ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਾਰੀ ਹੋਏ 2 ਦਸੰਬਰ ਦੇ ਹੁਕਮਨਾਮਿਆਂ ਤੋਂ ਭਗੌੜਾ ਐਸਜੀਪੀਸੀ ਦਾ ਪ੍ਰਧਾਨ ਕਿਹੜੇ ਮੂੰਹ ਨਾਲ ਏਕਤਾ ਦੇ ਮਤੇ ਪੜ੍ਹ ਰਿਹਾ.? ਸਾਬਕਾ ਸਪੀਕਰ ਰਵੀਇੰਦਰ ਸਿੰਘ

ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਾਰੀ ਹੋਏ 2 ਦਸੰਬਰ ਦੇ ਹੁਕਮਨਾਮਿਆਂ ਤੋਂ ਭਗੌੜਾ ਐਸਜੀਪੀਸੀ ਦਾ ਪ੍ਰਧਾਨ ਕਿਹੜੇ ਮੂੰਹ ਨਾਲ ਏਕਤਾ ਦੇ ਮਤੇ ਪੜ੍ਹ ਰਿਹਾ.? ਸਾਬਕਾ ਸਪੀਕਰ ਰਵੀਇੰਦਰ ਸਿੰਘ

ਚੰਡੀਗੜ੍ਹ : 5 ਜੁਲਾਈ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆ ਤੋਂ ਭਗੌੜਾ ਮਨੁੱਖ ਕਿਹੜੇ ਮੂੰਹ ਨਾਲ ਅਕਾਲੀ ਦਲਾਂ ਵਿੱਚ ਏਕਤਾ ਬਾਰੇ ਮਤਾ ਪੇਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਥਕ ਏਕਤਾ ਲਈ ਸਪੱਸ਼ਟ ਆਦੇਸ਼ ਹੋਇਆ ਸੀ ਕਿ ਨਵੇਂ ਸਿਰਿਓਂ ਭਰਤੀ ਕਰਕੇ ਨਵੀਂ ਲੀਡਰਸ਼ਿਪ ਉਭਾਰੀ ਜਾਵੇ। ਸਾਬਕਾ ਸਪੀਕਰ, ਉੱਘੇ ਟਕਸਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਅੱਜ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹੋਏ ਇਕੱਠ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਵੱਲੋਂ ਪੜ੍ਹੇ ਗਏ ਪੰਥਕ ਏਕਤਾ ਦੇ ਮਤੇ 'ਤੇ ਸਖਤ ਪ੍ਰਤੀਕਿਰਿਆ ਪ੍ਰਗਟਾਉਂਦਿਆ ਕਿਹਾ ਕਿ...ਉਹ ਪੰਥਕ ਏਕਤਾ ਦਾ ਸਭ ਤੋਂ ਸਟੀਕ ਅਤੇ ਸੁਚੱਜਾ ਰਾਹ ਸੀ। ਪੰਜ ਸਿੰਘ ਸਾਹਿਬਾਨ ਨੇ ਇਸ ਭਰਤੀ ਪ੍ਰਕਿਰਿਆ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਜਿੰਮੇਵਾਰੀ ਵੀ ਸ ਧਾਮੀ ਨੂੰ ਦਿੱਤੀ ਸੀ। ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨਣ ਦੀ ਬਜਾਏ ਸ ਧਾਮੀ ਆਪਣੇ ਮਾਲਕਾਂ ਨਾਲ ਸਾਜਬਾਜ ਕਰਕੇ ਅਸਤੀਫਾ ਦੇ ਕੇ ਘਰ ਬੈਠ ਗਿਆ। ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਉਸਦੇ ਸਾਜਿਸ਼ੀ ਹੋਣ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਇਕ ਸਾਂਝੀ ਪੰਥਕ ਸਟੇਜ ਤੋਂ ਅੱਜ, ਦੋ ਦਸੰਬਰ ਦੇ ਹੁਕਮਨਾਮਿਆਂ ਦੇ ਭਗੌੜਿਆਂ ਦਾ ਉਸਨੇ ਜਿਕਰ ਤੱਕ ਨਹੀਂ ਕੀਤਾ। ਜਿਸਤੋਂ ਸਾਬਤ ਹੁੰਦਾ ਹੈ ਕਿ ਇਸ ਸਾਰੀ ਕਾਰਵਾਈ ਦੀ ਸਕ੍ਰਿਪਟ ਕਿਤੋਂ ਹੋਰ ਥਾਂ ਤੋਂ ਆਈ ਸੀ। ਜਿਸ ਉਤੇ ਸਾਰੀਆਂ ਪੰਥਕ ਜਥੇਬੰਦੀਆਂ ਦੀ ਮੋਹਰ ਲਵਾਉਣ ਲਈ ਉਸਨੇ ਮੰਜੀ ਸਾਹਿਬ ਦੀਵਾਨ ਹਾਲ ਦੀ ਵਰਤੋਂ ਕੀਤੀ। ਬਿਆਨ ਦੇ ਅਖੀਰ ਵਿੱਚ ਸ ਰਵੀਇੰਦਰ ਸਿੰਘ ਨੇ ਸਮੂਹ ਪੰਥਕ ਸੰਸਥਾਵਾਂ, ਰਾਜਸੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਪਣੇ ਹੱਕ ਵਿੱਚ ਹੋਏ ਹੁਕਮਨਾਮਿਆ ਨੂੰ ਲਾਗੂ ਕਰਵਾਉਣ ਲਈ ਪੰਥਕ ਸਰਮਾਏ ਦਾ ਉਜਾੜਾ ਕਰਨ ਦੀਆਂ ਵਿਉਂਤਾਂ ਬਣਾ ਰਹੇ ਇਹਨਾਂ ਭਗੌੜਿਆਂ ਤੋਂ ਸਾਵਧਾਨ ਹੋਣ ਅਤੇ ਸਾਰੀ ਕੌਮ ਨੂੰ ਵੀ ਜਾਗਰੂਕ ਕਰਨ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਜੇ ਉਸ ਵਿੱਚ ਥੋੜੀ ਜਿਹੀ ਵੀ ਪੰਥਕ ਦਿਆਨਦਾਰੀ ਹੁੰਦੀ ਤਾਂ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ 'ਤੇ ਫੁੱਲ ਚੜਾਉਂਦਾ ਹੋਇਆ ਤੁਰੰਤ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਭਰਤੀ ਸ਼ੁਰੂ ਕਰ ਦਿੰਦਾ। ਜਿਸਦਾ ਉਸਨੇ ਆਪਣੇ ਸਾਥੀ ਮੈਂਬਰਾਂ ਨਾਲ ਵਾਅਦਾ ਵੀ ਕੀਤਾ ਸੀ। ਕਿਉਂਕਿ ਐਸ.ਜੀ.ਪੀ.ਸੀ ਦੀ ਪ੍ਰਧਾਨਗੀ ਛੱਡਣ ਤੋਂ ਬਾਦ ਉਹ ਸੁਖਬੀਰ ਬਾਦਲ ਦੇ ਪ੍ਰਭਾਵ ਤੋਂ ਪੂਰੀ ਤਰਾਂ ਮੁਕਤ ਹੋ ਗਿਆ ਸੀ। ਪਰ ਇਹ ਇਕ ਸੋਚੀ ਸਮਝੀ ਸਾਜਿਸ਼ ਸੀ। ਜਿਸ ਕਰਕੇ ਕੁੱਝ ਦਿਨਾਂ ਬਾਦ ਹੀ ਸੁਖਬੀਰ ਦੇ ਕਹਿਣ 'ਤੇ ਉਹ ਆਪਣੇ ਪ੍ਰਧਾਨਗੀ ਅਹੁਦੇ 'ਤੇ ਵਾਪਸ ਆਣ ਸੱਜਿਆ ਪਰ ਸੱਤ ਮੈਂਬਰੀ ਭਰਤੀ ਕਮੇਟੀ ਤੋਂ ਚੁਪਚਾਪ ਪਿੱਛੇ ਹਟ ਗਿਆ। ਉਲਟਾ ਇਹ ਬਿਆਨਬਾਜੀ ਵੀ ਕਰਦਾ ਰਿਹਾ ਕਿ ਭਰਤੀ ਕਮੇਟੀ ਖਤਮ ਹੋ ਚੁੱਕੀ ਹੈ। ਜੇ ਉਹ ਪੰਥਕ ਏਕਤਾ ਲਈ ਦਿਲੋਂ ਸੁਹਿਰਦ ਹੁੰਦਾ ਤਾਂ ਨਵੀਂ ਭਰਤੀ ਰਾਹੀਂ ਨਵੀਂ ਲੀਡਰਸ਼ਿਪ ਦੀ ਅਗਵਾਈ ਹੇਠ ਇਕ ਮਜ਼ਬੂਤ ਅਕਾਲੀ ਦਲ ਕੌਮ ਨੂੰ ਦੇ ਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲੈਂਦਾ। ਪਰ ਉਸਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜਿਆਂ ਦਾ ਸਾਥ ਚੁਣਿਆ। ਉਸ ਵੇਲੇ ਹੁਕਮਨਾਮਿਆ ਤੋਂ ਮੁਨਕਰ ਹੋਣ ਦੀ ਖੱਟੀ ਕਾਲਖ, ਕੌਮ ਵਿੱਚੋਂ ਉਸ ਪ੍ਰਤੀ ਵਿਸ਼ਵਾਸ ਨੂੰ ਖਤਮ ਕਰ ਚੁੱਕੀ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.