ਨੇਪਾਲ ਦੇ ਹੜ ਪੀੜਤਾਂ ਲਈ ‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਰਾਹਤ ਮੁਹਿੰਮ ਜਾਰੀ
- ਅੰਤਰਰਾਸ਼ਟਰੀ
- (Asia/Kolkata)
ਕੁਦਰਤੀ ਤ੍ਰਾਸਦੀ ਦੇ ਪੀੜਤਾਂ ਨੂੰ ਖਾਣ ਪੀਣ ਅਤੇ ਕੰਬਲ ਆਦਿ ਸਮਾਨ ਵੰਡਿਆ : ਚੇਅਰਮੈਨ ਜਸਦੀਪ ਜੱਸੀ’
ਵਾਸ਼ਿੰਗਟਨ 6 ਸਤੰਬਰ ਗੌਰਵ ਮੜੀਆ
ਬੀਤੇ ਦਿਨੀਂ ਨੇਪਾਲ ’ਚ ਆਏ ਹੜਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਵੱਡੇ ਪੱਧਰ ’ਤੇ ਰਾਹਤ ਸਮੱਗਰੀ ਵੰਡੀ ਗਈ। ਇਸ ਦੌਰਾਨ ਕੁਦਰਤੀ ਤ੍ਰਾਸਦੀ ਦੇ ਪੀੜਤਾਂ ਨੂੰ ਖਾਣ ਪੀਣ ਦੇ ਸਮਾਨ ਦੇ ਨਾਲ ਕੰਬਲ ਆਦਿ ਸਮਾਨ ਵੰਡਿਆ ਗਿਆ।

ਸੰਸਥਾ ਦੇ ਇੰਡੀਆ ਟੀਮ ਦੇ ਵਾਲੰਟੀਅਰਾਂ ਨੇ ਖੁਦ ਨੇਪਾਲ ਪਹੁੰਚ ਕੇ ਹੜ੍ਹ ਪੀੜ੍ਹਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ ਅਤੇ ਉਨਾਂ ਦੀ ਮਦਦ ਕਰ ਰਹੇ ਹਨ। ਇਹ ਮਦਦ ਇਸ ਹੜ੍ਹ ਤ੍ਰਾਸਦੀ ਵਿਚ ਬਚੇ ‘ਚਮਤਕਾਰੀ ਹਰੇ ਘਰ’ ਦੇ ਇਲਾਕੇ ਵਿਚ ਕੀਤੀ ਗਈ ਜੋ ਕਿ ਨੇਪਾਲ ਦੇ ਬਾਗਮਤੀ ਸੂਬੇ ਦੇ ਨੁਵਾਕੋਟ ਜ਼ਿਲੇ ਦੇ ਡੁੰਗੇ ਬਾਜ਼ਾਰ ਵਾਲੇ ਪਾਸੇ ਪੈਂਦਾ ਹੈ। ਸਿੱਖਸ ਆਫ਼ ਅਮੈਰਿਕਾ ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕੁਦਰਤੀ ਆਫ਼ਤ ਦੇ ਇਸ ਮੁਸ਼ਕਲ ਸਮੇਂ ਵਿੱਚ ਪੀੜ੍ਹਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ ਉਨਾਂ ਦੀ ਮੁੱਖ ਤਰਜ਼ੀਹ ਹੈ।

ਦੱਸਣਯੋਗ ਹੈ ਕਿ ‘ਸਿੱਖਸ ਆਫ਼ ਅਮੈਰਿਕਾ’ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਵਿੱਚ ਕੁਦਰਤੀ ਤ੍ਰਾਸਦੀਆਂ ਦੌਰਾਨ ਰਾਹਤ ਕਾਰਜਾਂ ਰਾਹੀਂ ਪੀੜਤਾਂ ਦੀ ਮਦਦ ਕਰਦੀ ਰਹੀ ਹੈ। ਸਿੱਖਸ ਆਫ ਅਮੈਰਿਕਾ ਸੰਸਥਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ ਅਤੇ ਵਾਈਸ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਸਰਹੱਦਾਂ ਦੀ ਕੋਈ ਪਾਬੰਦੀ ਨਹੀਂ ਹੁੰਦੀ।

ਉਨਾਂ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਲੋੜਵੰਦਾਂ ਤੱਕ ਮਦਦ ਪਹੁੰਚਾਉਣਾ ਸਿੱਖ ਭਾਈਚਾਰੇ ਦੀ ਸੇਵਾ ਅਤੇ ਸਰਬੱਤ’ ਦੇ ਭਲੇ’ ਦੀ ਭਾਵਨਾ ਦਾ ਹਿੱਸਾ ਹੈ। ਉਨਾਂ ਨੇ ਕਿਹਾ ਕਿ ਅਸੀਂ ਅਰਦਾਸ ਕਦੇ ਹਾਂ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ’ਚ ਕੁਦਰਤੀ ਆਫ਼ਤ ਨਾ ਆਵੇ ਪਰ ਜੇਕਰ ਭਵਿੱਖ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਸੀਂ ਆਪਣੀ ਸਮਰੱਥਾ ਅਨੁਸਾਰ ਰਾਹਤ ਕਾਰਜ ਜਾਰੀ ਰੱਖੇ ਜਾਣਗੇ।
Leave a Reply