ਐਸਸੀ/ਬੀਸੀ ਮੋਰਚਾ ਪੰਜਾਬ ਵੱਲੋਂ ਟਰੱਕ ਬਾਡੀ ਬਿਲਡਰਾਂ ਦਾ ਉਜਾੜਾ ਨਾ ਹੋਣ ਦੇਣ ਦਾ ਦਿੱਤਾ ਭਰੋਸਾ ਡੱਟਕੇ ਨਾਲ ਖੜਨ ਦਾ ਕੀਤਾ ਐਲਾਨ : ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ

ਐਸਸੀ/ਬੀਸੀ ਮੋਰਚਾ ਪੰਜਾਬ ਵੱਲੋਂ ਟਰੱਕ ਬਾਡੀ ਬਿਲਡਰਾਂ ਦਾ ਉਜਾੜਾ ਨਾ ਹੋਣ ਦੇਣ ਦਾ ਦਿੱਤਾ ਭਰੋਸਾ ਡੱਟਕੇ ਨਾਲ ਖੜਨ ਦਾ ਕੀਤਾ ਐਲਾਨ : ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਜੁਲਾਈ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਦੇ ਫੇਜ-7 ਦੀਆਂ ਮੇਨ ਟਰੈਫਿਕ ਲਾਈਟਾਂ ਨੇੜੇ ਪਿਛਲੇ ਲੰਮੇ ਸਮੇਂ ਤੋਂ ਲੱਗੇ ਐਸਸੀ/ਬੀਸੀ ਮੋਰਚੇ ਵਿੱਚ ਪੰਜਾਬ ਭਰ ਤੋਂ ਪ੍ਰਸ਼ਾਸਨ ਨੂੰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਾ ਕਰਨ 'ਤੇ ਇੱਥੇ ਆ ਕੇ ਆਪਣੀਆਂ ਸਮੱਸਿਆਵਾਂ ਨੂੰ ਮੋਰਚੇ ਦੇ ਆਗੂਆਂ ਕੋਲ ਦੱਸਿਆ ਜਾਂਦਾ ਹੈ। ਐਸਸੀ ਬੀਸੀ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਅਤੇ ਹੋਰ ਸੀਨੀਅਰ ਆਗੂ ਪੰਜਾਬ ਪੱਧਰ ਤੇ ਇਹੋ ਜਿਹੇ ਅਨੇਕਾਂ ਮਾਮਲਿਆ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਹਨ ਜਿਨ੍ਹਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਇਸ ਬੰਬ ਵਿੱਚ ਪਿਛਲੇ ਦਿਨੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਟਰੱਕ ਤੇ ਬੱਸਾਂ ਦੇ ਬਾਡੀ ਬਿਲਡਰਾਂ ਦੀਆਂ ਵਰਕਸ਼ਾਪਾਂ ਨੂੰ ਉਜਾੜਨ ਦੇ ਮਾਮਲੇ ਨੂੰ ਲੈ ਕੇ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਐਸਸੀ/ਬੀਸੀ ਮੋਰਚੇ ਤੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਕੀਤੀ ਗਈ ਸੀ। ਜਿਸ ਵਿੱਚ ਟਰੱਕ ਬਾਡੀ ਬਿਲਡਰਾਂ ਨੇ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਸੀ ਕਿ ਸਾਡੇ ਬਾਪ-ਦਾਦਿਆਂ ਦੀ ਖਰੀਦੀ ਤੇ ਬਣਾਈਆਂ ਸਾਡੀਆਂ ਵਰਕਸ਼ਾਪਾਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੱਢਿਆ ਗਿਆ ਹੈ ਤੇ ਇਹ ਜਮੀਨ ਪੰਜਾਬ ਸਰਕਾਰ ਨੇ ਮੰਡੀਕਰਨ ਬੋਰਡ ਨੂੰ ਦਿੱਤੀ ਹੈ, ਜਦਕਿ ਪਹਿਲਾਂ ਹੀ ਮੰਡੀਕਰਨ ਬੋਰਡ ਦੇ ਕੋਲ ਕਾਫੀ ਜਮੀਨ ਹੈ। ਇਸ ਦੇ ਵਿਰੋਧ ਵਿੱਚ ਮੋਰਚੇ ਆਗੂਆਂ ਨੇ ਐਲਾਨ ਕੀਤਾ ਸੀ ਕਿ ਜੇ 15 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਰੱਦ ਨਾ ਕੀਤਾ ਗਿਆ ਤਾਂ ਫਤਿਹਗੜ੍ਹ ਸਾਹਿਬ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਦੀਆਂ ਲਿਖਤੀ ਦਰਖਾਸਤਾਂ ਮਾਨਯੋਗ ਰਾਜਪਾਲ ਪੰਜਾਬ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਚੇਅਰਮੈਨ ਸਾਹਿਬ ਮੰਡੀਕਰਨ ਬੋਰਡ ਪੰਜਾਬ ਨੂੰ ਭੇਜੀਆਂ ਗਈਆਂ ਸਨ। ਇਸੇ ਦੌਰਾਨ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਖੁਦ ਜਾ ਕੇ ਫਤਿਹਗੜ੍ਹ ਸਾਹਿਬ ਜਾ ਕੇ ਉਸ ਜਗ੍ਹਾ ਦਾ ਮੌਕਾ ਦੇਖਿਆ ਤੇ ਇਹ ਪਾਇਆ ਕਿ ਇਹ ਵਰਕਸ਼ਾਪਾਂ ਬਿਲਕੁਲ ਜਾਇਜ਼ ਹਨ ਤੇ ਸਰਕਾਰ ਇਹਨਾਂ ਦੇ ਚਲਦੇ ਹੋਏ ਰੁਜ਼ਗਾਰਾਂ ਨੂੰ ਉਜਾੜ ਕੇ ਇਹਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਜਦ ਕਿ ਇਹ ਸਾਰੇ ਬਾਡੀ ਬਿਲਡਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਤੇ ਤਨ, ਮਨ, ਧਨ ਨਾਲ ਇਸ ਪਾਰਟੀ ਦੀ ਸਹਾਇਤਾ ਵੀ ਕੀਤੀ। ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਪਾਰਟੀ ਦੀ ਸਰਕਾਰ ਨੂੰ ਹੱਥੀ ਬਣਾਇਆ, ਉਹੀ ਸਰਕਾਰ ਇਹਨਾਂ ਦਾ ਉਜਾੜਾ ਕਰਨ ਲੱਗੀ ਹੈ। ਪ੍ਰਧਾਨ ਕੁੰਭੜਾ ਨੇ ਕਿਹਾ ਕਿ ਐਸ ਸੀ ਬੀਸੀ ਮੋਰਚਾ ਅਤੇ ਸਮੂਹ ਸਮਾਜਿਕ ਜਥੇਬੰਦੀਆਂ ਇਹਨਾਂ ਦੇ ਸਮਰਥਨ ਵਿੱਚ ਡਟ ਕੇ ਖੜੀਆਂ ਹਨ ਤੇ ਇੱਕ ਇੰਚ ਜਗ੍ਹਾ ਵੀ ਇਹਨਾਂ ਦੀ ਜਾਣ ਨਹੀਂ ਦਿੱਤੀ ਜਾਵੇਗੀ। ਇਸ ਲਈ ਜੋ ਵੀ ਸੰਘਰਸ਼ ਵਿਡਣੇ ਪਏ, ਅਸੀਂ ਉਸ ਲਈ ਤਿਆਰ ਹਾਂ ਤੇ ਇਹਨਾਂ ਸਮੂਹ ਬਾਡੀ ਬਿਲਡਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਇਸ ਮੌਕੇ ਸਮੂਹ ਬਾਡੀ ਬਿਲਡਰਾਂ ਨੇ ਪ੍ਰਧਾਨ ਕੁੰਭੜਾ ਅਤੇ ਨਾਲ ਗਏ ਸਾਥੀਆਂ ਦਾ ਸਿਰੋਪਾਓ ਅਤੇ ਹਾਰ ਪਾਕੇ ਸਨਮਾਨ ਕੀਤਾ ਤੇ ਆਸ ਪ੍ਰਗਟਾਈ ਕਿ ਉਨਾਂ ਦੇ ਚੱਲ ਰਹੇ ਰੁਜ਼ਗਾਰ ਨੂੰ ਬਚਾਉਣ ਲਈ ਮੋਰਚਾ ਉਨਾਂ ਦਾ ਸਾਥ ਦੇਵੇਗਾ। ਇਸ ਮੌਕੇ ਪ੍ਰਧਾਨ ਤਿਲਕ ਰਾਜ ਸੱਗੂ, ਚੇਅਰਮੈਨ ਬਲਵਿੰਦਰ ਸਿੰਘ, ਕੈਸ਼ੀਅਰ ਸੋਹਣ ਸਿੰਘ, ਜਨਰਲ ਸਕੱਤਰ ਜਸਪ੍ਰੀਤ ਸਿੰਘ, ਹਰਮੇਸ਼ ਸਿੰਘ ਸਾਬਕਾ ਪ੍ਰਧਾਨ, ਕ੍ਰਿਸ਼ਨ ਸਿੰਘ ਸਾਬਕਾ ਕੌਂਸਲਰ, ਮਿਹਰਪਾਲ ਸਿੰਘ ਵਿੱਕੀ, ਕੁਲਵਿੰਦਰ ਸਿੰਘ ਬੰਟੀ, ਜਸਵਿੰਦਰ ਸਿੰਘ ਮਾਰਵਾਹ, ਹਰਭਜਨ ਸਿੰਘ ਗੁਡੂ, ਕੁਲਦੀਪ ਸਿੰਘ, ਤੇਜਇੰਦਰ ਸਿੰਘ ਗਾਲੇ, ਬਲਦੇਵ ਸਿੰਘ, ਇਸੂ ਗੁਪਤਾ, ਹਰਵਿੰਦਰ ਸਿੰਘ, ਬਲਵੀਰ ਸਿੰਘ, ਜਸਵਿੰਦਰ ਸਿੰਘ, ਕੰਚਨ ਸਿੰਘ, ਹਰਪਾਲ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਹੋਏ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.