ਕੋਹਾੜਕਾ ਵਿਖੇ ਬ੍ਰਹਮਪੁਰਾ ਵੱਲੋ ਅਕਾਲੀ ਵਰਕਰ ਮਿਲਣੀ,ਪਾਰਟੀ ਮਜ਼ਬੂਤੀ ਲਈ ਬਣੀ ਰਣਨੀਤੀ
- ਰਾਜਨੀਤੀ
- 26 Mar, 2026 03:16 PM (Asia/Kolkata)
ਬ੍ਰਹਮਪੁਰਾ ਤੇ ਸ਼ੇਖ ਵੱਲੋਂ ਵਰਕਰਾਂ ਨੂੰ ਇਕਜੁੱਟ ਹੋ ਕੇ ਮੈਦਾਨ ‘ਚ ਉਤਰਣ ਦੀ ਅਪੀਲ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,26 ਮਾਰਚ
ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਪਿੰਡ ਕੋਹਾੜਕਾ ਵਿਖੇ ਸਾਬਕਾ ਸਰਪੰਚ ਸੁਰਜਨ ਸਿੰਘ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਵਰਕਰ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਵਰਕਰਾਂ ਨਾਲ ਵਿਸਥਾਰ ਪੂਰਵਕ ਗੱਲਬਾਤ ਕਰਦਿਆਂ ਪਾਰਟੀ ਨੂੰ ਹਰ ਪੱਖੋਂ ਮਜ਼ਬੂਤ ਕਰਨ ਲਈ ਰਣਨੀਤੀਆਂ ‘ਤੇ ਵਿਚਾਰ ਚਰਚਾ ਕੀਤੀ ਗਈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਦਾ ਆਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਵਰਕਰਾਂ ਦੀ ਭੂਮਿਕਾ ਬਹੁਤ ਅਹਿਮ ਰਹੇਗੀ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਪੱਧਰ ‘ਤੇ ਇਕਜੁੱਟ ਹੋ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ।
ਇਸ ਦੌਰਾਨ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਜੇਕਰ ਉਹ ਦ੍ਰਿੜਤਾ ਨਾਲ ਮੈਦਾਨ ਵਿੱਚ ਉਤਰਣ,ਤਾਂ ਕੋਈ ਵੀ ਤਾਕਤ ਅਕਾਲੀ ਦਲ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੀ।ਉਨ੍ਹਾਂ ਵਰਕਰਾਂ ਨੂੰ ਤਗੜੇ ਹੋ ਕੇ ਪਾਰਟੀ ਨਾਲ ਖੜ੍ਹਨ ਦੀ ਅਪੀਲ ਕੀਤੀ।ਇਸ ਮੌਕੇ ਹੋਰਨਾਂ ਦੇ ਨਾਲ ਗੁਰਵਿੰਦਰ ਸਿੰਘ ਕਥਾ ਵਾਚਕ,ਨਿਗੁਨ ਸਿੰਘ, ਦਿਲਬਾਗ਼ ਸਿੰਘ,ਸਤਨਾਮ ਸਿੰਘ, ਜਗਰੂਪ ਸਿੰਘ,ਸਰਵਣ ਸਿੰਘ ਸਾਬਕਾ ਸਰਪੰਚ,ਪਰਮਜੀਤ ਸਿੰਘ,ਨੱਥਾ ਸਿੰਘ, ਬਿਕਰਮਜੀਤ ਸਿੰਘ, ਸੋਣਾ ਦਰਜੀ, ਕਾਹਨ ਸਿੰਘ ਬਿਜਲੀ ਵਾਲਾ, ਬਲਜੀਤ ਸਿੰਘ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ (ਸਾਬਕਾ ਮੈਂਬਰ ਪੰਚਾਇਤ),ਅਮਰਜੀਤ ਸਿੰਘ,ਸੁੱਖਾ ਸਿੰਘ ਆਦਿ ਵੀ ਹਾਜ਼ਰ ਸਨ।
Leave a Reply