ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੋਨਤਾਨੈਲੇ ਵਿਖੇ ਖਾਲਸੇ ਦੀ ਪ੍ਰਗਟ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ
- ਧਾਰਮਿਕ/ਰਾਜਨੀਤੀ
- 28 Apr,2025

ਤਰਵੀਜੋ 28’ ,ਅਪ੍ਰੈਲ , ਦਵਿੰਦਰ ਸਿੰਘ ਸਭਰਾ
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀ Fontanelle Treviso Italy ਵਿਖੇ "ਖ਼ਾਲਸਾ ਸਾਜਨਾ ਦਿਵਸ ਵੈਸਾਖੀ" ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿੱਚ 20 ਅਪ੍ਰੈਲ 2025 ਦਿਨ ਐਤਵਾਰ ਸਵੇਰੇ 08 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਵੇਰੇ 10 ਵਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ "ਵੀਆ ਕੌਪਰਤੀਵਾ ਦੀ ਲਾਵੋਰੋ ਇੰਡਸਟਰੀਆਲੇ Fontanelle Treviso" ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਜਿਸ ਵਿੱਚ "ਸੰਤ ਜਰਨੈਲ ਸਿੰਘ ਜੀ ਗੱਤਕਾ ਅਕੈਡਮੀ " ਵੱਲੌ ਗੱਤਕੇ ਦੇ ਜੌਹਰ ਦਿਖਾਏ ਗਏ। ਉਪਰੰਤ ਦੀਵਾਨਾਂ ਵਿੱਚ ਭਾਈ ਰਘਵੀਰ ਸਿੰਘ ਜੀ ਪਸਿਆਨੋ ਵਾਲਿਆਂ ਦਾ ਰਾਗੀ ਜੱਥੇ ਤੇ ਭਾਈ ਸੁਖਬੀਰ ਸਿੰਘ ਜੀ ਭੌਰ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਦੀਵਾਨ ਦੀ ਸਮਾਪਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਵਿਸ਼ਾਲ ਨਗਰ ਕੀਰਤਨ ਵਿੱਚ ਦੂਰੋਂ ਨੇੜਿਓ ਸਮੂਹ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਆਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਤੋਂ ਪ੍ਰਬੰਧਕ ਕਮੇਟੀਆਂ ਨੇ ਹਾਜ਼ਰੀਆਂ ਭਰ ਕੇ ਲੰਗਰਾਂ ਦੀ ਸੇਵਾ ਕੀਤੀ। ਵੱਖ-ਵੱਖ ਸੰਗਤਾਂ ਵੱਲੋਂ ਸਟਾਲ ਲਗਾ ਕੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਗਈ। ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਜਸਵੰਤ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਿੱਧਕੋਂ Fontanelle Treviso ਵੱਲੋਂ ਇਸ ਨਗਰ ਕੀਰਤਨ ਦੀ ਭਰਪੂਰ ਸ਼ਲਾਘਾ ਕੀਤੀ ਗਈ।
Posted By:

Leave a Reply