ਗੁਰਮੇਜ ਕੌਰ ਦੀ ਘਾਟ ਪਰਿਵਾਰ ਦੇ ਨਾਲ-ਨਾਲ ਪਾਰਟੀ ਵਿੱਚ ਵੀ ਕਦੇ ਪੂਰੀ ਨਹੀਂ ਹੋਵੇਗੀ: ਸੁਖਬੀਰ ਸਿੰਘ ਬਾਦਲ
- ਸੋਗ /ਦੁੱਖ ਦਾ ਪ੍ਰਗਟਾਵਾ
- 13 Jul, 2026 01:42 PM (Asia/Kolkata)
ਅੱਪਰਾ,13 ਜੁਲਾਈ(ਤੀਰਥ ਸਿੰਘ ਮੈਂਗੜ੍ਹਾ)-ਵਿਧਾਨ ਸਭਾ ਹਲਕਾ ਫਿਲੌਰ ਤੋਂ ਸਾਬਕਾ ਵਿਧਾਇਕ ਸਰਦਾਰ ਬਲਦੇਵ ਸਿੰਘ ਖਹਿਰਾ ਦੀ ਸਤਿਕਾਰਯੋਗ ਮਾਤਾ ਸਵਰਗਵਾਸੀ ਸਰਦਾਰਨੀ ਗੁਰਮੇਜ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਪਿੰਡ ਮੌ ਸਾਹਿਬ ਵਿਖੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸੰਪੰਨ ਹੋਈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਸਵਰਗਵਾਸੀ ਮਾਤਾ ਗੁਰਮੇਜ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੁਖੀ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ ਅਤੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਦੀ ਅਰਦਾਸ ਕੀਤੀ।

ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ, "ਮਾਤਾ ਗੁਰਮੇਜ ਕੌਰ ਜੀ ਦੀ ਘਾਟ ਸਿਰਫ਼ ਪਰਿਵਾਰ ਲਈ ਹੀ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਪਰਿਵਾਰ ਲਈ ਵੀ ਕਦੇ ਪੂਰੀ ਨਹੀਂ ਹੋ ਸਕਦੀ।" ਉਨ੍ਹਾਂ ਕਿਹਾ ਕਿ ਮਾਤਾ ਜੀ ਨੇ ਆਪਣੇ ਜੀਵਨ ਦੌਰਾਨ ਧਾਰਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਅਪਣਾਇਆ ਅਤੇ ਆਪਣੇ ਪਰਿਵਾਰ ਨੂੰ ਸੇਵਾ, ਸਿਮਰਨ ਅਤੇ ਗੁਰਬਾਣੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਸੰਗਤ ਨੂੰ ਗੁਰਬਾਣੀ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨ ਅਤੇ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਸੰਦੇਸ਼ ਦਿੱਤਾ।
ਅੰਤਿਮ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ, ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਸ਼ਮੂਲੀਅਤ ਕਰਕੇ ਸਵਰਗਵਾਸੀ ਮਾਤਾ ਗੁਰਮੇਜ ਕੌਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਸ ਮੌਕੇ ਸੰਤ ਨਿਰਮਲ ਸਿੰਘ ਜੀ (ਜਨਰਲ ਸਕੱਤਰ, ਸ਼੍ਰੀ ਗੁਰੂ ਰਵਿਦਾਸ ਸਾਧੂ ਸੰਤ ਸੰਪ੍ਰਦਾਇ ਸੁਸਾਇਟੀ ਪੰਜਾਬ), ਸੰਤ ਦੇਸ ਰਾਜ ਜੀ (ਡੇਰਾ ਬਾਬਾ ਗੋਬਿੰਦਦਾਸ, ਫਗਵਾੜਾ), ਸੰਤ ਬਾਬਾ ਸੁਖਵਿੰਦਰ ਸਿੰਘ ਜੀ (ਗੁਰਦੁਆਰਾ ਸਿੰਘਾਂ ਸ਼ਹੀਦਾਂ, ਆਲੋਵਾਲ), ਸੰਤ ਜਸਵਿੰਦਰ ਸਿੰਘ (ਡੇਰਾ ਬਾਬਾ ਹੰਸ ਰਾਜ, ਪੰਡਵਾਂ ਵਾਲੇ), ਬਾਬਾ ਬਲਕੌਰ ਸਿੰਘ (ਦਮਦਮੀ ਟਕਸਾਲ), ਜਥੇਦਾਰ ਨੌਰੰਗ ਸਿੰਘ (ਹਰਿਆਂ ਵੇਲਾਂ ਵਾਲੇ), ਕੁਲਵੰਤ ਸਿੰਘ ਮੰਨਣ (ਮੁੱਖ ਸਕੱਤਰ, ਐਸ.ਜੀ.ਪੀ.ਸੀ., ਸ਼੍ਰੀ ਅੰਮ੍ਰਿਤਸਰ ਸਾਹਿਬ), ਬਲਦੇਵ ਸਿੰਘ ਕਲਿਆਣ (ਮੀਤ ਪ੍ਰਧਾਨ, ਐਸ.ਜੀ.ਪੀ.ਸੀ., ਸ਼੍ਰੀ ਅੰਮ੍ਰਿਤਸਰ ਸਾਹਿਬ), ਜਥੇਦਾਰ ਹਰਜਿੰਦਰ ਸਿੰਘ ਲੱਲੀਆਂ (ਸਾਬਕਾ ਐਸ.ਜੀ.ਪੀ.ਸੀ. ਮੈਂਬਰ), ਬਾਬਾ ਬਛੋਵਾਲ (ਸਾਬਕਾ ਮਾਰਕੀਟ ਕਮੇਟੀ ਮੈਂਬਰ), ਡਾ. ਸੁਖਵਿੰਦਰ ਕੁਮਾਰ ਸੁਖੀ (ਵਿਧਾਇਕ, ਬੰਗਾ), ਸੁਖਵਿੰਦਰ ਸਿੰਘ ਕੋਟਲੀ (ਵਿਧਾਇਕ , ਆਦਮਪੁਰ), ਬਚਿੱਤਰ ਸਿੰਘ ਕੋਹਾੜ (ਜ਼ਿਲ੍ਹਾ ਪ੍ਰਧਾਨ, ਜਲੰਧਰ ਦਿਹਾਤੀ), ਇਕਬਾਲ ਢਿੰਡਸਾ (ਜ਼ਿਲ੍ਹਾ ਪ੍ਰਧਾਨ, ਜਲੰਧਰ ਸ਼ਹਿਰੀ), ਰਣਜੀਤ ਸਿੰਘ ਢਿੱਲੋਂ (ਸਾਬਕਾ ਵਿਧਾਇਕ, ਲੁਧਿਆਣਾ), ਸਾਬਕਾ ਵਿਧਾਇਕ ਮੋਹਣ ਲਾਲ (ਬੰਗਾ), ਐੱਸ. ਐੱਲ. ਕਲੇਰ (ਸਾਬਕਾ ਵਿਧਾਇਕ, ਜਗਰਾਓਂ) , ਹਰਜਾਪ ਸਿੰਘ ਸੰਘਾ (ਹਲਕਾ ਇੰਚਾਰਜ, ਜਲੰਧਰ ਕੈਂਟ), ਹਰਿੰਦਰ ਸਿੰਘ ਢਿੰਡਸਾ (ਹਲਕਾ ਇੰਚਾਰਜ, ਜਲੰਧਰ ਸੈਂਟਰ), ਸੁਖਦੀਪ ਸ਼ਿਕਾਰ (ਹਲਕਾ ਇੰਚਾਰਜ, ਨਵਾਂਸ਼ਹਿਰ), ਸੁਖਦੀਪ ਸਿੰਘ (ਹਲਕਾ ਇੰਚਾਰਜ , ਬਲਾਚੌਰ), ਪ੍ਰਸਿੱਧ ਗਾਇਕ ਕੇ. ਐੱਸ. ਮੱਖਣ, ਰਾਜ ਕਮਲ ਭੁੱਲਰ (ਹਲਕਾ ਨਕੋਦਰ), ਭਾਈ ਅਮਰੀਕ ਸਿੰਘ ਬਲੋਵਾਰ (ਮੁੱਖ ਬੁਲਾਰਾ, ਸ਼੍ਰੋਮਣੀ ਅਕਾਲੀ ਦਲ, ਪੰਜਾਬ), ਪ੍ਰਿੰਸੀਪਲ ਪ੍ਰੇਮ ਕੁਮਾਰ (ਫਿਲੌਰ), ਜਥੇਦਾਰ ਮਹਾ ਸਿੰਘ ਰਸੂਲਪੁਰ, ਭੁਵਨੇਸ਼ ਸ਼ਰਮਾ (ਫਿਲੌਰ ਸ਼ਹਿਰ), ਕੁਲਵਿੰਦਰ ਸਿੰਘ ਸੰਧੂ (ਗੁਰਾਇਆ), ਅਮਰਜੀਤ ਢੇਸੀ, ਮਲਕੀਤ ਸਿੰਘ ਪ੍ਰਤਾਬਪੁਰਾ, ਮਨਜੀਤ ਸਿੰਘ ਬਿੱਲਾ ਨੰਗਲ, ਰਵਿੰਦਰਵੀਰ ਸਿੰਘ ਗੰਨਾ ਪਿੰਡ, ਅਮਰਜੀਤ ਸਿੰਘ ਕਟਾਣਾ, ਕੁਲਦੀਪ ਸਿੰਘ ਜੌਹਲ, ਅਜੀਤ ਸਿੰਘ ਲਸਾੜਾ, ਹਰਵਿੰਦਰ ਸਿੰਘ ਸ਼ਾਹਪੁਰ, ਵਿੱਕੀ ਬੜਾ ਪਿੰਡ, ਸੁਖਦੀਪ ਸੁੱਖਾ ਬੁੰਡਾਲਾ, ਬਹਾਦਰ ਸਿੰਘ, ਬਲਜੀਤ ਥਾਣਾ, ਜੁਝਾਰ ਸੱਗੂ, ਅਮਨਿੰਦਰ ਤੱਗੜ, ਰਣਜੀਤ ਕੌਰ, ਜਸਵਿੰਦਰ ਕੁਮਾਰ, ਜਗਜੀਤ ਮੰਗਾ, ਡਾ. ਕੁਲਦੀਪ ਰਾਏ, ਰਾਜਪਾਲ ਸਿੰਘ ਅਟਵਾਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਹਲਕਾ ਇੰਚਾਰਜ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Leave a Reply