ਅਕਾਲੀ ਧੜੇ ਦੀ ਰਾਜਸੀ ਲਾਲਸਾ ਅਤੇ ਗਦਾਰ ਲੌਂਗੋਵਾਲ ਨਾਇਕ : ਦਸੋ ਪੰਥ ਦਾ ਵਾਰਸ ਕੋਣ?
- ਸੰਪਾਦਕੀ
- 20 Aug,2025

ਅਕਾਲੀ ਧੜੇ ਦੀ ਰਾਜਸੀ ਲਾਲਸਾ ਅਤੇ ਗਦਾਰ ਲੌਂਗੋਵਾਲ ਨਾਇਕ : ਦਸੋ ਪੰਥ ਦਾ ਵਾਰਸ ਕੋਣ?
ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜੇ – ਇੱਕ ਸੁਖਬੀਰ ਸਿੰਘ ਬਾਦਲ ਵਾਲਾ ਅਤੇ ਦੂਜਾ ਗਿਆਨੀ ਹਰਪ੍ਰੀਤ ਸਿੰਘ ਵਾਲਾ – ਅੱਜ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣਾ ਨਾਇਕ ਅਤੇ ਸ਼ਹੀਦ ਮੰਨ ਕੇ ਉਸ ਦੇ ਗੀਤ ਗਾ ਰਹੇ ਹਨ। ਇਹ ਉਹ ਲੌਂਗੋਵਾਲ ਹੈ ਜਿਸ ਨੇ 1985 ਵਿੱਚ ਰਾਜੀਵ ਗਾਂਧੀ ਨਾਲ ਸਮਝੌਤਾ ਕਰ ਕੇ ਪੰਜਾਬ ਅਤੇ ਸਿੱਖ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ। ਇਸ ਸਮਝੌਤੇ ਨੂੰ ਰਾਜੀਵ-ਲੌਂਗੋਵਾਲ ਅਕੌਰਡ ਕਿਹਾ ਜਾਂਦਾ ਹੈ, ਜਿਸ ਵਿੱਚ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਸੀ, ਅਤੇ ਪੰਜਾਬ ਦੇ ਹੱਕਾਂ ਨੂੰ ਮਾਨਤਾ ਮਿਲਣੀ ਸੀ। ਪਰ ਇਹ ਸਭ ਵਾਅਦੇ ਹਵਾ ਵਿੱਚ ਉੱਡ ਗਏ, ਅਤੇ ਪੰਜਾਬ ਨੂੰ ਨਾ ਰਾਜਧਾਨੀ ਮਿਲੀ, ਨਾ ਪਾਣੀ ਅਤੇ ਨਾ ਹੀ ਕੋਈ ਹੱਕ। ਇਸ ਅਕੌਰਡ ਨੂੰ ਪੰਜਾਬ ਲਈ ਡਬਲ ਧੋਖਾ ਕਿਹਾ ਜਾਂਦਾ ਹੈ ਕਿਉਂਕਿ ਲੌਂਗੋਵਾਲ ਨੂੰ ਲਾਲਚ ਵਿੱਚ ਫਸਾ ਕੇ ਸਮਝੋਤਾ ਕੀਤਾ ਗਿਆ ਅਤੇ ਫਿਰ ਲਾਗੂ ਨਹੀਂ ਕੀਤਾ ਗਿਆ।ਰਾਜੀਵ ਲੌਂਗੋਵਾਲ ਸਮਝੌਤਾ 24 ਜੁਲਾਈ, 1984 ਕੇਂਦਰ ਸਰਕਾਰ ਦਾ ਪੰਜਾਬ ਨਾਲ ਬਦਮਾਸ਼ੀ ਭਰਿਆ ਇਤਿਹਾਸਕ ਛੱਲ ਸੀ। ਇਸ ਅਨੁਸਾਰ, 26 ਜਨਵਰੀ, 1986 ਨੂੰ ਚੰਡੀਗੜ੍ਹ ਪੰਜਾਬ ਨੂੰ ਸੌਂਪਣਾ ਸੀ, ਬੋਰਡ ਲੱਗ ਗਏ, ਰੈਵੀਨਿਯੂ ਰਿਕਾਰਡ ਬਦਲ ਦਿੱਤਾ ਪਰ ਐਨ ਮੌਕੇ ’ਤੇ ਪੰਜਾਬ ਵਿਰੋਧੀ, ਸਿੱਖ ਭਾਈਚਾਰੇ ਦਾ ਨਸਲਘਾਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਮੁੱਕਰ ਗਿਆ, ਅਖੇ ਕੁਝ ਸੂਬਿਆਂ ਵਿੱਚ ਚੋਣਾਂ ਹੋਣ ਕਰਕੇ ਤਿੰਨ ਮਹੀਨੇ ਬਾਅਦ ਦੇ ਦੇਵਾਂਗੇ। ਕਮਜ਼ੋਰ ਅਤੇ ਸੱਤਾ ਦਾ ਭੁੱਖਾ ਤੱਤਕਾਲੀ ਮੁੱਖ ਮੰਤਰੀ ਪੰਜਾਬ, ਸੁਰਜੀਤ ਸਿੰਘ ਬਰਨਾਲਾ ਖਾਮੋਸ਼ ਰਿਹਾ।
ਲੌਂਗੋਵਾਲ ਨੂੰ ਸਿਖ ਪੰਥ ਗੱਦਾਰ ਮੰਨਦਾ ਹੈ,ਕਿਉਂਕਿ ਉਸ ਨੇ ਕੇਂਦਰ ਨਾਲ ਮਿਲ ਕੇ ਪੰਥ ਦੇ ਹਿੱਤਾਂ ਨੂੰ ਵੇਚ ਦਿੱਤਾ। ਇਸ ਅਕੌਰਡ ਨੇ ਪੰਜਾਬ ਨੂੰ ਆਰਥਿਕ ਅਤੇ ਸਿਆਸੀ ਤੌਰ 'ਤੇ ਕਮਜ਼ੋਰ ਕੀਤਾ। ਚੰਡੀਗੜ੍ਹ ਯੂਨੀਅਨ ਟੈਰੀਟਰੀ ਬਣ ਕੇ ਰਹਿ ਗਿਆ ਹੈ। ਸਮਝੌਤੇ ਨੂੰ ਸਿਖਾਂ ਨੇ ਸੰਵਿਧਾਨਕ ਤੌਰ 'ਤੇ ਕਮਜ਼ੋਰ ਮੰਨਿਆ, ਕਿਉਂਕਿ ਇਸ ਵਿੱਚ ਸਿੱਖਾਂ ਦੀਆਂ ਜ਼ਿਆਦਾਤਰ ਜਾਇਜ਼ ਮੰਗਾਂ (ਜਿਵੇਂ ਪੰਜਾਬ ਦੇ ਪਾਣੀਆਂ 'ਤੇ ਪੂਰਨ ਅਧਿਕਾਰ) ਨੂੰ ਸਪਸ਼ਟ ਰੂਪ ਵਿੱਚ ਹੱਲ ਨਹੀਂ ਕੀਤਾ ਗਿਆ।ਕਮਿਸ਼ਨਾਂ ਉਪਰ ਗਲ ਛਡੀ ਗਈ ਇਸ ਨੇ ਸਿੱਖ ਭਾਈਚਾਰੇ ਵਿੱਚ ਨਿਰਾਸ਼ਾ ਪੈਦਾ ਕੀਤੀ।ਲੌਂਗੋਵਾਲ ਨੇ ਅਕਾਲੀ ਦਲ ਤੇ ਪੰਜਾਬ ਨੂੰ ਕੇਂਦਰ ਦੇ ਹੱਥਾਂ ਵਿੱਚ ਖਿਡੌਣਾ ਬਣਾ ਦਿੱਤਾ, ਅਤੇ ਇਸ ਕਾਰਨ ਪੰਜਾਬ ਦੇ ਲੋਕ ਅੱਜ ਵੀ ਆਪਣੇ ਹੱਕਾਂ ਲਈ ਲੜ ਰਹੇ ਹਨ।
ਇਤਿਹਾਸ ਵਿੱਚ ਲੌਂਗੋਵਾਲ ਦੀ ਭੂਮਿਕਾ ਡੋਗਰਿਆਂ ਵਰਗੀ ਹੈ। ਡੋਗਰੇ, ਜਿਵੇਂ ਮਹਾਰਾਜਾ ਗੁਲਾਬ ਸਿੰਘ, ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੱਖ ਰਾਜ ਨੂੰ ਧੋਖਾ ਦਿੱਤਾ ਅਤੇ ਕਸ਼ਮੀਰ ਨੂੰ ਵੇਚ ਕੇ ਪੰਜਾਬ ਨੂੰ ਵੰਡਵਾ ਦਿੱਤਾ। ਉਸੇ ਤਰ੍ਹਾਂ ਲੌਂਗੋਵਾਲ ਨੇ ਕੇਂਦਰ ਨਾਲ ਸਮਝੌਤਾ ਕਰ ਕੇ ਪੰਜਾਬ ਨੂੰ ਬੇਹੱਕ ਕੀਤਾ। ਇਸ ਕਾਰਨ ਪੰਜਾਬ ਨੂੰ ਆਪਣੇ ਪਾਣੀ ਖੁੱਸ ਲਏ ਗਏ, ਰਾਜਧਾਨੀ ਚੰਡੀਗੜ੍ਹ ਨਹੀਂ ਮਿਲੀ ਅਤੇ ਹੱਕਾਂ ਨੂੰ ਕੁਚਲ ਦਿੱਤਾ ਗਿਆ। ਅੱਜ ਵੀ ਇਹ ਮਸਲੇ ਜਿਉਂ ਦੇ ਤਿਉਂ ਖੜ੍ਹੇ ਹਨ।
ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਦੇ ਦੋਵੇਂ ਧੜੇ ਲੌਂਗੋਵਾਲ ਨੂੰ ਕਿਉਂ ਨਾਇਕ ਬਣਾ ਰਹੇ ਹਨ? ਸੁਖਬੀਰ ਬਾਦਲ ਵਾਲਾ ਧੜਾ ਤਾਂ ਲੌਂਗੋਵਾਲ ਨੂੰ ਸ਼ਹੀਦ ਕਹਿ ਕੇ ਆਪਣੀ ਸਿਆਸੀ ਰੋਟੀ ਸੇਕ ਰਿਹਾ ਹੈ, ਅਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਨਵਾਂ ਧੜਾ ਵੀ ਉਸੇ ਰਾਹ 'ਤੇ ਚੱਲ ਰਿਹਾ ਹੈ। 2025 ਵਿੱਚ ਵੀ ਇਹ ਧੜੇ ਲੌਂਗੋਵਾਲ ਦੇ ਅਕੌਰਡ ਨੂੰ ਯਾਦ ਕਰ ਕੇ ਪੰਥਕ ਮਸਲੇ ਉਠਾ ਰਹੇ ਹਨ, ਪਰ ਅਸਲ ਵਿੱਚ ਇਹ ਸੱਤਾ ਦੀ ਲਾਲਸਾ ਦੇ ਰੰਗੀਨ ਸੁਪਨਿਆਂ ਵਿੱਚ ਡੁਬੇ ਹੋਏ ਹਨ।ਇਹ ਧੜੇ ਆਪਸ ਵਿੱਚ ਲੜ ਰਹੇ ਹਨ, ਪਰ ਲੌਂਗੋਵਾਲ ਦੇ ਗੀਤ ਗਾ ਕੇ ਪੰਥ ਨੂੰ ਧੋਖਾ ਦੇ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਕੇ ਨਵਾਂ ਅਕਾਲੀ ਦਲ ਬਣਾਉਣ ਵਾਲੇ ਵੀ ਉਸੇ ਗਦਾਰੀ ਪੂਰਨ ਇਤਿਹਾਸ ਨੂੰ ਮਾਣ ਵਜੋਂ ਪੇਸ਼ ਕਰ ਰਹੇ ਹਨ। ਇਸੇ ਕਾਰਣ ਅਕਾਲੀ ਦਲ ਹੂਣ ਵੈਟੀਲੇਟਰ ਉਪਰ ਹੈ
ਸਿੱਖ ਪੰਥ ਇਨ੍ਹਾਂ ਸੱਤਾ ਦੀ ਹਵਸ ਰੱਖਣ ਵਾਲਿਆਂ 'ਤੇ ਕਿਵੇਂ ਵਿਸ਼ਵਾਸ ਕਰੇ? ਇਹ ਆਗੂ ਪੰਥਕ ਮਸਲੇ ਉਠਾ ਕੇ ਵੋਟਾਂ ਲੈਣਾ ਚਾਹੁੰਦੇ ਹਨ, ਪਰ ਜਦੋਂ ਸੱਤਾ ਮਿਲ ਜਾਂਦੀ ਹੈ ਤਾਂ ਇਹ ਪੰਥ ਤੇ ਪੰਜਾਬ ਨੂੰ ਭੁਲ ਜਾਂਦੇ ਹਨ।ਨਿਜੀ ਲਾਲਸਾਵਾਂ ਪੂਰੀਆਂ ਕਰਦੇ ਹਨ। ਇਹ ਬਚੇਖਾਣੀ ਸਿਆਸਤ ਦਾ ਬਿਰਤਾਂਤ ਚਲ ਰਿਹਾ ਹੈ। ਲੌਂਗੋਵਾਲ ਵਾਂਗ ਇਹ ਵੀ ਧੋਖੇ ਦੇ ਬਿਰਤਾਂਤ ਲਿਖ ਰਹੇ ਹਨ। ਪੰਜਾਬ ਦੇ ਲੋਕ ਅਤੇ ਸਿੱਖ ਸੰਗਤ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਨਕਾਰ ਕੇ ਅਸਲ ਪੰਥਕ ਆਵਾਜ਼ ਨੂੰ ਚੁਣੇ। ਜੇਕਰ ਅਸੀਂ ਇਤਿਹਾਸ ਨੂੰ ਨਹੀਂ ਸਿੱਖਾਂਗੇ ਤਾਂ ਗੱਦਾਰੀਆਂ ਵਾਰ ਵਾਰ ਵਾਪਰਨਗੀਆਂ।ਗਦਾਰ ਵਾਰ ਵਾਰ ਅਵਤਾਰ ਧਾਰਨਗੇ।
ਅੰਤ ਵਿੱਚ, ਅਕਾਲੀ ਧੜੇ ਲੌਂਗੋਵਾਲ ਦੇ ਗੀਤ ਗਾ ਕੇ ਆਪਣੀ ਸਿਆਸੀ ਦੁਕਾਨ ਚਲਾ ਰਹੇ ਹਨ, ਪਰ ਪੰਥ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਨਕਾਰ ਕੇ ਆਪਣੇ ਹੱਕਾਂ ਲਈ ਨਵੀਂ ਲੜਾਈ ਸ਼ੁਰੂ ਕਰੇ। ਸੱਤਾ ਦੀ ਲਾਲਸਾ ਵਾਲੇ ਆਗੂ ਪੰਥ ਨੂੰ ਵੇਚ ਨਹੀਂ ਸਕਦੇ। ਪੰਜਾਬ ਜਿੰਦਾਬਾਦ, ਪੰਥ ਜਿੰਦਾਬਾਦ!
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
Posted By:

Leave a Reply