ਮੋਦੀ 11–12 ਦਸੰਬਰ ਨੂੰ ਕਰਨਗੇ ਕੈਨੇਡਾ ਦਾ ਦੌਰਾ: ਭਾਰਤੀ ਹਾਈ ਕਮਿਸ਼ਨ
ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਐਲਾਨ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਤੋਂ 12 ਦਸੰਬਰ 2026 ਨੂੰ ਕੈਨੇਡਾ ਦਾ ਦੌਰਾ ਕਰਨਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਉੱਚ ਪੱਧਰੀ ਫ਼ੋਨ ਗੱਲਬਾਤ ਮਗਰੋਂ ਇਸ ਦੌਰੇ ਦਾ ਐਲਾਨ ਕੀਤਾ ਗਿਆ ਹੈ। ਦੌਰੇ ਦੌਰਾਨ ਵਪਾਰ, ਆਰਥਿਕ ਭਾਈਵਾਲੀ ਅਤੇ ਖੇਤਰੀ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਹੋਵੇਗੀ।ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਵਿੱਚ ਆਈ ਸਕਾਰਾਤਮਕ ਗਤੀ ਨੂੰ ਬਣਾਈ ਰੱਖਣ ਅਤੇ ਆਰਥਿਕ ਤੇ ਸੁਰੱਖਿਆ ਸਹਿਯੋਗ ਅੱਗੇ ਵਧਾਉਣ...