ਜਿਲ੍ਹਾ ਤਰਨਤਾਰਨ 'ਚ ਭੇਦਭਰੇ ਹਾਲਾਤਾਂ ਵਿੱਚ ਦੋ ਸਕੇ ਮਾਸੂਮ ਭਰਾਵਾਂ ਦੀ ਮੌਤ,ਇਲਾਕੇ ਵਿੱਚ ਸੋਗ ਦੀ ਲਹਿਰ
ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,16 ਜੁਲਾਈਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਾਣੀਵਲਾਹ ਵਿਖੇ ਭੇਦਭਰੇ ਹਾਲਾਤਾਂ ਵਿੱਚ ਇੱਕੋ ਪਰਿਵਾਰ ਦੇ ਦੋ ਮਾਸੂਮ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਮ੍ਰਿਤਕ ਬੱਚਿਆਂ ਦੀ ਪਹਿਚਾਣ ਗੁਰਨਿਸ਼ਾਨ ਸਿੰਘ (7) ਅਤੇ ਗੁਰਦਾਨ ਸਿੰਘ (ਡੇਢ ਸਾਲ) ਪੁੱਤਰ ਸਰਜੀਤ ਸਿੰਘ ਵਾਸੀ ਰਾਣੀਵਲਾਹ ਵਜੋਂ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 13 ਜੁਲਾਈ ਦੀ ਰਾਤ ਪਰਿਵਾਰ...