ਭਾਜਪਾ ਵਾਲੇ ਬਾਬੇ ਧੁੰਮੇ ਨੇ ਡੋਬ'ਤੀ ਦਮਦਮੀ ਟਕਸਾਲ...

ਭਾਜਪਾ ਵਾਲੇ ਬਾਬੇ ਧੁੰਮੇ ਨੇ ਡੋਬ'ਤੀ ਦਮਦਮੀ ਟਕਸਾਲ...

ਸਾਡਾ ਦਮਦਮੀ ਟਕਸਾਲ ਅਤੇ ਮਹਿਤਾ ਸਾਹਿਬ ਨਾਲ ਉੱਨਾਂ ਹੀ ਸਨੇਹ ਹੈ ਪਿਆਰ ਹੈ ਜਿੰਨਾ ਅੱਜ ਤੋਂ ਚਾਲੀ ਪੰਜਤਾਲੀ ਸਾਲ ਪਹਿਲਾਂ ਸੀ । ਦਾਸ ਦਾ 12 ਸਾਲਾਂ ਦੀ ਉੱਮਰ ਵਿੱਚ ਸੰਨ 1980 ਵਿੱਚ ਦਾ ਮਹਿਤਾ ਸਾਹਿਬ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ । ਸੰਨ 1985 ਤੋਂ ਹੀ ਜੂਨ 1984 ਦੇ ਘੱਲੂਘਾਰੇ ਦੀ ਯਾਦ ਹਰ ਸਾਲ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਮਨਾਈ ਜਾਂਦੀ ਹੈ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ । ਪਰ ਕੁੱਝ ਕੁ ਸਾਲਾਂ ਤੋਂ ਨਾਗਪੁਰੀ ਅਸੰਤ ਬਾਬਾ ਹਰਨਾਮ ਸਿੰਘ ਧੁੰਮੇ ਨੇ ਵੀ 6 ਜੂਨ ਨੂੰ ਹੀ ਇਹ ਯਾਦ ਮਹਿਤਾ ਸਾਹਿਬ ਵਿਖੇ ਮਨਾਉਣੀ ਸ਼ੁਰੂ ਕੀਤੀ ਹੈ , ਜਿਸ ਉੱਤੇ ਕਾਫੀ ਸੰਗਤਾਂ ਅਤੇ ਸਿੱਖ ਨੇਤਾ ਹਰ ਸਾਲ ਆਪਣਾ ਆਪਣਾ ਇਤਰਾਜ਼ ਜਿਤਾਉਂਦੇ ਰਹਿੰਦੇ ਹਨ । 
ਏਸ ਵਾਰ 2026 ਵਿੱਚ ਵੀ ਪੱਕੇ ਅਤੇ ਕੱਟੜ ਖਾਲਿਸਤਾਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਤੇ ਹੋਰ ਸਿੱਖ ਨੇਤਾਵਾਂ ਭਾਈ ਰਣਜੀਤ ਸਿੰਘ ਜੀ ਅਤੇ ਦਮਦਮੀ ਟਕਸਾਲ ਆਦਿ ਸਿੱਖ ਨੇਤਾਵਾਂ ਨੇ ਇਤਰਾਜ਼ ਜਿਤਾਇਆ ਪਰ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਮਾਨ ਸਾਹਿਬ ਅਤੇ ਹੋਰ ਸਿੱਖ ਨੇਤਾਵਾਂ ਨੂੰ ਅਸਿੱਧੇ ਤੌਰ ਉੱਤੇ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦੇ ਦਿੱਤੀਆਂ । ਬਾਕੀ ਬਾਬੇ ਹਰਨਾਮ ਸਿੰਘ ਧੁੰਮੇ ਨੇ ਨਾਗਪੁਰ ਤੋਂ ਆਰ ਐਸ ਐਸ ਦੇ ਕਰਿੰਦਿਆਂ ਨੂੰ ਮਹਿਤੇ ਬੁਲਾਇਆ ਸਟੇਜ ਤੋਂ ਬੋਲਣ ਦਾ ਸਮਾਂ ਦਿੱਤਾ ਅਤੇ ਉੱਹਨਾਂ ਸਿੱਖ ਅਤੇ ਸਿੱਖੀ ਦੇ ਕੱਟੜ ਵੈਰੀਆਂ ਦਾ ਮਾਣ ਸਨਮਾਨ ਵੀ ਕੀਤਾ, ਜੋ ਕਿ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਲਈ ਕਾਬਿਲ ਏ ਬਰਦਾਸ਼ਤ ਨਹੀਂ ਹੈ । 
ਬਾਕੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਉੱਸਦੇ ਟੁਕੜਬੋਚਾਂ ਕਈ ਅਖੌਤੀ ਟਕਸਾਲੀਆਂ ਨੇ ਦਮਦਮੀ ਟਕਸਾਲ ਦੀ ਸਾਖ ਨੂੰ ਦੁਨੀਆਂ ਭਰ ਵਿੱਚ ਕਾਫੀ ਢਾਹ ਲਾਈ ਹੈ । ਇਹਨਾਂ ਬਾਦਲਾਂ ਗਦਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਵਾਲਿਆਂ, ਬੀਜੇਪੀ ਦੀ ਹਮਾਇਤ ਕਰਨ ਵਾਲਿਆਂ, ਸ਼ਿਵਲਿੰਗ ਦੀ ਪੂਜਾ ਕਰਨ ਵਾਲਿਆਂ, ਭੂਮੀ ਪੂਜਨ ਕਰਨ ਵਾਲਿਆਂ , ਗੰਗਾ ਨਹਾਉਣ ਵਾਲਿਆਂ ਨੂੰ ਸਿੱਖ ਸ਼ਹੀਦਾਂ ਦੀ ਯਾਦ ਮਨਾਉਣ ਦਾ ਕੋਈ ਅਧਿਕਾਰ ਹੀ ਨਹੀਂ ਹੈ । 
ਅਸੀਂ ਦਮਦਮੀ ਟਕਸਾਲ ਇੰਟਰਨੈਸ਼ਨਲ ਵਲੋਂ ਤਿੰਨ ਵਾਰੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ, ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਨੂੰ ਚਿੱਠੀਆਂ ਲਿਖ ਚੁੱਕੇ ਹਾਂ, ਪਰ ਇਹ ਧਾਮੀ ਧੁੰਮਾਂ ਅਤੇ ਗੜਗੱਜ ਸਾਹਿਬ ਰਲੇ ਮਿਲੇ ਹੀ ਹੋਏ ਲੱਗਦੇ ਹਨ । 
ਬਾਕੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਤਾਜ਼ਾ ਬਿਆਨਾਂ ਵਿੱਚੋਂ ਅਹੰਕਾਰ ਦੀ ਬਦਬੂ ਆ ਰਹੀ ਸੀ , ਕਿਉਂਕਿ ਇਸ ਦੀ ਗੁਜਰਾਤ ਦੇ ਰਜਿਸਟਰਡ ਗੁੰਡਿਆਂ ਅਮਿੱਤ ਸ਼ਾਹ ਹੋਰਾਂ ਨਾਲ ਸਿੱਧੀ ਗੱਲਬਾਤ ਹੈ ਅਤੇ ਬਾਬੇ ਧੁੰਮੇ ਨੂੰ ਇਸੇ ਹੀ ਗੱਲ ਦਾ ਹੰਕਾਰ ਹੋਇਆ ਹੋਇਆ ਹੈ । 
ਸਾਡੀ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਅਸੀਂ ਹੁਣ ਆਪ ਜੀ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ ਅਤੇ ਸਭ ਸਿੱਖਾਂ ਨੂੰ ਬੇਨਤੀ ਹੈ ਕਿ ਦੇਸ਼ ਅਤੇ ਵਿਦੇਸ਼ਾਂ ਵਿੱਚ ਏਸ ਨਾਗਪੁਰੀ ਨਕਲੀ ਸੰਤ ਦਾ ਨਕਲੀ ਬਾਬੇ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ । ਬਾਕੀ ਸਾਨੂੰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ, ਭਾਈ ਭੁਪਿੰਦਰ ਸਿੰਘ ਛੇ ਜੂਨ ਨੂੰ, ਦਾਸ ਨੂੰ ਏਸ ਬਾਬੇ ਦੇ ਚੇਲੇ ਚਾਟੜੇ ਪਹਿਲਾਂ ਵੀ ਕਈ ਵਾਰੀ ਧਮਕੀਆਂ ਦੇ ਚੁੱਕੇ ਹਨ ਅਤੇ ਹੁਣ ਵੀ ਦੇਣਗੇ , ਦਾਸ ਹੁਣੇ ਹੀ ਵੀਹ ਕੁ ਦਿਨ ਪੰਜਾਬ ਵਿੱਚ ਰਹਿ ਕੇ ਆਇਆ ਹੈ , ਪਰ ਅਸੀਂ ਇਹਨਾਂ ਦੀ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ਹਾਂ, ਅਸੀਂ ਇਹਨਾਂ ਕੌਮ ਦੋਖੀਆਂ ਦਾ ਨਾਗਪੁਰੀਆਂ ਦਾ ਵਿਰੋਧ ਕਰਦੇ ਰਹਾਂਗੇ, ਜਿੰਨਾ ਚਿਰ ਇਹ ਵਾਪਸ ਆਪਣੇ ਘਰ ਨਾਗਪੁਰ ਚਲੇ ਨਹੀਂ ਜਾਂਦੇ । 
ਬਾਕੀ ਦਰਬਾਰ ਸਿੰਘ ਵਿੱਚ ਜੋ ਸ਼ਹੀਦਾਂ ਦੀ ਯਾਦਗਾਰ ਬਣਾਈ ਹੈ ਉੱਹ ਵੀ ਬਾਬੇ ਧੁੰਮੇਂ ਨੇ ਸਿੱਖਾਂ ਦੀ ਹੀ ਮਾਇਆ ਨਾਲ ਬਣਾਈ ਹੈ ਨਾ ਕਿ ਆਪਣੇ ਘਰੋਂ ਮਾਇਆ ਲਗਾਈ ਹੈ । ਇੱਕ ਸ਼ਹੀਦਾਂ ਦੀ ਯਾਦਗਾਰ ਬਣਵਾ ਕੇ ਅਤੇ ਬਾਕੀ ਸਾਰੇ ਕੰਮ ਸਿੱਖਾਂ ਅਤੇ ਸਿੱਖੀ ਦੇ ਉੱਲਟ ਕਰਕੇ ਬਾਬਾ ਹਰਨਾਮ ਸਿੰਘ ਧੁੰਮਾ ਕੀ ਸਿੱਧ ਕਰਨਾ ਚਾਹੁੰਦਾ ਹੈ । 
ਬਾਕੀ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਦੁਨੀਆਂ ਭਰ ਵਿੱਚ ਵਸਦੇ ਸਮੂਹ ਸਿੱਖ ਨੇਤਾਵਾਂ ਨੂੰ ਵੀ ਬੇਨਤੀ ਹੈ ਕਿ ਬਾਬੇ ਹਰਨਾਮ ਸਿੰਘ ਧੁੰਮੇ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦਾ ਸਖਤ ਤੋਂ ਸਖ਼ਤ ਨੋਟਿਸ ਲੈ ਕਿ ਏਸ ਨੂੰ ਮਹਿਤਾ ਸਾਹਿਬ ਤੋਂ ਅਤੇ ਦਮਦਮੀ ਟਕਸਾਲ ਦੇ ਮੁਖੀ ਦੇ ਅਹੁਦੇ ਤੋਂ ਜਲਦੀ ਤੋਂ ਜਲਦੀ ਚੱਲਦਾ ਕੀਤਾ ਜਾਵੇ ਜੀ । 
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.