ਗਿਆਨ ਹੋਣਾ ਹੀ ਸਭ ਕੁਝ ਨਹੀਂ ਹੁੰਦਾ
ਗਿਆਨ ਹੋਣਾ ਹੀ ਸਭ ਕੁਝ ਨਹੀਂ ਹੁੰਦਾਗਿਆਨ ਮਨੁੱਖੀ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਗਿਆਨ ਮਨੁੱਖ ਨੂੰ ਅਗਿਆਨਤਾ ਵਿੱਚੋਂ ਕੱਢ ਕੇ ਸਮਝ ਅਤੇ ਸੋਝੀ ਵੱਲ ਲੈ ਜਾਂਦਾ ਹੈ। ਪਰ ਕੇਵਲ ਕਿਸੇ ਗੱਲ ਦਾ ਗਿਆਨ ਹੋਣਾ ਹੀ ਸਭ ਕੁਝ ਨਹੀਂ ਹੁੰਦਾ। ਅਸਲ ਮਹੱਤਵ ਇਸ ਗੱਲ ਦਾ ਹੈ ਕਿ ਮਨੁੱਖ ਉਸ ਗਿਆਨ ਨੂੰ ਕਿੱਥੇ, ਕਿਵੇਂ ਅਤੇ ਕਿਸ ਮਨੋਰਥ ਲਈ ਵਰਤਦਾ ਹੈ।ਬਿਨਾਂ ਚਾਬੀ ਤੋਂ ਤਾਲਾ ਖੋਲ੍ਹਣਾ ਵੀ ਇੱਕ ਗਿਆਨ ਜਾਂ ਹੁਨਰ ਹੈ। ਇਹ ਹੁਨਰ ਇੱਕ ਕਾਰੀਗਰ ਕਿਸੇ ਦੀ ਮੁਸ਼ਕਲ ਹੱਲ ਕਰਨ ਲਈ ਵਰਤ ਸਕਦਾ ਹੈ, ਪਰ ਇਹੀ ਗਿਆਨ ਕੋਈ...