ਪਿੰਕਟੋਬਰ ਮੁਹਿੰਮ: 19 ਤੇ 20 ਅਕਤੂਬਰ ਨੂੰ ਪਾਕਿਸਤਾਨ ਦੀਆਂ ਪ੍ਰਮੁੱਖ ਸਰਕਾਰੀ ਇਮਾਰਤਾਂ ਗੁਲਾਬੀ ਰੌਸ਼ਨੀ ਨਾਲ ਜਗਮਗਾਉਣਗੀਆਂ
ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੀ ਫਸਟ ਲੇਡੀ ਬੀਬੀ ਆਸਿਫ਼ਾ ਭੁੱਟੋ ਜ਼ਰਦਾਰੀ ਦੇ ਨਿਰਦੇਸ਼ਾਂ ’ਤੇ 19 ਅਤੇ 20 ਅਕਤੂਬਰ ਦੀ ਸ਼ਾਮ ਨੂੰ ਦੇਸ਼ ਦੀਆਂ ਪ੍ਰਮੁੱਖ ਸਰਕਾਰੀ ਇਮਾਰਤਾਂ ਨੂੰ ਗੁਲਾਬੀ ਰੌਸ਼ਨੀ ਨਾਲ ਜਗਮਗਾਇਆ ਜਾਵੇਗਾ। ਇਹ ਪਹਿਲ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ ਚਲਾਈ ਜਾਂਦੀ ਪਿੰਕਟੋਬਰ ਮੁਹਿੰਮ ਤਹਿਤ ਕੀਤੀ ਜਾ ਰਹੀ ਹੈ।ਗੁਲਾਬੀ ਰੌਸ਼ਨੀ ਨਾਲ ਜਗਮਗਾਉਣ ਵਾਲੀਆਂ ਇਮਾਰਤਾਂ ਵਿੱਚ ਰਾਸ਼ਟਰਪਤੀ ਸਕੱਤਰੇਤ, ਪ੍ਰਧਾਨ ਮੰਤਰੀ ਸਕੱਤਰੇਤ, ਪਾਕਿਸਤਾਨ ਦੀ ਸੁਪਰੀਮ...