ਲਾਲੇ ਦਾ ਕਤਲ -- ਗੁਰਦੀਪ ਸਿੰਘ ਜਗਬੀਰ (ਡਾ.)

ਲਾਲੇ ਦਾ ਕਤਲ -- ਗੁਰਦੀਪ ਸਿੰਘ ਜਗਬੀਰ (ਡਾ.)

9 ਸਤੰਬਰ 1981 ਵਾਲੇ ਦਿਨ, ਕੁਝ ਰੋਹ ਭਰੇ ਸਿੱਖ ਨੌਜਵਾਨਾਂ ਨੇ ਲਾਲਾ ਜਗਤ ਨਾਰਾਇਣ ਨੂੰ ਗੋਲ਼ੀ ਮਾਰ ਕੇ, ਉਸ ਦਾ ਕਤਲ ਕਰ ਦਿੱਤਾ, ਇਹ ਉਸ ਵਕਤ ਦੀ ਪੰਜਾਬ ਦੀ ਉਠ ਰਹੀ ਲਹਿਰ ਦਾ ਪਹਿਲਾ ਸਿਆਸੀ ਕਤਲ ਸੀ ਜਿਸ ਦਾ ਇਲਜ਼ਾਮ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਲਗਾ ਕੇ ਉਨ੍ਹਾਂ ਨੂੰ ਮਾਸਟਰ ਮਾਇੰਡ ਦਸ ਕੇ ਫ਼ਸਾਉਣ ਦੀ ਕੋਸ਼ਿਸ਼ ਕੀਤੀ ਗਈ।
ਅਕਾਲੀ ਦਲ ਦੀ ਇਕ ਪ੍ਰੰਪਰਾ ਦਾ ਜਿਕਰ ਅਕਸਰ ਸਿੱਖਾਂ ਦੀ ਜ਼ੁਬਾਨ ਤੇ ਹੁੰਦਾ ਹੈ ਕਿ ਅਕਾਲੀ ਜਦੋਂ ਸਤਾ ਤੋਂ ਲਾਂਭੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਾਰੇ ਭੁੱਲੇ ਵਿਸਰੇ ਮਤੇ ਅਤੇ ਮੋਰਚੇ ਯਾਦ ਆ ਜਾਂਦੇ ਹਨ ਅਤੇ ਇੰਜ ਜਿੰਨੀ ਦੇਰ ਤਕ ਉਹ ਸੱਤਾ ਤੋ ਵਾਂਝੇ ਹੁੰਦੇ ਹਨ ਆਪਣੇ ਕਿਸੇ ਮੋਰਚੇ ਨੂੰ ਨਹੀਂ ਭੁੱਲਦੇ ਪਰ ਸੱਤਾ ਹੀਣ ਹੁੰਦੇ ਹੀ ਸਾਰੇ ਮਤੇ ਅਤੇ ਮੋਰਚੇ ਭੁੱਲ ਜਾਂਦੇ ਹਨ। ਹੁਣ ਜਦੋਂ 1973 ਸਾਲ ਦੇ ਦੌਰਾਨ ਅਕਾਲੀ ਸੱਤਾ ਤੋਂ ਬਾਹਰ ਹੋਏ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਨੰਦਪੁਰ ਸਾਹਿਬ ਦੇ ਮਤਾ ਯਾਦ ਆਇਆ। ਫੇਰ ਇਹ ਚੇਤੇ ਆਇਆ ਕੇ ਚੰਡੀਗੜ੍ਹ ਵੀ ਪੰਜਾਬ ਦਾ ਨਹੀਂ ਹੈ , ਫੇਰ ਦਰਿਆਵਾਂ ਦੇ ਪਾਣੀਆਂ ਦੀ ਵੰਡ ਬਾਰੇ ਜਦੋਂ ਖਿਆਲ ਆਇਆ ਤਾਂ ਇੱਕ ਵਾਰ ਫੇਰ ਅਕਾਲੀਆਂ ਅਤੇ ਕਾਂਗਰਸੀਆਂ ਵਿੱਚ ਪਹਿਲਾਂ ਤੋਂ ਜਾਰੀ ਸ਼ਬਦੀ ਜੰਗ ਯਕਾਯਕ ਤੇਜ਼ ਹੋ ਗਈ। ਅਕਾਲੀਆਂ ਵਲੋਂ ਕਿਸੇ ਵੀ ਸੰਘਰਸ਼ ਨੂੰ ਤੇਜ਼ ਕਰਨ ਦੇ ਲਈ ਪੰਜਾਬ ਦੀ ਸਿਆਸਤ ਵਿੱਚ ਭਾਸ਼ਾ ਅਤੇ ਧਰਮ ਦਾ ਸ਼ਾਮਲ ਹੋਣਾ ਵੀ ਜ਼ਰੂਰੀ ਹੁੰਦਾ ਹੈ। ਅਕਾਲੀਆਂ ਵਲੋਂ ਆਪਣੀ ਗੁਆਚੀ ਸੱਤਾ ਹਾਸਲ ਕਰਨ ਦੇ ਲਈ ਇਹ ਗੱਲਾਂ ਜ਼ਰੂਰੀ ਸਨ ਪਰ ਜਦੋਂ ਇਨ੍ਹਾਂ ਗੱਲਾਂ ਉਪਰ ਅਕਾਲੀਆਂ ਨੇ ਧਰਮ ਦੀ ਪਾਣ ਚਾੜਨ ਦੀ ਰਾਜਨੀਤੀ ਅਪਣਾਈ ਤਾਂ ਪੰਜਾਬ ਦੇ ਸੁਹਿਰਦ ਸਿੱਖ ਨੌਜਵਾਨਾਂ ਨੂੰ ਇਹ ਗਲ ਸਮਝ ਲੱਗੀ ਕਿ ਇਨ੍ਹਾਂ ਦੀ ਕੋਝੀ ਸਿਆਸਤ ਨੇ ਸਿੱਖ ਧਰਮ ਨੂੰ,ਸਿੱਖ ਸਭਿਆਚਾਰ ਅਤੇ ਆਪਣੀ ਮਾਂ ਬੋਲੀ ਨੂੰ ਇਤਨਾਂ ਨੁਕਸਾਨ ਪਹੁੰਚਿਆ ਹੈ ਕੇ ਜਿਸ ਦਾ ਕੋਈ ਲੇਖਾ ਜੋਖਾ ਹੀ ਨਹੀਂ ਹੋ ਸਕਦਾ।ਸਿੱਖ ਨੌਜਵਾਨੀ ਨੂੰ ਉਸ ਵਕਤ ਨਾ ਸਿਰਫ ਆਪਣੇ ਲੁੱਟ ਹੋ ਰਹੇ ਪੰਜਾਬ ਦੀ ਹੀ ਗੱਲ ਸਮਝ ਲੱਗੀ ਸਗੋਂ, ਕਿਸ ਕਦਰ ਸਾਡੇ ਧਰਮ ਦੀ ਇਨ੍ਹਾਂ ਵਲੋਂ ਹੇਠੀ ਕੀਤੀ ਗਈ ਅਤੇ ਕਿਵੇਂ ਇਨ੍ਹਾਂ ਨੇ ਸਾਡੇ ਦੇਸ਼ ਪੰਜਾਬ ਦੀਆਂ ਅਮੀਰ ਪਰੰਪਰਾਵਾਂ ਦਾ ਅਤੇ ਧਰਮ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਆਖਰ ਉਦੋਂ ਸਿੱਖ ਨੌਜਵਾਨੀ ਵਿੱਚ ਜਦੋਂ ਸਿੱਖਾਂ ਨਾਲ ਆਪਣਿਆਂ ਦੀਆਂ ਕਰਤੂਤਾਂ ਕਾਰਣ ਹੋ ਰਹੀਆਂ ਬੇਇਨਸਾਫੀਆਂ ਦੀ ਸੂਝ ਜਾਗੀ ਤਾਂ ਖਾਲਸਾ ਰਾਜ ਦੀ ਪ੍ਰਾਪਤੀ ਦੇ ਲਈ ਸਿੱਖ ਨੌਜਵਾਨੀ ਨੇ ਆਪਣੇ ਰਾਜ ਦੀ ਪ੍ਰਾਪਤੀ ਦੇ ਲਈ ਆਪਣੇ ਕਦਮਾਂ ਦੀ ਤੌਰ ਧਰਮ ਵੱਲ ਸਮਰਪਿੱਤ ਕਰ ਦਿੱਤੀ। ਇਨੇ ਵਿੱਚ ਸਮਾਂ ਹਿੰਦੋਸਤਾਨ ਵਿੱਚ ਮਰਦਮਸ਼ੁਮਾਰੀ ਦਾ ਆ ਗਿਆ ਅਤੇ ਇਸ ਮਰਦਮੁਸ਼ਮਾਰੀ ਦੇ ਵਕਤ ਪੰਜਾਬ ਤੋਂ ਨਿਕਲਦੇ ਅਖ਼ਬਾਰ 'ਪੰਜਾਬ ਕੇਸਰੀ' ਨੇ ਆਪਣਾ ਚਿਰ ਪੁਰਾਣਾ ਫ਼ਿਰਕੂ ਰੋਲ ਅਪਣਾਉਂਦਿਆਂ ਹੋਇਆਂ ਇਸ ਅੱਖਬਾਰ ਸਮੂਹ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਨੇ ਪੰਜਾਬ ਦੀ ਹਿੰਦੂ ਵਸੋਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨਹੀਂ ਸਗੋਂ ਹਿੰਦੀ ਦਰਜ ਕਰਵਾਉਣ ਲਈ ਇਕ ਵਿਸ਼ੇਸ਼ ਮੁਹਿੰਮ ਹੀ ਚਲਾ ਦਿੱਤੀ। ਇਸ ਗਲ 'ਤੇ ਸਿੱਖ ਨੌਜਵਾਨੀ ਹੋਰ ਖਫਾ ਹੋ ਗਈ ਅਤੇ ਉਸ ਵਕਤ ਸਿੱਖ ਕੌਮ ਦੀ ਧਾਰਮਿਕ ਅਗਵਾਹੀ ਕਰ ਰਹੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਇਸ ਦਾ ਖਾਸ ਨੋਟਿਸ ਲਿਆ।
ਲਾਲਾ ਜਗਤ ਨਾਰਾਇਣ ਆਪਣੇ ਅਖਬਾਰ ਵਿੱਚ ਸ਼ੁਰੂ ਤੋ ਹੀ ਸਿੱਖ ਸੰਘਰਸ ਦੇ ਖਿਲਾਫ ਭਰਪੂਰ ਜ਼ਹਿਰ ਉਗਲਿਆ ਕਰਦਾ ਸੀ। ਨਕਲ਼ੀ ਨਿਰੰਕਾਰੀ ਕਤਲ ਕੇਸ ਵਿੱਚ ਵੀ ਉਹ ਚਸ਼ਮਦੀਦ ਗਵਾਹ ਦੇ ਤੌਰ `ਤੇ ਸਿੱਖਾਂ ਦੇ ਖਿਲਾਫ ਭੁਗਤਿਆ ਸੀ।ਇਸ ਨੇ ਆਪਣੇ ਅਖਬਾਰ ਦੀ ਮਸ਼ਹੂਰੀ ਲਈ ਛਪਵਾਏ ਕਲੰਡਰਾਂ ਵਿੱਚ ਛਪੀਆਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਵਿੱਚ ਵੀ ਸਤਿਗੁਰੂ ਜੀ ਦਾ ਅਪਮਾਨ ਕੀਤਾ ਸੀ ਜਿਸ ਦਾ ਜ਼ਿਕਰ ਮਹਾਂਪੁਰਖਾਂ ਨੇ ਆਪਣੇ ਭਾਸ਼ਣਾ ਵਿੱਚ ਵੀ ਕੀਤਾ ਸੀ।
9 ਸਤੰਬਰ 1981 ਵਾਲੇ ਦਿਨ ਕੁਝ ਰੋਹ ਭਰੇ ਨੌਜਵਾਨਾਂ ਨੇ ਲਾਲਾ ਜਗਤ ਨਾਰਾਇਣ ਨੂੰ ਗੋਲ਼ੀ ਮਾਰਕੇ ਲਾਲੇ ਦਾ ਕਤਲ ਕਰ ਦਿੱਤਾ, ਇਹ ਉਸ ਵਕਤ ਪੰਜਾਬ ਦੀ ਉਠ ਰਹੀ ਲਹਿਰ ਦਾ ਪਹਿਲਾ ਸਿਆਸੀ ਕਤਲ ਸੀ ਜਿਸ ਦਾ ਇਲਜ਼ਾਮ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆ'ਤੇ ਵੀ ਆਇਆ ਜਦੋਂ ਪੰਜਾਬ ਪੁਲਿਸ ਨੇ ਇਸ ਕਤਲ ਦੇ ਵਿੱਚ ਮਹਾਂਪੁਰਖਾਂ ਨੂੰ ਮਾਸਟਰ ਮਾਇੰਡ ਦੱਸਦਿਆਂ ਹੋਇਆ ਉਹਨਾਂ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਪੁਲਿਸ ਨੇ ਲਾਲੇ ਦੇ ਕਤਲ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਾਲੇ ਦੇ ਭਤੀਜੇ ਸਰਦਾਰ ਸਵਰਨ ਸਿੰਘ ਰੋਡੇ, ਸਰਦਾਰ ਦਲਬੀਰ ਸਿੰਘ ਅਭਿਆਸੀ ਅਤੇ ਭਾਈ ਨਛੱਤਰ ਸਿੰਘ ਰੋਡੇ ਨੂੰ ਸ਼ੱਕੀ ਦੱਸਦਿਆਂ ਨਾਮਜ਼ਦ ਕੀਤਾ ਸੀ।
ਲਾਲੇ ਦੇ ਕਤਲ ਦੇ ਇਲਜ਼ਾਮ ਹੇਠ ਅਗਲੀ ਕੜੀ ਵਿੱਚ 20 ਸਤੰਬਰ ਨੂੰ ਮਹਾਂਪੁਰਖਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਲਾਗੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਖੁਦ ਆਪਣੀ ਗ੍ਰਿਫ਼ਤਾਰੀ ਦਿੱਤੀ ਤਾਂ ਜੋ ਪੰਜਾਬ ਦਾ ਮਹੌਲ ਖਰਾਬ ਕਰਣ ਦਾ ਇਨ੍ਹਾਂ ਨੂੰ ਕੋਈ ਮੌਕਾ ਜਾਂ ਬਹਾਨਾ ਨਾ ਮਿਲੇ, ਪਰ ਮਾਹੌਲ ਖਰਾਬ ਕਰਣ ਦੀ ਸ਼ੁਰੂਆਤ ਤਾਂ ਪੰਜਾਬ ਦੇ ਮਹਾਸ਼ਿਆ ਵਲੋਂ ਕਦੋਂ ਦੀ ਸ਼ੁਰੂ ਕੀਤੀ ਜਾ ਚੁੱਕੀ ਸੀ। ਪੁਲਿਸ ਪਾਸ ਮਹਾਂਪੁਰਖਾਂ ਦੇ ਖਿਲਾਫ ਸਬੂਤਾ ਤਾਂ ਕੋਈ ਹੈ ਨਹੀਂ ਸੀ ਆਖਰ ਉਨ੍ਹਾਂ ਨੂੰ ਕਾਨੂੰਨਨ ਛੱਡਣਾ ਪਿਆ।
ਹਿੰਦ ਸਮਾਚਾਰ ਸਮੂਹ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਰਮੇਸ਼ ਚੰਦਰ ਨੇ ਅਖਬਾਰ ਦੀ ਜ਼ਿੰਮੇਵਾਰੀ ਸੰਭਾਲੀ ਪਰ ਇਹ ਵੀ ਆਪਣੇ ਬਾਪ ਦੇ ਹੀ ਨਕਸ਼ੇ ਕਦਮ ਤੇ ਚੱਲਦਿਆਂ ਹੋਇਆ ਆਪਣੇ ਬਾਪ ਦੀ ਮੌਤ ਤੋਂ ਕੋਈ ਸਬਕ ਨਹੀਂ ਲੈ ਸਕਿਆ ਅਤੇ 12 ਮਈ 1984 ਨੂੰ ਉਸ ਦਾ ਵੀ ਜਲੰਧਰ ਵਿੱਖੇ ਕਤਲ ਕਰ ਦਿੱਤਾ ਗਿਆ।

 ਗੁਰਦੀਪ ਸਿੰਘ ਜਗਬੀਰ (ਡਾ.)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.