ਡੀ ਆਈ ਜੀ ਪਟਿਆਲਾ ਰੇਂਜ ਸਿੱਧੂ, ਢਿੱਲੋਂ ਅਤੇ ਲਾਰੈਂਸ ਬਿਸਨੋਈ ਕਨੈਸਨ ਪੰਜਾਬ ਪੁਲਿਸ ਲਈ ਬਣ ਸਕਦੈ ਖੌਫ ?
- ਅੰਤਰਰਾਸ਼ਟਰੀ
- 25 Apr,2025

ਡੀ ਆਈ ਜੀ ਪਟਿਆਲਾ ਰੇਂਜ ਸਿੱਧੂ, ਢਿੱਲੋਂ ਅਤੇ ਲਾਰੈਂਸ ਬਿਸਨੋਈ ਕਨੈਸਨ ਪੰਜਾਬ ਪੁਲਿਸ ਲਈ ਬਣ ਸਕਦੈ ਖੌਫ ?
ਡੀ.ਜੀ.ਪੀ.ਪੰਜਾਬ,ਆਈ.ਪੀ.ਐਸ, ਸ੍ਰੀ ਗੌਰਵ ਯਾਦਵ ਸਾਹਿਬ ਕ੍ਰਿਪਾ ਕਰਕੇ ਪੜਤਾਲ ਕਰੋ ਜੀ, ਤਰਸ ਦੇ ਅਧਾਰਤ ਭਰਤੀ ਹੋਕੇ ਰਾਜਨੇਤਾਵਾਂ ਦੀ ਜੈ ਜੈ ਕਰ ਬਣੇ ਡੀ.ਆਈ.ਜੀ.ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਲਾਰੈਂਸ ਬਿਸਨੋਈ ਕਨੈਸਨ ਵਾਇਆ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਉਰਫ ਹਰਜਿੰਦਰ ਸਿੰਘ ਉਰਫ ਬੰਨੀ ਢਿੱਲੋਂ, ਜਿਸਦਾ ਸਾਰ ਇਹ ਹੈ ਕਿ ਸਾਲ 2010 "ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜਦਿਆਂ ਹਰਜਿੰਦਰ ਸਿੰਘ ਸਮੇਤ ਲਾਰੈਂਸ ਬਿਸਨੋਈ 8 ਨੌਜਵਾਨਾਂ ਤੇ ਥਾਣਾ ਸੈਕਟਰ 11 ( ਵੈਸਟ ) 3 ਚੰਡੀਗੜ੍ਹ ਵਿਖੇ FIR No .96 ਮਿਤੀ 8 ਅਪ੍ਰੈਲ 2010 U/S 148,149,307,506 IPC ਤੇ 25,54,59 ਅਸਲਾ ਐਕਟ ਦਰਜ ਹੋਈ ਸੀ । ਜਿਸ "ਚੋਂ ਚੰਡੀਗੜ੍ਹ ਜਿਲ੍ਹਾ ਅਦਾਲਤ ਦੇ ਮਾਨਯੋਗ ਅਡੀਸਨਲ ਸੈਸਨ ਜੱਜ ਸ੍ਰ ਨਾਜਰ ਸਿੰਘ ਜੀ ਦੇ ਫੈਸਲੇ ਅਨੁਸਾਰ ਹਰਜਿੰਦਰ ਸਿੰਘ ਸਮੇਤ 7 ਨੌਜਵਾਨ 23 ਸਤੰਬਰ 2013 ਨੂੰ ਬਰੀ ਕੀਤੇ ਗਏ, 27 ਜੁਲਾਈ 2013 ਤੋਂ ਬਿਸਨੋਈ ਨੂੰ ਅਦਾਲਤ ਵੱਲੋਂ PO ਘੋਸ਼ਤ ਕੀਤਾ ਗਿਆ ਸੀ ਤੇ ਬਾਅਦ ਵਿੱਚ 21ਅਪ੍ਰੈਲ 2014 ਨੂੰ ਉਕਤ ਕੇਸ "ਚੋਂ ਬਿਸਨੋਈ ਵੀ ਬਰੀ ਹੋ ਗਿਆ । ਇਸੇ ਦਰਮਿਆਨ ਥਾਣਾ ਸਿਟੀ ਬਰਨਾਲਾ ਵਿਖੇ ਮਲਕੀਤ ਸਿੰਘ ਠੇਕੇਦਾਰ ਦੇ ਬਿਆਨਾਂ ਤੇ ਬੰਨੀ ਢਿੱਲੋਂ ਪੁੱਤਰ ਪਰਮਜੀਤ ਸਿੰਘ ਢਿੱਲੋਂ ਅਤੇ ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਸਲ ਬਰਨਾਲਾ ਦੋਵੇਂ ਪਿਓ ਪੁੱਤ ਵਿਰੁੱਧ ਮਿਤੀ 26/28 ਜੂਨ 2013 ਨੂੰ FIR ਨੰਬਰ 165 ਅਧੀਨ ਧਾਰਾ 341,323,506,148,149,120 ਬੀ, 25,54,59 ਅਸਲਾ ਐਕਟ ਅਤੇ SC,ST ਐਕਟ ਦਰਜ ਹੋਇਆ, ਜਿਸ ਵਿੱਚ ਸਮਝੌਤਾ ਹੋਇਆ ਤੇ ਇਸ ਦੀ ਅਖਰਾਜ ਰਿਪੋਰਟ 23 ਨਵੰਬਰ 2013 ਨੂੰ ਬਰਨਾਲਾ ਅਦਾਲਤ ਵਿਖੇ ਮਨਜੂਰ ਕੀਤੀ ਗਈ । ਇਧਰ ਸਾਲ 2011 ਤੋਂ ਸ਼ੁਰੂ ਸਬ ਇੰਸਪੈਕਟਰਾਂ ਦੀ ਭਰਤੀ ਪ੍ਰੀਕਿਰਿਆ ਨੂੰ ਪੂਰਾ ਕਰਦਿਆਂ ਸਾਲ 2014 ਵਿੱਚ ਹਰਜਿੰਦਰ ਸਿੰਘ ਢਿੱਲੋਂ ਪੁੱਤਰ ਪਰਮਜੀਤ ਸਿੰਘ ਢਿੱਲੋਂ ਪੰਜਾਬ ਪੁਲਿਸ ਵਿੱਚ ਬਤੌਰ SI ਭਰਤੀ ਹੋ ਜਾਂਦੈ । ਡੀ ਜੀ ਪੀ ਸਾਹਿਬ ਪੜਤਾਲ ਤਾਂ ਕਰਨੀ ਬਣਦੀ ਹੈ ਜਿਹੜਾ ਹਰਜਿੰਦਰ ਸਿੰਘ ਜਿਲ੍ਹਾ ਅਦਾਲਤ ਚੰਡੀਗੜ੍ਹ ਤੋਂ ਬਰੀ ਹੋਇਆ, ਕੀ ਬਰਨਾਲਾ ਦੀ FIR ਵਾਲਾ ਬੰਨੀ ਢਿੱਲੋਂ ਪੁੱਤਰ ਪਰਮਜੀਤ ਸਿੰਘ ਢਿੱਲੋਂ ਇੱਕੋ ਚਿਹਰੇ ਦੇ ਦੋ ਨਾਮ ਹਨ ਅੱਗੇ ਜਿਹੜਾ ਹਰਜਿੰਦਰ ਸਿੰਘ ਢਿੱਲੋਂ ਪੁਲਿਸ ਵਿੱਚ ਭਰਤੀ ਹੈ ਕੀ ਇਹ ਤੀਜਾ ਨਾਮ ਵੀ ਉਸੇ ਚਿਹਰੇ ਦਾ ਹੈ । ਦੱਸਦੇ ਹਨ ਕਿ ਪਟਿਆਲਾ ਜ਼ਿਲ੍ਹੇ ਦੇ ਕਿਸੇ ਥਾਣੇ, ਸ਼ਾਇਦ ਥਾਣਾ ਤ੍ਰਿਪੜੀ ਦਾ ਐਸ ਐਚ ਓ ਹੁੰਦਿਆਂ ਕਥਿਤ ਤੌਰ ਤੇ ਹਰਜਿੰਦਰ ਸਿੰਘ ਢਿੱਲੋਂ ਸਾਹਿਬ ਦੇ ਸਰਵਿਸ ਰਿਵਾਲਵਰ ਨਾਲ ਸੈਲਫੀ ਲੈਂਦਿਆਂ ਇੱਕ ਰਸੋਈਆ ਮਰ ਗਿਆ, ਡੀ ਜੀ ਪੀ ਸਾਹਿਬ ਪੜਤਾਲ ਕਰਨੀ ਤਾਂ ਬਣਦੀ ਹੈ ਕਿ ਸਰਵਿਸ ਰਿਵਾਲਵਰ ਰਸੋਈਏ ਕੋਲ ਕਿਵੇਂ ਤੇ ਕਿਉਂ ਗਿਆ । ਡੀ.ਜੀ.ਪੀ. ਸਾਹਿਬ ਸਾਲ 2019 "ਚ ਲੋਕ ਸਭਾ ਇਲੈਕਸ਼ਨ ਸਮੇਂ ਸਦਰ ਥਾਣਾ ਸੰਗਰੂਰ ਵਿਖੇ ਇੱਕ ਸਬ ਇੰਸਪੈਕਟਰ ਗੁਰਮੀਤ ਸਿੰਘ SHO ਲੱਗੇ ਸਨ ਜੋ ਪਟਿਆਲਾ ਤੋਂ ਤਬਾਦਲਾ ਹੋਕੇ ਆਏ ਸਨ ਜਿੰਨ੍ਹਾਂ ਕੋਲ ਉਹਨਾਂ ਦੇ ਦਫਤਰ ਵਿਖੇ ਮੇਰੀ ਮੌਜੂਦਗੀ "ਚ ਇੱਕ ਵਿਅਕਤੀ ਕਿਸੇ ਵੱਡੇ ਰਾਜਨੇਤਾ ਦੀ ਸਿਫਾਰਸ ਲੈਕੇ ਆਇਆ ਕਿ ਉਸਦਾ ਆਰਮ ਲਾਈਸੈਂਸ ਰਨਿਊ ਕੀਤਾ ਜਾਵੇ । ਐਸ ਐਚ ਓ ਸਾਹਿਬ ਦਾ ਜਵਾਬ ਸੀ ਕਿ ਸ੍ਰੀ ਮਾਨ ਜੀ ਤੁਹਾਡੇ ਤੇ ਇੱਕ ਮੁਕੱਦਮਾਂ ਦਰਜ ਸੀ ਇਸ ਲਈ ਤੁਹਾਡਾ ਆਰਮ ਲਾਈਸੈਂਸ ਰਨਿਊ ਨਹੀਂ ਹੋ ਸਕਦਾ, ਅੱਗੋਂ ਉਸ ਵਿਅਕਤੀ ਨੇ ਕਿਹਾ ਕਿ ਉਹ ਤਾਂ ਦਰਜ ਮੁਕੱਦਮੇ "ਚੋਂ ਬਰੀ ਹੋ ਚੁੱਕਾ ਹੈ ਤਾਂ ਐਸ ਐਚ ਓ ਸਾਹਿਬ ਦਾ ਕਹਿਣਾ ਸੀ ਕਿ ਮੁਕੱਦਮੇ "ਚੋਂ ਬਰੀ ਹੋਣਾਂ ਕੋਈ ਵੱਡੀ ਗੱਲ ਨਹੀਂ ਤੁਸੀ ਗਵਾਹ ਮੁਕਰਾਏ ਹੋਣਗੇ ਤੁਸੀ ਸਬੂਤ ਵਗੈਰਾ ਮਿਟਾਏ ਹੋਣਗੇ ਇਸ ਲਈ ਸ਼ੱਕ ਦੇ ਅਧਾਰ ਤੇ ਬਰੀ ਹੋ ਗਏ ਹੋਵੋਗੇ ਪਰ ਤੁਸੀ ਪੁਲਿਸ ਦੀ "ਸਫ਼ਾ ਮਿਸਲ'' ਤੇ ਅਪਰਾਧੀ ਹੋ ਤੇ ਅਪਰਾਧੀ ਹੀ ਰਹੋਗੇ ਇਸਤੋਂ ਬਾਅਦ ਉਹ ਵਿਅਕਤੀ ਉਥੋਂ ਚਲਾ ਗਿਆ । ( ਡੀ ਜੀ ਪੀ ਸਾਹਿਬ ਇਹ ਵੀ ਇੱਕ ਪੁਲਿਸ ਹੈ ਜਿਹੜੀ ਪ੍ਰਚੇ "ਚੋਂ ਬਰੀ ਹੋਣ ਵਾਲੇ ਦਾ ਆਰਮ ਲਾਈਸੈਂਸ ਰਨਿਊ ਨਹੀਂ ਕਰਦੀ ਤੇ ਇੱਕ ਉਹ ਪੁਲਿਸ ਹੈ ਜਿਹੜੀ ਇੱਕ ਅਪਰਾਧਿਕ ਬਰਤੀ ਵਾਲੇ ਵਿਅਕਤੀ ਨੂੰ ਪੁਲਿਸ "ਚ ਭਰਤੀ ਕਰ ਲੈਂਦੀ ਹੈ ) ਮੈਂ ਉਸ SHO ਸਾਹਿਬ ਨੂੰ ਸਲੂਟ ਕੀਤਾ ਤੇ ਉਸਦੀ ਜਿੰਨੀ ਕੁ ਬਣਦੀ ਸੀ ਸਰਾਹਣਾ ਵੀ ਕੀਤੀ । ਡੀ.ਜੀ.ਪੀ ਸਾਹਿਬ ਹੁਣ ਤੁਸੀ ਦੱਸੋ ਕਿ ਹਰਜਿੰਦਰ ਸਿੰਘ ਤੇ ਚੰਡੀਗੜ੍ਹ ਵਿਖੇ ਅਤੇ ਬਰਨਾਲਾ ਵਿਖੇ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਰਜਿੰਦਰ ਸਿੰਘ ਢਿੱਲੋਂ ਦਾ ਪੁਲਿਸ ਭਰਤੀ ਲਈ ਵੈਰੀਫਿਕੇਸ਼ਨ ਕਿਵੇਂ ਹੋਇਆ ਤੇ ਇਹਦੇ ਤੇ ਦਰਜ ਮੁਕੱਦਮਿਆਂ ਅਨੁਸਾਰ ਅਪਰਾਧੀ ਬ੍ਰਿਤੀ ਵਾਲਾ ਨੌਜਵਾਨ ਪੁਲਿਸ ਵਿੱਚ ਭਰਤੀ ਕਿਵੇਂ ਹੋ ਗਿਆ । ਡੀ ਜੀ ਪੀ ਸਾਹਿਬ ਪੜਤਾਲ ਤਾਂ ਕਰਨੀ ਬਣਦੀ ਹੈ ਕੀ ਭਰਤੀ ਹੋਣ ਤੋਂ ਬਾਅਦ ਢਿੱਲੋਂ ਨੇ ਲਾਰੈਂਸ ਬਿਸਨੋਈ ਨਾਲੋਂ ਸੰਬੰਧ ਤੋੜੇ ਜਾਂ ਅੱਜ ਵੀ ਬਰਕਰਾਰ ਹਨ । ਅਗਲੀ ਗੱਲ ਇਹ ਕਿ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਦਾ ਚਹੇਤਾ ਕਿਵੇਂ ਬਣ ਗਿਆ । ਇੱਥੇ ਦੋ ਸਵਾਲ ਬਣਦੇ ਹਨ ਪਹਿਲਾ ਇਹ ਕਿ ਮਨਦੀਪ ਸਿੰਘ ਸਿੱਧੂ ਪੰਜਾਬ ਪੁਲਿਸ ਦਾ ਸਭ ਤੋਂ ਡਰਪੋਕ ਪੁਲਿਸ ਅਫ਼ਸਰ ਹੈ ਕੁੱਝ ਕੁ ਸਾਲਾਂ ਤੋਂ ਇਹਦੇ ਵੱਲੋਂ ਇਹ ਕਹਿਣਾ ਕਿ ਮੁੱਖ ਮੰਤਰੀ ਵੀ ਇਹ, ਜੱਜ ਵੀ ਇਹ , ਡੀ ਜੀ ਪੀ ਵੀ ਇਹ, ਕਿਸਾਨਾਂ ਨੂੰ ਧਮਕੀਆਂ ਅਸੀਂ ਕਿਹੜਾ ਰਿਟਾਇਰ ਹੋਜਾਂਗੇ , ਝੂਠੇ ਮੁਕੱਦਮੇ , ਹੰਕਾਰੀ ਅੰਦਾਜ ਇਹ ਸਭ ਕਿਤੇ ਹਰਜਿੰਦਰ ਢਿੱਲੋਂ ਜਰੀਏ ਲਾਰੈਂਸ ਬਿਸਨੋਈ ਕੁਨੈਕਸਨ ਤਾਂ ਨਹੀਂ ਜੇ ਸਿੱਧੂ ਦਾ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਜਰੀਏ ਬਿਸਨੋਈ ਨਾਲ ਕੁਨੈਕਸਨ ਤਾਂ ਡੀ ਜੀ ਪੀ ਸਾਹਿਬ ਇਹ ਪੜਤਾਲ ਕਰਨੀ ਬਣਦੀ ਹੈ । ਦੂਸਰਾ ਸਵਾਲ ਇਹ ਕਿ ਸਿੱਧੂ,ਹਰਜਿੰਦਰ ਸਿੰਘ ਢਿੱਲੋਂ ਨੂੰ ਉਹਦੇ ਸੰਬੰਧਤ ਕਥਿਤ ਗੁਨਾਹਾਂ ਦੀ ਆੜ ਵਿੱਚ ਬਲੈਕ ਮੇਲ ਕਰਕੇ ਉਸਨੂੰ ਬੁਰੇ ਕੰਮਾਂ ਲਈ ਵਰਤ ਤਾਂ ਨਹੀਂ ਰਿਹਾ ਜਾਂ ਅੱਗੇ ਤਾਂ ਨਹੀਂ ਵਰਤੇ ਗਾ ਜਿਵੇਂ ਸਿੱਧੂ ਦੇ ਆਖਿਆਂ ਝੂਠੇ ਪ੍ਰਚੇ, ਨਾਜਾਇਜ ਟਾਰਚਾਰ ਕਰਨਾਂ । ਕਿਉਂਕਿ ਸਿੱਧੂ ਆਪਣੇ IPS ਤੇ PPS ਪੁਲਿਸ ਅਧਿਕਾਰੀਆਂ ਤੇ ਬਾਕੀ ਪੁਲਿਸ ਕਰਮਚਾਰੀਆਂ ਨੂੰ ਬਲੈਕ ਮੇਲ ਕਰਨ "ਚ ਭੈੜੇ ਤੋਂ ਭੈੜੇ ਬਲੈਕ ਮੇਲਰ ਪੱਤਰਕਾਰਾਂ ਤੋਂ ਕਿਤੇ ਅੱਗੇ ਲੰਘਿਆ ਪੁਲਿਸ ਅਫ਼ਸਰ ਹੈ । ਡੀ ਜੀ ਪੀ ਸਾਹਿਬ ਪੜਤਾਲ ਉਪਰੰਤ ਹੀ ਇਹ ਪਤਾ ਲੱਗ ਸਕਦਾ ਹੈ ਕਿ 30 ਅਪ੍ਰੈਲ 2025 ਨੂੰ ਰਿਟਾਇਰ ਹੋਣ ਉਪਰੰਤ ਕਿਤੇ ਸਿੱਧੂ ਬਨਾਮ ਢਿਲੋਂ ਬਨਾਮ ਬਿਸਨੋਈ ਕੁਨੈਕਸਨ ਕਿਤੇ ਪੰਜਾਬ ਅਤੇ ਪੰਜਾਬ ਪੁਲਿਸ ਲਈ ਖੌਫ ਨਾਂ ਬਣ ਜਾਵੇ । ਡੀ ਜੀ ਪੀ ਸਾਹਿਬ ਮੇਰੀ ਇਸ ਜਨਤਕ ਅਪੀਲ ਤੇ ਗੌਰ ਜਰੂਰ ਕਰਨਾਂ ਜੀ ਕਿਉਂਕਿ ਜਿੱਥੇ ਸਿੱਧੂ ਹੈ ਉੱਥੇ ਸਭ ਮੁਮਕਿਨ ਹੈ । ਦੋਸਤੋ ਪਹਿਲੀ ਵਾਰ ਲਿਖ ਰਿਹਾ ਹਾਂ ਕਿ ਮੇਰੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕੁਮੈਂਟ ਕਰੋ ।
ਲੇਖਕ-ਬਲਦੇਵ ਸਿੰਘ ਜਨੂਹਾ ,
ਮੋਬਾਈਲ ਨੰਬਰ +9198148 24215
Posted By:

Leave a Reply