ਵੀਰ ਰਛਪਾਲ ਸਿੰਘ ਜੀ ਮਿਸ਼ਨਰੀ ਦਾ ਸਰੀਰਕ ਵਿਛੋੜਾ

ਵੀਰ ਰਛਪਾਲ ਸਿੰਘ ਜੀ ਮਿਸ਼ਨਰੀ ਦਾ ਸਰੀਰਕ ਵਿਛੋੜਾ

ਰਿਟਾਇਰਡ ਤਹਿਸੀਲਦਾਰ , ਇੱਕ ਪੰਥਕ , ਸਿੱਖ ਚਿੰਤਕ , ਉੱਘੇ ਪ੍ਰਚਾਰਕ ਵਿਧਵਾਨ ਵੀਰ ਰਛਪਾਲ ਸਿੰਘ ਜੀ ਅੱਜ ਰਬੀ ਹੁਕਮ ,ਆਕਾਲ ਪੁਰਖ ਦੇ ਭਾਣੇ ਚ ਅਕਾਲ ਚਲਾਣਾ ਕਰ ਗਏ । ਵੀਰ ਰਛਪਾਲ ਸਿੰਘ ਜੀ ਪਿਛਲੇ ਲੰਮੇ ਸਮੇਂ ਤੋਂ ਸਿੱਖ ਮਿਸ਼ਨਰੀ ਕਾਲਜ ਨਾਲ ਜੁੜੇ ਹੋਏ ਸਨ ਅਤੇ ਜੰਮੂ ਕਸ਼ਮੀਰ ਚ ਸਿੱਖ ਮਿਸ਼ਨਰੀ ਕਾਲਜ ਦੇ ਮੋਢੀ ਮੈਂਬਰਾਂ , ਸੰਸਥਾਪਕਾਂ ਚੋ ਸਨ । ਉਨ੍ਹਾਂ ਨੇ ਕਈ ਦਹਾਕੇ ਸਿੱਖ ਮਿਸ਼ਨਰੀ ਕਾਲਜ ਵਿੱਚ ਆਪਣੀਆਂ ਸੇਵਾਵਾਂ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਮੈਂਬਰ , ਸਰਕਲ ਇੰਚਾਰਜ , ਜ਼ੋਨਲ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ , ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਪੁਰਾਣੇ ਸੀਨੀਅਰ ਸਾਥੀਆਂ ਦੇ ਵੀ ਨਿਕਟਵਰਤੀ ਅਤੇ ਵਿਸ਼ਵਾਸ ਪਾਤਰ ਰਹੇ।
ਓਹ ਇੱਕ ਪੰਥ ਦਰਦੀ ,ਪੰਥਕ ਸ਼ਖਸੀਅਤ, ਸਿੱਖੀ ਪ੍ਰਚਾਰ ਪ੍ਰਸਾਰ ਦੀ ਤੜਪ ਰੱਖਣ ਵਾਲੇ ਨਿਮਾਣੇ ਗੁਰਮੁਖ ਸਨ। 
ਉਹਨਾਂ ਦੀ ਸਰਪ੍ਰਸਤੀ ਚ ਜੰਮੂ ਚ ਸਿੱਖ ਮਿਸ਼ਨਰੀ ਕਾਲਜ ਦਾ ਹਰ ਇਲਾਕੇ ਚ ਪਸਾਰ ਪ੍ਰਸਾਰ ਹੋਇਆ ਅਤੇ ਉਨ੍ਹਾਂ ਦੇ ਸਰਕਲ ਇੰਚਾਰਜ ਹੁੰਦਿਆਂ ਜੰਮੂ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਗੁਰਮਤਿ ਸਮਾਗਮ ਮਿਸਾਲੀ ਹੋਇਆ ਕਰਦੇ ਸਨ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਸ਼ਮੂਲੀਅਤ ਕਰਦਿਆਂ ਸਨ ।ਇਤਨੇ ਪੰਥ ਦਰਦੀ ਸਨ ਕੇ ਸਟੇਜ ਤੋਂ ਨਿੱਕੀਆਂ ਜਿੰਦਾ ਵਡੇ ਸਾਕੇ , ਸਿੱਖ ਧਰਮ ਦੀਆਂ ਖੂਬੀਆਂ , ਸਿੱਖ ਧਰਮ ਨੂੰ ਚੁਣੌਤੀਆਂ , ਸਿੱਖ ਸ਼ਹੀਦਾਂ ਦੇ ਜੀਵਨ ਯਾਂ ਇਤਿਹਾਸਿਕ ਸਾਕਿਆ ਦੇ ਵਿਸ਼ੇ ਜਦੋਂ ਸਟੇਜ ਤੋਂ ਨਿਭਾਏ ਜਾਂਦੇ ਸਨ ਇਹ ਨੇਤਰਾਂ ਚ ਨੀਰ ਨਾਲ ਭਾਵੁਕ ਹੋਏ ਦਿਸਦੇ ਸਨ । ਸਰਕਾਰੀ ਨੌਕਰੀ ਚ ਵੀ ਇੱਕ ਇਮਾਨਦਾਰ ਅਫ਼ਸਰ ਦੇ ਤੌਰ ਤੇ ਜਾਣੇ ਜਾਂਦੇ ਸਨ । ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਹੀਂ ਸੀ ਪਰਿਵਾਰ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਰਜ ਕੇ ਸੇਵਾ ਅਤੇ ਇਲਾਜ਼ ਕਰਵਾਇਆ ਪਰ ਆਖਰ ਦੁਨੀਆਂ ਦੀ ਅਟਲ ਸਚਾਈ ਮੌਤ ਨੇ ਆ ਦਸਤਕ ਦਿੱਤੀ ਤੇ ਓਹ ਅੱਜ ਅਕਾਲ ਚਲਾਣਾ ਕਰ ਗਏ ।
ਉਨ੍ਹਾਂ ਦੇ ਜਾਣ ਨਾਲ ਘਰ ਪਰਿਵਾਰ , ਸਨੇਹੀਆਂ ਮਿੱਤਰਾਂ ਨੂੰ ਜਿੱਥੇ ਘਾਟਾ ਪਿਆ ਹੈ ਉਥੇ ਨਾਲ ਹੀ ਸਿੱਖ ਮਿਸ਼ਨਰੀ ਕਾਲਜ ਅਤੇ ਗੁਰੂ ਪੰਥ ਨੂੰ ਇੱਕ ਸੱਚੇ ਸੁੱਚੇ ਗੁਰਮੁਖ ਪਿਆਰੇ ਪੰਥ ਦਰਦੀ, ਸਿੱਖ ਵਿਦਵਾਨ ਪ੍ਰਚਾਰਕ ਦਾ ਵੀ ਘਾਟਾ ਹੋਇਆ ਹੈ। ਉਨ੍ਹਾਂ ਦੇ ਕੋਲ ਜ਼ਿੰਦਗੀ ਚ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ ਉਹ ਇੱਕ ਵਧੀਆ ਮਾਰਗ ਦਰਸ਼ਕ,ਸਲਾਹਕਾਰ ਵੀ ਸਨ । ਬੇਸ਼ਕ ਉਹ ਸਰੀਰਕ ਤੌਰ ਤੇ ਸੰਸਾਰ ਫ਼ਾਨੀ ਤੋਂ ਕੂਚ ਕਰ ਗਏ ਹਨ ਪਰ ਉਨ੍ਹਾਂ ਦੀਆਂ ਖੂਬੀਆਂ , ਉਨ੍ਹਾਂ ਦੀ ਸੇਵਾ ਅਤੇ ਉਨ੍ਹਾਂ ਨਾਲ ਬਿਤਾਏ ਪਲ ਸਾਨੂੰ ਹਮੇਸ਼ਾ ਮਾਰਗ ਦਰਸ਼ਕ ਬਣ ਕੇ ਉਤਸ਼ਾਹਿਤ ਕਰਦੇ ਰਹਿਣ ਗੇ ਤੇ ਉਨ੍ਹਾਂ ਦੀ ਸਦੀਵੀ ਯਾਦ ਸਾਡੇ ਨਾਲ ਬਣੀ ਰਹੇ ਗੀ ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਉਨ੍ਹਾਂ ਦੀ ਆਤਮਿਕ ਜੋਤ ਨੂੰ ਆਪਣੀ ਪਰਮ ਜੋਤ ਚ ਲੀਨ ਕਰ ਲੈਣ ਅਤੇ ਪਿੱਛੇ ਪਰਿਵਾਰ ,ਮਿੱਤਰਾਂ ਸਨੇਹੀਆਂ , ਜਥੇਬੰਦੀ ਨੂੰ ਭਾਨੇ ਚ ਰਹਿਣ ਦਾ ਅਤੇ ਉਨ੍ਹਾਂ ਦੀਆਂ ਖੂਬੀਆਂ, ਪੰਥ ਪ੍ਰਸਤੀ , ਪ੍ਰਚਾਰ ਦੀ ਤੜਪ ਵਰਗੇ ਗੁਣ ਧਾਰਨ ਕਰਨ ਦਾ ਬਲ ਬਖਸ਼ਣ ।
 

ਸ ਮਨਮੋਹਣ ਸਿੰਘ , ਪੁਣਛ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.