ਧਰਮਸ਼ਾਲ ਫਾਊਡੇਸ਼ਨ ਵੱਲੋਂ ਬੱਚਿਆਂ ਦੇ ਧਾਰਿਮਕ ਮੁਕਾਬਲੇ ਕਰਵਾਏ.
- ਸਮਾਜ ਸੇਵਾ
- (Asia/Kolkata)
ਪੱਟੀ, ਨਜ਼ਰਾਨਾ ਟਾਈਮਜ਼ ਬਿਊਰੋ
.ਪ੍ਰਚਾਰਕ ਵੀਰ ਅਮਰਜੀਤ ਸਿੰਘ ਸੁਰ ਸਿੰਘ ਅਤੇ ਵੀਰ ਦਿਲਬਾਗ ਸਿੰਘ ਧਾਰੀਵਾਲ ਵੱਲੋਂ ਆਪਣੇ ਸਹਿਯੋਗੀਆਂ ਦੇ ਸਹਿਯੋਗ ਨਾਲ ਧਰਮਸ਼ਾਲਾ ਫਾੳੀਂਡੇਸ਼ਨ ਬਣਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਏਸੇ ਲੜੀ ਤਹਿਤ .ਪਿੰਡ ਧਾਰੀਵਾਲ ਗੁਰਦੁਵਾਰਾ ਬਾਬਾ ਸਰਨ ਦਾਸ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਸਹਿਜ ਪਾਠ ਦੇ ਭੋਗ ਤੋਂ ਬਾਅਦ ਪਿੰਡ ਧਾਰੀਵਾਲ ਦੇ ਪਿਆਰੇ ਬੱਚਿਆਂ ਨੇ ਗੁਰਬਾਣੀ ਕੀਰਤਨ ਦੀ ਸਾਂਝ ਪਾਈ

ਉਪਰੰਤ 6 ਸਕੂਲਾਂ ਤੋਂ ਆਈਆਂ 12 ਟੀਮਾਂ ਦਾ ਗੁਰੂ ਸਾਹਿਬ ਜੀ ਦੀ ਬਾਣੀ ਅਤੇ ਸੰਪਾਦਨਾ ਸਬੰਧੀ ਸਵਾਲ ਜਵਾਬ ਮੁਕਾਬਲਾ ਕਰਵਾਇਆ ਗਿਆ
ਅਤੇ ਭਾਈ ਕਰਮ ਸਿੰਘ ਅਹਿਮਦਪੁਰ,ਭਾਈ ਗੁਰਜਿੰਦਰ ਸਿੰਘ ਚੰਬਾ ਅਤੇ ਭਾਈ ਗੁਰਵਿੰਦਰ ਸਿੰਘ ਧੁੰਨ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ,,,,ਸਮਾਜ ਸੇਵੀ ਭਾਈ ਗੁਰਭੇਜ ਸਿੰਘ ਧਾਰੀਵਾਲ ਅਤੇ ਧਰਮਸਾਲ ਫਾਉਂਡੇਸ਼ਨ ਵੱਲੋਂ ਸਮੂਹ ਬੱਚਿਆਂ ਨੂੰ ਨਗਦ ਰਾਸ਼ੀ ਅਤੇ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਇਲਾਕੇ ਦੇ ਚੜਦੀ ਕਲਾ ਵਾਲੇ ਪੰਜ ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕ ਭਾਈ ਗੁਰਜਿੰਦਰ ਸਿੰਘ ਚੰਬਾ ਦਾ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ

ਇਸ ਮੌਕੇ ਗੁਰਦੁਵਾਰਾ ਸਹਿਬ ਦੇ ਗ੍ਰੰਥੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜਿਰ ਸਨ | ਭਾਈ ਦਿਲਬਾਗ ਸਿੰਘ ਧਾਰੀਵਾਲ ਅਤੇ ਭਾਈ ਅਮਰਜੀਤ ਸਿੰਘ ਸੁਰ ਸਿੰਘ ਵੱਲੋਂ ਸਮੂਹ ਪਰਚਾਰਕ , ਸਹਯੋਗ ਵੀਰਾਂ ਅਤੇ ਸੰਗਤਾਂ ਧਨਵਾਦ ਕੀਤਾ ਗਿਆ
Leave a Reply