ਐਲ. ਓ. ਸ਼੍ਰੀ ਹੇਮ ਰਾਜ ਵਲੋਂ ਐਸ. ਆਈ. ਆਰ. ਵਾਲੇ ਵੋਟਰ ਫਾਰਮ ਭਰਨ ਲਈ ਆਰ. ਟੀ. ਓ. ਦਫਤਰ ਵਿਖੇ ਇੱਕ ਦਿਨਾ ਵਿਸੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸਮਾਜ ਸੇਵਕ ਡਾ.ਐਚ.ਐਸ. ਬਾਵਾ ਵੀ ਸਵੇਰ ਤੋਂ ਸ਼ਾਮ 3 ਵਜੇ ਤੱਕ ਕੈਂਪ ਵਿੱਚ ਹਾਜ਼ਰ ਰਹੇ। ਡਾ. ਬਾਵਾ ਜੀ ਦੱਸਿਆ ਕਿ ਉਹਨਾ ਨੂੰ, ਮਾਣਯੋਗ ਸ਼੍ਰੀ ਮੁਨੀਸ਼ ਸੰਸੋਦੀਆ ਜੀ ਦੇ ਚੰਡੀਗੜ੍ਹ ਵਾਲੇ ਦਫ਼ਤਰ ਤੋਂ ਫੋਨ ਆਇਆ ਅਤੇ ਬੂਥ ਨੰਬਰ 129 ਕਪੂਰਥਲਾ ਵਾਰੇ ਜਾਣਕਾਰੀ ਲਈ ਗਈ। ਜਿਕਰਯੋਗ ਹੈ ਕਿ ਉੱਕਤ ਬੂਥ ਵਿੱਚ ਕੁੱਲ 1066 ਵੋਟਾਂ ਹਨ, ਜਿਹਨਾ 'ਚ 801 ਵੋਟਾਂ ਦਾ ਓਨ ਲਾਈਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਕੈਂਪ ਵਿੱਚ ਆਂਗਨਵਾੜੀ ਵਰਕਰ ਰਮਨਪ੍ਰੀਤ ਕੌਰ ਵਲੋਂ ਵੀ ਕੁੱਝ ਸਮੇਂ ਲਈ ਹਾਜ਼ਰੀ ਲਗਵਾਈ ਗਈ। ਇਸ ਕੈਂਪ ਵਿੱਚ ਵਾਰਡ ਨੰਬਰ 11 ਦੇ 65 ਤੋਂ ਵੱਧ ਲੋਕਾਂ ਵਲੋਂ ਇਸ ਮੌਕੇ ਤੇ ਐਸ. ਆਈ. ਆਰ, ਵਾਲੇ ਫਾਰਮ ਭਰਵਾ ਕੇ ਕੈਂਪ ਦਾ ਲਾਹਾ ਲਿਆ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.