ਪਿੰਡ ਡੇਹਰੀਵਾਲ ਪੰਚਾਇਤ ਭਵਨ ਦੇ ਉਦਘਾਟਨ ਦੇ ਕੁਝ ਘੰਟਿਆਂ ਮਗਰੋਂ ਸਮਾਨ ਦੀ ਤੋੜ ਫੋੜ ਅਤੇ ਚੋਰੀ ਕੀਤੀ

ਪਿੰਡ ਡੇਹਰੀਵਾਲ ਪੰਚਾਇਤ ਭਵਨ ਦੇ ਉਦਘਾਟਨ ਦੇ ਕੁਝ ਘੰਟਿਆਂ ਮਗਰੋਂ ਸਮਾਨ ਦੀ ਤੋੜ ਫੋੜ ਅਤੇ ਚੋਰੀ ਕੀਤੀ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬੀਤੀ ਰਾਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਲੋਕ ਮਿਲਨੀ ਪ੍ਰੋਗਰਾਮ ਤਹਿਤ ਪਿੰਡ ਡੇਹਰੀਵਾਲ ਵਿਖੇ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਔਜਲਾ ਅਤੇ ਸਮੁੱਚੀ ਪੰਚਾਇਤ ਵੱਲੋਂ ਕਰਵਾਏ ਸਮਾਗਮ ਮੌਕੇ ਈ ਟੀ ਓ ਵੱਲੋ ਪਿੰਡ ਵਾਸੀਆਂ ਨੂੰ ਰਾਸ਼ਨ ਕਿੱਟਾਂ ਅਤੇ ਹੋਰ ਸਮੱਗਰੀ ਤਕਸੀਮ ਕੀਤੀ ਗਈ । ਅਤੇ ਸਰਕਾਰ ਦੀਆਂ ਪੂਰੀਆਂ ਕੀਤੀਆਂ ਗਰੰਟੀਆਂ ਤੋਂ ਜਾਣੂ ਕਰਵਾਉਂਦਿਆ ਨਵੇਂ 22 ਲੱਖ ਰੁਪਏ ਦੀ ਲਾਗਤ ਨਾਲ ਬਣੇ ਪੰਚਾਇਤ ਭਵਨ ਦਾ ਉਦਘਾਟਨ ਸਾਮ ਕਰੀਬ ਅੱਠ ਵਜੇ ਕੀਤਾ ਗਿਆ। ਪਰ ਸਵੇਰੇ ਦਿਨ ਚੜਦਿਆਂ ਹੀ ਪਿੰਡ ਵਾਸੀਆਂ ਨੇ ਸਰਪੰਚ ਨੂੰ ਪੰਚਾਇਤ ਘਰ ਦੇ ਆਲੇ ਦੁਆਲੇ ਹੋਈ ਤੋੜ ਫੋੜ ਅਤੇ ਖਿਲਰੇ ਕੱਚ ਦੇ ਟੁਕੜਿਆਂ ਬਾਰੇ ਦੱਸਿਆ । ਤਾਂ ਪਰਮਿੰਦਰ ਸਿੰਘ ਸਰਪੰਚ ਨੇ ਆਕੇ ਮੌਕਾ ਵੇਖਿਆ ਤਾਂ ਅੰਦਰ ਸਾਰਾ ਸਮਾਨ ਪੱਖੇ , ਮੋਟਰ ਦੀ ਪਾਈਪ , ਬੂਹੇ , ਖਿੜਕੀਆਂ ਦੇ ਸ਼ੀਸ਼ੇ ਰਾਤ ਕਿਸੇ ਵੱਲੋ ਤੋੜ ਭੰਨ ਕੀਤੀ ਗਈ। ਅਤੇ ਪੁਲਿਸ ਥਾਨਾ ਤਰਸਿਕਾ ਦੇ ਐਸ ਐਚ ਓ ਮਨਜੀਤ ਸਿੰਘ ਨੂੰ ਰਿਪੋਰਟ ਦਰਜ ਕਰਾਈ ਗਈ । ਸਰਪੰਚ ਨੂੰ ਪੁੱਛੇ ਜਾਣ ਤੇ ਉੱਨਾਂ ਦੱਸਿਆ ਕਿ ਇਹ ਚੋਰੀ ਨਹੀ ਨਿੱਜੀ ਰੰਜਿਸ਼ ਦਾ ਕਾਰਨ ਹੈ ।ਕਿਉਂਕਿ ਵਿਰੋਧੀਆਂ ਨੂੰ ਮੰਤਰੀ ਵੱਲੋਂ ਕਰਵਾਇਆ ਜਾ ਰਿਹਾ ਵਿਕਾਸ ਹਜ਼ਮ ਨਹੀ ਹੋ ਰਿਹਾ ਹੈ। ਅਗਰ ਚੋਰੀ ਹੁੰਦੀ ਤਾਂ ਚੋਰਾਂ ਨੂੰ ਸ਼ੀਸ਼ੇ ਭੰਨਣ ਦੀ ਕੀ ਲੋੜ ਸੀ ।ਸਾਡੀ ਪੁਲਿਸ ਪ੍ਰਸ਼ਾਸਨ ਕੋਲ਼ੋਂ ਇਹੀ ਮੰਗ ਹੈ। ਕਿ ਦੋਸ਼ੀਆ ਨੂੰ ਜਲਦੀ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ।ਤਾਂ ਕਿ ਅੱਗੇ ਤੋਂ ਕੋਈ ਅਜਿਹੀ ਕੋਝੀ ਹਰਕਤ ਨਾ ਕਰ ਸਕੇ ਇਹ ਸਾਰੇ ਨਗਰ ਦੀ ਸਾਂਝੀ ਪ੍ਰਾਪਰਟੀ ਹੈ । ਮੇਰੀ ਕੋਟੀ ਨਿੱਜੀ ਜਾਇਦਾਦ ਥੋੜੀ ਹੈ । ਸਾਡਾ ਸਾਰਿਆਂ ਦਾ ਫਰਜ ਬਣਦਾ ਹੈ। ਕਿ ਇਸ ਦਾ ਧਿਆਨ ਰੱਖਿਆ ਜਾਵੇ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.