ਦਸਤੂਰ ਇ ਦਸਤਾਰ ਲਹਿਰ ਵਲੋ ਖਡੂਰ ਸਾਹਿਬ ਵਿਖੇ ਕਰਵਾਏ ਗਏ ਦਸਤਾਰ ਦੁਮਾਲਾ ਮੁਕਾਬਲੇ।
- ਗੁਰਬਾਣੀ-ਇਤਿਹਾਸ
- 26 Apr,2025

ਖਡੂਰ ਸਾਹਿਬ 26 ਅਪ੍ਰੈਲ , ਸੋਧ ਸਿੰਘ ਬਾਜ਼ , ਜੁਗਰਾਜ ਸਿੰਘ ਸਰਹਾਲੀ
ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵੱਲੋਂ ਹੁਕਮ ਮੰਨਣ ਦੀ ਮੂਰਤ, ਤੰਦਰੁਸਤ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਾਲੇ ਗੁਰੂ ਅੰਗਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦਰਬਾਰ ਸਾਹਿਬ ਖਡੂਰ ਸਾਹਿਬ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਦਲਜੀਤ ਸਿੰਘ ਖਵਾਸਪੁਰ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਦਸਤਾਰ ਦੁਮਾਲਾ ਮੁਕਾਬਲੇ ਭਾਈ ਜੋਧ ਸਿੰਘ ਹਾਲ ਵਿਖੇ ਕਰਵਾਏ ਗਏ ਜਿਸ ਵਿੱਚ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ, ਮਾਤਾ ਸਾਹਿਬ ਕੌਰ ਮਾਡਰਨ ਸੀਨੀਅਰ ਸੈਕੈਂਡਰੀ ਸਕੂਲ ਭਰੋਵਾਲ, ਸਕੂਲ ਆਫ ਐਮੀਨਸ ਗੋਇੰਦਵਾਲ, ਬਾਬਾ ਬੀਰ ਸਿੰਘ ਪਬਲਿਕ ਹਾਈ ਸਕੂਲ ਨੌਰੰਗਾਬਾਦ, ਗੁਰੂ ਅਮਰਦਾਸ ਸੀਨੀਅਰ ਸੈਕੈਂਡਰੀ ਸਕੂਲ ਗੋਇੰਦਵਾਲ , ਗੁਰੂ ਨਾਨਕ ਅਕੈਡਮੀ ਤਰਨ ਤਾਰਨ ਦੇ 230 ਬੱਚਿਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਹਨਾਂ ਬੱਚਿਆਂ ਦਾ ਚਾਰ ਗਰੁੱਪ ਬਣਾ ਕੇ ਮੁਕਾਬਲਾ ਕਰਵਾਇਆ ਗਿਆ ਜਿਨਾਂ ਵਿੱਚ ਪੰਜਵੀਂ ਤੋਂ ਸੱਤਵੀਂ ਅਤੇ ਅੱਠਵੀਂ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਦਾ ਦਸਤਾਰ ਤੇ ਛੇਵੀਂ ਤੋਂ ਬਾਰਵੀਂ ਲੜਕੇ ਅਤੇ ਛੇਵੀਂ ਤੋਂ ਬਾਰਵੀਂ ਲੜਕੀਆਂ ਦਾ ਦੁਮਾਲਾ ਮੁਕਾਬਲਾ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ। ਹਰੇਕ ਗਰੁੱਪ ਵਿੱਚੋਂ ਪਹਿਲੇ , ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਅਤੇ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਬਾਕੀ ਸਾਰੇ ਬੱਚਿਆਂ ਦੀ ਹੌਸਲਾ ਅਫਜ਼ਾਈ ਦੇ ਲਈ ਮੈਡਲ ਦਿੱਤੇ ਗਏ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ , ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਨੇ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਅਤੇ ਮਾੜੀਆਂ ਅਲਾਮਤਾਂ ਤੋਂ ਬਚਾਉਣ ਵਾਸਤੇ ਗੁਰੂ ਦੀ ਬਾਣੀ ਦੇ ਨਾਲ ਜੋੜਨਾ ਜਰੂਰੀ ਹੈ। ਇਸ ਮੌਕੇ ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ ਪੱਟੀ, ਭਾਈ ਹਰਜੀਤ ਸਿੰਘ ਲਹਿਰੀ,ਜ਼ੋਨਲ ਇੰਚਾਰਜ ਭਿੱਖੀਵਿੰਡ ਭਾਈ ਗੁਰਜੰਟ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਬਣਨ ਤੱਕ ਦਾ ਜੀਵਨ ਸਮੁੱਚੇ ਸੰਸਾਰ ਲਈ ਸਿੱਖਿਆਦਾਇਕ ਅਤੇ ਪ੍ਰੇਰਨਾ ਸਰੋਤ ਹੈ। ਉਹਨਾਂ ਕਿਹਾ ਕਿ ਕੁਝ ਪ੍ਰਾਪਤ ਕਰਨ ਦੇ ਲਈ ਆਪਣਾ ਆਪ ਸਮਰਪਿਤ ਕਰਨਾ ਪੈਂਦਾ ਹੈ। ਬਿਨਾਂ ਸਮਰਪਤ ਹੋਇਆ ਜਿੰਦਗੀ ਵਿੱਚ ਕੋਈ ਵੀ ਮਨੁੱਖ ਵੱਡਾ ਮੁਕਾਮ ਹਾਸਲ ਨਹੀਂ ਕਰ ਸਕਦਾ। ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਸਮਰਪਿਤ ਭਾਵਨਾ ਦਾ ਇਕ ਬਹੁਤ ਵੱਡਾ ਨਮੂਨਾ ਹੈ। ਉਹਨਾਂ ਇਹ ਵੀ ਕਿਹਾ ਕਿ ਜਿਸ ਧਰਤੀ ਤੇ ਅੱਜ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ ਇਸ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ , ਸਿੱਖ ਧਰਮ ਵਿੱਚ ਸਾਹਿਤਕ ਰਚਨਾ ਦਾ ਜਨਮ ਵੀ ਇਸ ਸਥਾਨ ਤੋਂ ਹੋਇਆ, ਨਰੋਏ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸਿਰ ਜੋੜ ਜਤਨ ਅਤੇ ਗੁਰਮੁਖੀ ਭਾਸ਼ਾ ਦਾ ਆਰੰਭ ਵੀ ਇਥੋਂ ਹੀ ਆਉਂਦਾ ਹੈ। ਇਸ ਕਰਕੇ ਸਾਨੂੰ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਆਪਾ ਸਮਰਪਿਤ ਕਰਨ ਦੀ ਲੋੜ ਹੈ। ਦਸਤਾਰ ਕੋਚ ਜਗਦੀਸ਼ ਸਿੰਘ ਭਿੱਖੀਵਿੰਡ, ਸਾਜਨ ਪ੍ਰੀਤ ਸਿੰਘ ਮੱਖੀ ਕਲਾ, ਵਜ਼ੀਰ ਸਿੰਘ ਅਸਲ, ਹਰਮਨਦੀਪ ਸਿੰਘ ਵੱਲੋਂ ਬਾਖੂਬੀ ਸੇਵਾ ਨਿਭਾਈ ਗਈ। ਗੁਰਦੁਆਰਾ ਅੰਗੀਠਾ ਸਾਹਿਬ ਦਰਬਾਰ ਸਾਹਿਬ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੱਜਣ ਸਿੰਘ, ਮੈਨੇਜਰ ਪਰਮਜੀਤ ਸਿੰਘ, ਹੈਡ ਗ੍ਰੰਥੀ ਭਾਈ ਭੁਪਿੰਦਰ ਸਿੰਘ, ਹੈਂਡ ਕਥਾਵਾਚਕ ਭਾਈ ਮਹਿਤਾਬ ਸਿੰਘ ਚੀਮਾ ਅਤੇ ਪੰਥਕ ਸੇਵਾਦਾਰ ਭਾਈ ਦਲਜੀਤ ਸਿੰਘ ਖਵਾਸਪੁਰ, ਸੂਬੇਦਾਰ ਬਲਬੀਰ ਸਿੰਘ ਕਾਰ ਸੇਵਾ ਨੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਜਿੱਥੇ ਆਰਥਿਕ ਪੱਖ ਤੋਂ ਸਹਿਯੋਗ ਕੀਤਾ ਉਥੇ ਨਾਲ ਹੀ ਆਏ ਹੋਏ ਬੱਚਿਆਂ ਅਤੇ ਸੰਗਤਾਂ ਲਈ ਬਹੁਤ ਹੀ ਸੁਚੱਜੇ ਤੇ ਸੋਹਣੇ ਪ੍ਰਬੰਧ ਕੀਤੇ। ਉਹਨਾਂ ਭਵਿੱਖ ਵਿੱਚ ਵੀ ਹਰੇਕ ਪੱਖ ਤੋਂ ਸੋਸਾਇਟੀ ਦੇ ਨਾਲ ਖੜਨ ਦਾ ਅਤੇ ਸਾਥ ਦੇਣ ਦਾ ਭਰੋਸਾ ਵੀ ਦਵਾਇਆ। ਇਸ ਮੌਕੇ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ,ਆਕਾਸ਼ਦੀਪ ਸਿੰਘ, ਭਾਈ ਮਨਦੀਪ ਸਿੰਘ ਘੋਲੀਆ ਕਲਾਂ, ਭਾਈ ਸੁਖਵਿੰਦਰ ਸਿੰਘ ਖਾਲੜਾ ਪ੍ਰਚਾਰਕ, ਭਾਈ ਗੁਰਮੀਤ ਸਿੰਘ ਮਾਲੂਵਾਲ, ਭਾਈ ਪਲਵਿੰਦਰ ਸਿੰਘ ਅਜੀਜ ਪ੍ਰਚਾਰਕ, ਦਸਤਾਰ ਕੋਚ ਸੁਖਮਨਦੀਪ ਸਿੰਘ, ਹਰਮਨਦੀਪ ਸਿੰਘ, ਵੀਰਮ ਸਿੰਘ, ਪ੍ਰੈੱਸ ਸਕੱਤਰ ਅਜੀਤ ਸਿੰਘ ਘਰਿਆਲਾ ਪੱਤਰਕਾਰ ਸਪੋਕਸਮੈਨ ਅਖਬਾਰ , ਰਣਜੀਤ ਸਿੰਘ ਪੱਪੂ, ਰਮਨਦੀਪ ਸਿੰਘ, ਗੁਰਮਤਿ ਪ੍ਰਚਾਰ ਲਹਿਰ ਦੇ ਮੁਖੀ ਭਾਈ ਸਤਨਾਮ ਸਿੰਘ ਅਤੇ ਹੋਰ ਬੇਅੰਤ ਜਿੰਮੇਵਾਰ ਤੇ ਗੁਰੂ ਦੇ ਪਿਆਰ ਵਿੱਚ ਤੱਤਪਰ ਸੰਗਤਾਂ ਹਾਜ਼ਰ ਸਨ।
Posted By:

Leave a Reply