ਕਾਂਗਰਸ ਪਾਰਟੀ ਨੂੰ ਪੰਜਾਬ ਅੰਦਰ ਨਵੀਂ ਸ਼ਡਿਊਲਡ ਕਾਸਟ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਵਧਾਉਣਾ ਚਾਹੀਦਾ ਹੈ- ਅੰਮ੍ਰਿਤਪਾਲ ਭੌਂਸਲੇ

ਕਾਂਗਰਸ ਪਾਰਟੀ ਨੂੰ ਪੰਜਾਬ ਅੰਦਰ ਨਵੀਂ ਸ਼ਡਿਊਲਡ ਕਾਸਟ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਵਧਾਉਣਾ ਚਾਹੀਦਾ ਹੈ- ਅੰਮ੍ਰਿਤਪਾਲ ਭੌਂਸਲੇ

ਅੱਪਰਾ,5 ਜੁਲਾਈ -(ਤੀਰਥ ਸਿੰਘ ਮੈਂਗੜ੍ਹਾ):
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਆਈ ਆਰ ਦੇ ਕੋਆਰਡੀਨੇਟਰ ਸ੍ਰੀ ਅੰਮ੍ਰਿਤਪਾਲ ਭੌਂਸਲੇ ਨੇ ਇਕ ਪ੍ਰੈੱਸ ਨੋਟ ਜ਼ਾਰੀ ਕਰਦਿਆਂ ਕਿਹਾ ਕਿ ਦੇਸ਼ ਅੰਦਰ ਕਾਂਗਰਸ ਪਾਰਟੀ ਰਾਸ਼ਟਰੀ ਪ੍ਰਧਾਨ ਸ੍ਰੀ ਮਲਿਕਾ ਅਰੁਜਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਵਿੱਚ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਹੈ। ਕਿਉਂਕਿ ਦੇਸ਼ ਅੰਦਰ ਭਾਰਤੀਆ ਜਨਤਾ ਪਾਰਟੀ ਦੀ ਮੋਦੀ ਸਰਕਾਰ ਜਿਹੋ ਹਾਲਾਤ ਪੈਦਾ ਕੀਤੇ ਹਨ ਉਸ ਵਿੱਚ ਸਿਆਸੀ ਅਸਥਿਰਤਾ ਧੱਕੇ ਨਾਲ ਰਾਜਸੀ ਧਿਰਾਂ ਦਾ ਅੰਤ ਦਰਸਾਉਂਦਾ ਹੈ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ਵਿੱਚ ਹੈ। ਦੇਸ਼ ਦੇ ਦਲਿਤ ਪੱਛੜੇ ਅਤੇ ਘੱਟ ਗਿਣਤੀਆਂ ਦੇ ਲੋਕਾਂ ਦਾ ਸ਼ੋਸਣ ਹੋ ਰਿਹਾ ਹੈ ਜੇਕਰ ਦੇਸ਼ ਅੰਦਰ ਕੋਈ ਸਾਡੀ ਬਾਂਹ ਫੜ ਰਿਹਾ ਹੈ ਉਹ ਹੈ ਸ੍ਰੀ ਰਾਹੁਲ ਗਾਂਧੀ। ਸ੍ਰੀ ਭੌਂਸਲੇ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਅੰਦਰ ਨਵੀਂ ਸ਼ਡਿਊਲਡ ਕਾਸਟ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਤਾਂ ਜੋ ਰਾਹੁਲ ਗਾਂਧੀ ਦਾ ਬਹੁਜਨ ਸਮਾਜ ਪ੍ਰਤੀ ਨਜ਼ਰੀਆ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ, ਉਨ੍ਹਾਂ ਕਿਹਾ ਕਿ ਪੀੜ੍ਹੀ ਦਰ ਪੀੜ੍ਹੀ ਕਾਂਗਰਸ ਪਾਰਟੀ ਤੋਂ ਲਾਭ ਉਠਾ ਕੇ ਸਮਾਜ ਦੀ ਬਾਂਹ ਨਾ ਫੜਣ ਵਾਲੇ ਲੋਕਾਂ ਨੂੰ ਬਹੁਜਨ ਸਮਾਜ ਦੇ ਲੋਕ ਨਾਕਾਰ ਦੇਣਗੇ ਕਿਉਂਕਿ ਉਹ ਲੋਕ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਅਤੇ ਰਾਹੁਲ ਗਾਂਧੀ ਦੀ 'ਜਿੰਨੀ ਜਿਨ੍ਹਾ ਦੀ ਸੰਖਿਆ ਭਾਰੀ ਉਨੀਂ ਉਨ੍ਹਾਂ ਦੀ ਹਿੱਸੇਦਾਰੀ' ਪ੍ਰੋਗਰਾਮ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਨਾਕਾਮਯਾਬ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇਸ਼ ਅਤੇ ਪੰਜਾਬ ਨੂੰ ਬਚਾ ਸਕਦੀ ਹੈ ਸਾਨੂੰ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਸ੍ਰੀ ਭੌਂਸਲੇ ਨੇ ਅੱਗੇ ਕਿਹਾ ਨਵੀਂ ਸ਼ਡਿਊਲਡ ਕਾਸਟ ਨੌਜਵਾਨ ਲੀਡਰਸ਼ਿਪ ਆਪਣੇ ਸਮਾਜ ਦਾ ਭਲਾ ਕਰਨ ਵਿੱਚ ਸਮਰੱਥ ਹੈ, ਕਿਉਂਕਿ ਕੁਝ ਆਪਣੇ ਬੱਚਿਆਂ ਨੂੰ ਐਡਜਸਟ ਦੇ ਚੱਕਰ ਵਿੱਚ ਹਨ ਅਤੇ ਕੁਝ ਲੋਕ ਰਾਖਵਾਂਕਰਨ ਦਾ ਲਾਹਾ ਨੌਕਰੀਆਂ ਵਿੱਚ ਲੈਕੇ ਫੇਰ ਰਾਜਸੀ ਲਾਹਾ ਲੈਣ ਲਈ ਸਿਆਸਤ ਵਿੱਚ ਆਉਣਾ ਚਾਹੁੰਦੇ ਹਨ ਜਿਨ੍ਹਾਂ ਦਾ ਪਹਿਲਾ ਸਮਾਜ ਦੀ ਤਰੱਕੀ ਵਿੱਚ ਕੋਈ ਯੋਗਦਾਨ ਨਹੀਂ ਹੈ, ਉਹ ਲੋਕ ਸੰਘਰਸ਼ੀਲ ਨੌਜਵਾਨ ਲੋਕਾਂ ਦਾ ਹੱਕ ਮਾਰਨਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਮਜ਼ਬੂਤੀ ਨਾਲ ਪੰਜਾਬ ਦੇ ਭਲੇ ਲਈ ਕੰਮ ਕਰੇਗੀ ਅਤੇ 2027 ਵਿੱਚ ਸਰਕਾਰ ਬਣਾਏਗੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.