ਜੰਗ ਦੇ ਹਲਾਤ ਬਣਾ ਰਹੀ ਭਾਰਤ ਸਰਕਾਰ
- ਰਾਜਨੀਤੀ
- 27 Apr,2025

ਜੰਗ ਦੇ ਹਲਾਤ ਬਣਾ ਰਹੀ ਭਾਰਤ ਸਰਕਾਰ
ਕੋਰੋਨਾ ਬਿਮਾਰੀ ਤੋਂ ਬਾਅਦ ਲੱਗੇ ਲਾਕਡਾਊਨ ਅਤੇ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਭਾਰਤ ਵਿੱਚ ਰਹਿੰਦੇ ਆਮ ਵਰਗ ਦੀ ਦੋ ਟਾਈਮ ਦੀ ਰੋਟੀ ਖਾਣੀ ਤਾਂ ਪਹਿਲਾ ਹੀ ਹਰਾਮ ਕੀਤੀ ਹੈ। ਭਾਰਤ ਦੇ ਅਣਗਿਣਤ ਲੋਕ ਗੁਰਦੁਆਰਿਆਂ ਤੋਂ ਲੰਗਰ ਛਕ ਕੇ ਆਪਣਾ ਢਿੱਡ ਭਰ ਰਹੇ ਹਨ। ਤੇ ਜਿਥੇ ਗੁਰਦੁਆਰੇ ਨਹੀਂ ਹਨ ਉਥੇ ਲੋਕ ਭੁੱਖ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਦੇ ਹਲਾਤ ਬੱਦ ਤੋਂ ਬੱਦਤਰ ਹੋ ਰਹੇ ਹਨ, ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਛੋਟੇ ਵਪਾਰੀ ਰੋਜ਼ ਘਾਟੇ ਦੀ ਮਾਰ ਝੱਲ ਰਹੇ ਹਨ ਅਤੇ ਕਿਸਾਨ ਹਰ ਰੋਜ਼ ਖ਼ੁਦਕੁਸ਼ੀਆ ਕਰਨ ਲਈ ਮਜਬੂਰ ਹੋ ਰਹੇ ਹਨ। ਭਾਰਤ ਦਾ ਗੋਦੀ ਮੀਡੀਆ ਪਾਕਿਸਤਾਨ ਵਿਚ ਕੀ ਹੋ ਰਿਹਾ ਇਹ ਤੇ ਦੱਸ ਦਿੰਦਾ ਹੈ ਪਰ ਭਾਰਤ ਵਿੱਚ ਕਿੰਨੇ ਲੋਕ ਭੁੱਖੇ ਸੌਂਦੇ ਹਨ ਇਸ ਗੋਦੀ ਮੀਡੀਆ ਨੂੰ ਇਹ ਨਹੀਂ ਦਿਸਦਾ। ਹੁਣ ਭਾਰਤ ਦੇ ਗ਼ਰੀਬ ਵਰਗ ਨੂੰ ਭਾਰਤੀ ਗੋਦੀ ਮੀਡੀਆ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਨੂੰ ਅਧਾਰ ਬਣਾ ਕੇ ਭਾਰਤ ਪਾਕਿਸਤਾਨ ਦੀ ਜੰਗ ਦਾ ਡਰਾਵਾ ਪਾਇਆ ਜਾ ਰਿਹਾ ਹੈ। ਗੋਦੀ ਮੀਡੀਆ ਤੇ ਰੋਜ਼ ਝੂਠੀਆਂ ਅਤੇ ਡਰਾਵਨੀਆ ਹੈਡ ਲਾਈਨ ਲਾ ਕੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਗੋਦੀ ਮੀਡੀਆ ਭਾਰਤ ਵਿੱਚ ਹਿੰਦੂ ਮੁਸਲਿਮ ਦੰਗੇ ਕਰਾਉਣ ਦੀਆਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਬਹੁਤ ਥਾਵਾਂ ਤੇ ਕਾਮਯਾਬ ਵੀ ਹੋਇਆ ਹੈ। ਸੋਸ਼ਲ ਮੀਡੀਆ ਨੇ ਅਨੇਕਾਂ ਹੀ ਵੀਡੀਓ ਘੁੰਮ ਰਹੀਆਂ ਹਨ ਜਿਸ ਵਿਚ ਹਿੰਦੂ ਭੀੜ ਵੱਲੋਂ ਘੱਟ ਗਿਣਤੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਤੇ ਕਸ਼ਮੀਰ ਤੋਂ ਭਾਰਤ ਵੱਖ ਵੱਖ ਸੂਬਿਆਂ ਵਿਚ ਪੜ੍ਹਨ ਆਏ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਕਿਤੇ ਮੁਸਲਮਾਨਾਂ ਦੀਆਂ ਦੁਕਾਨਾਂ ਦੀ ਤੋੜਭੰਨ ਕੀਤੀ ਜਾ ਰਹੀ ਹੈ ਕੁੱਲ ਮਿਲਾ ਕੇ ਭਾਰਤੀ ਹੁਕਮਰਾਨ ਅਤੇ ਗੋਦੀ ਮੀਡੀਆ ਦੇਸ਼ ਦੀ ਜਨਤਾ ਨੂੰ ਅੰਨ੍ਹੇ ਅਤੇ ਡੂੰਘੇ ਖੂਹ ਵਿੱਚ ਧੱਕਣ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਭਗਤੀ ਦੇ ਨਾਂ ਤੇ ਧਰਮਾ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਮੈਨੂੰ ਜਾਪਦਾ ਹੈ ਕਿ ਜੇਕਰ ਜੰਗ ਲੱਗਦੀ ਹੈ ਤਾਂ ਦੇ 20 ਦਿਨਾਂ ਵਿੱਚ ਹੀ ਭਾਰਤ ਬਰਬਾਦ ਹੋ ਜਾਏਗਾ ਜੇਕਰ ਜੰਗ ਨਾ ਲੱਗੀ ਤਾਂ ਮੋਦੀ ਅੱਗਲੇ ਪੰਜ ਸਾਲਾਂ ਵਿੱਚ ਜੰਗ ਤੋਂ ਵੱਧ ਨੁਕਸਾਨ ਕਰ ਦੇਵੇਗਾ। ਭਾਰਤ ਦੀ ਜਨਤਾ ਲਈ ਅੱਗੇ ਖ਼ੂਹ ਤੇ ਪਿੱਛੇ ਖਾਈ ਵਾਲੀ ਗੱਲ ਹੋਈ ਪਈ ਹੈ। ਇਸ ਨਾਜ਼ੁਕ ਸਮੇਂ ਵਿਚੋਂ ਨਿਕਲਣ ਲਈ ਸਿੱਖ ਲੀਡਰਾਂ ਨੂੰ ਕੌਮ ਲਈ ਕੁੱਝ ਵੱਖਰਾ ਸੋਚਣਾ ਚਾਹੀਦਾ ਹੈ ਤੇ ਕੌਮੀ ਹਿੱਤਾਂ ਲਈ ਚੰਗੇ ਫੈਸਲੇ ਲੈਣੇ ਚਾਹੀਦੇ ਹਨ।
- ਭੁਪਿੰਦਰ ਸਿੰਘ ਛੇ ਜੂਨ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 9888429938.
Posted By:

Leave a Reply