ਰੱਬ ਦਾ ਦੂਜਾ ਨਾਮ ਹੈ ਡਾਕਟਰ, ਸਰਕਾਰ ਕੋਲੋਂ ਹਸਪਤਾਲ ਲਈ ਲਿਆਵਾਂਗੇ 4 ਤੋਂ 5 ਕਰੋੜ ਰੁਪਏ ਹੋਰ : ਵਿਧਾਇਕ ਕੁਲਵੰਤ ਸਿੰਘ
- ਰਾਜਨੀਤੀ
- (Asia/Kolkata)
ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਵੱਲੋਂ ਦਿੱਤਾ ਜਾ ਚੁੱਕਾ ਆਟੇਜਿਮ ਹਸਪਤਾਲ ਲਈ ਇਕ ਕਰੋੜ ਰੁਪਏ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਬੇਨਤੀ ਕਰਕੇ ਹਸਪਤਾਲ ਦੇ ਲਈ 4 ਤੋਂ 5 ਕਰੋੜ ਰੁਪਏ ਹੋਰ ਲਿਆਂਦਾ ਜਾਵੇਗਾ। ਅਤੇ ਮੈਂ ਇੱਥੇ ਬੈਠੇ ਸਭਨਾ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਇਸ ਹਸਪਤਾਲ ਦੇ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਗੱਲ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਆਟਜਿਮ ਸੈਂਟਰ, ਸੈਕਟਰ -79 ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ , ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸੈਂਟਰ ਦੇਸ਼ ਦਾ ਅਜਿਹਾ ਪਹਿਲਾ ਸੈਂਟਰ ਹੈ, ਜਿੱਥੇ ਬੱਚਿਆਂ ਦਾ ਇਲਾਜ ਹੁੰਦਾ ਹੈ ਅਤੇ ਹੁਣ ਇੱਥੇ 6 ਕਮਰੇ ਲੜਕਿਆ ਵਾਸਤੇ ਅਤੇ 6 ਲੜਕੀਆਂ ਵਾਸਤੇ ਤਿਆਰ ਕੀਤੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੇ ਮਾਪੇ ਵੀ ਇੱਥੇ ਰਹਿ ਸਕਣ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਡਾਕਟਰੀ ਪੇਸ਼ਾ ਵਿੱਚ ਸੇਵਾ ਸਭ ਤੋਂ ਪਹਿਲਾਂ ਹੈ ਅਤੇ ਰੱਬ ਤੋਂ ਬਾਅਦ ਦੂਜਾ ਨਾਂ ਡਾਕਟਰ ਦਾ ਆਉਂਦਾ ਹੈ। ਜੋ ਮਰੀਜ਼ ਨੂੰ ਨਵਾਂ ਜੀਵਨ ਦਿੰਦੇ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੈਂ ਡਾਕਟਰ ਪਰਮਿੰਦਰ ਸਿੰਘ, ਡਾਕਟਰ ਨਿਧੀ ਡਾਕਟਰ ਛਾਇਆ ਐਸ.ਐਮ.ਓ. ਡਾਕਟਰ ਪਰਮਿੰਦਰ ਸਿੰਘ ਅਤੇ ਰਿਟਾਇਰਡ ਐਸ.ਐਮ.ਓ ਡਾਕਟਰ ਚੀਮਾ ਦਾ ਧੰਨਵਾਦੀ ਹਾਂ ਕਿ ਜਿਨਾਂ ਨੇ ਇਸ ਸੈਂਟਰ ਨੂੰ ਚਲਾਉਣ ਦੇ ਲਈ ਇਨਾ ਸਮਾਂ ਦਿੱਤਾ ਅਤੇ ਡਾਕਟਰਾਂ ਦੀ ਇਸ ਟੀਮ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਇਸ ਹਸਪਤਾਲ ਨੂੰ ਲੀਹ ਤੇ ਲਿਆਂਦਾ, ਉਹਨਾਂ ਦੱਸਿਆ ਕਿ ਹੁਣ ਤੱਕ ਇੱਥੇ 240 ਬੱਚੇ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਇਹ ਇਲਾਜ ਲੰਮਾ ਅਤੇ ਲਗਾਤਾਰ ਚੱਲਦਾ ਹੈ। ਉਹਨਾਂ ਦੱਸਿਆ ਕਿ ਇੱਥੇ ਕੁੱਲ ਥੈਰਪੀਰੇਸ਼ਨ 3000 ਤੋਂ ਵੀ ਵੱਧ ਹਨ ਅਤੇ ਰੋਜ਼ਾਨਾ 25 ਤੋ 30 ਫੈਮਲੀਜ ਇਸ ਸੈਂਟਰ ਵਿੱਚ ਆ ਰਹੀਆਂ ਹਨ। ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਇੱਥੇ ਇਹਨਾਂ ਬੱਚਿਆਂ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕੀਤਾ ਜਾਵੇ, ਉਥੇ ਡਾਕਟਰਾਂ ਦੀ ਟੀਮ ਨੂੰ ਵੀ ਪਰਮਾਤਮਾ ਉਨੀ ਤਾਕਤ ਅਤੇ ਹੌਸਲਾ ਬਖਸ਼ੇ ਕਿ ਉਹ ਇਹਨਾਂ ਦਾ ਇਲਾਜ ਠੀਕ ਢੰਗ ਨਾਲ ਕਰ ਸਕਣ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਡਾਕਟਰਾਂ ਦੀ ਇਸ ਟੀਮ ਵੱਲੋਂ ਮਿਲ ਕੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਇਸ ਟੀਮ ਵੱਲੋਂ ਨਿਜੀ ਦਿਲਚਸਪੀ ਲੈ ਕੇ ਇੱਕ ਮਿਸ਼ਨ ਦੀ ਤਰ੍ਹਾਂ ਕੰਮ ਕੀਤਾ ਅਤੇ ਅੱਜ ਤੁਹਾਡੇ ਸਭ ਦੇ ਸਾਹਮਣੇ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਕੰਪਨੀ- ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਦੇ ਵੱਲੋਂ ਇਸ ਸੈਂਟਰ ਦੇ ਲਈ ਇੱਕ ਕਰੋੜ ਰੁਪਏ ਫੰਡ ਦਿੱਤਾ ਜਾ ਚੁੱਕਾ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਹ ਇਸ ਸੈਂਟਰ ਵਿਚਲੀਆਂ ਹੋਰਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ 4 ਤੋਂ 5 ਕਰੋੜ ਰੁਪਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਬੇਨਤੀ ਕਰਕੇ ਜਲਦੀ ਹੀ ਲਿਆਉਣਗੇ ਇਸ ਮੌਕੇ 'ਤੇ ਡਾਕਟਰ ਪਰਮਿੰਦਰ ਸਿੰਘ ਐਸ.ਐਮ.ਓ ਤੋਂ ਇਲਾਵਾ ਡਾਕਟਰ ਨਵਦੀਪ ਸੈਣੀ- ਪ੍ਰਿੰਸੀਪਲ ਮੈਡੀਕਲ ਕਾਲਜ, ਡਾਕਟਰ ਨਿਧੀ ਮਲਹੋਤਰਾ- ਹੈਡ ਸਾਈਕ੍ਰਿਸਟ -ਇੰਚਾਰਜ ਆਟੇਜਿਮ ਸੈਂਟਰ , ਡਾਕਟਰ ਛਾਇਆ ਪ੍ਰਸ਼ਾਦ- ਸੀਨੀਅਰ ਪੀਡੀਆ ਟਰੀਸ਼ਨ (ਬੱਚਿਆਂ ਦੇ ਮਾਹਰ), ਮੋਹਾਲੀ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਰਣਦੀਪ ਸਿੰਘ, ਹਰਮੇਸ਼ ਸਿੰਘ ਕੁੰਬੜਾ, ਵੀ ਹਾਜ਼ਰ ਸਨ।
Leave a Reply