ਅਧਿਆਪਕ ਦਿਵਸ ਮੌਕੇ ਡਾ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ ਵਲੋਂ ਟੀਚਰਾਂ ਨੂੰ ਕੀਤਾ ਸਨਮਾਨਿਤ
- ਸਮਾਜ ਸੇਵਾ
- (Asia/Kolkata)
ਅੱਪਰਾ 05 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖ਼ੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਡਾ. ਭੀਮ ਰਾਓ ਅੰਬੇਡਕਰ ਐਜੂਕੇਸ਼ਨ ਵੈਲਫ਼ੇਅਰ ਸੋਸਾਇਟੀ ਚੱਕ ਸਾਹਬੂ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਨਮਾਨਿਤ ਹੋਣ ਵਾਲਿਆਂ ਵਿੱਚ ਅਧਿਆਪਕ ਜਗਜੀਤ ਸਿੰਘ ਚੱਕ ਸਾਹਬੂ, ਮੈਡਮ ਸ਼੍ਰੀਮਤੀ ਕਲਦੀਪ ਕੌਰ, ਸੇਵਾ ਮੁਕਤ ਮਾਸਟਰ ਨਰਿੰਦਰ ਸਿੰਘ ਸੰਘਾ, ਮੈਡਮ ਮਨਦੀਪ ਕੌਰ, ਮੈਡਮ ਹੇਮ ਲਤਾ, ਮਿਡ ਡੇ ਮੀਲ ਕੁੱਕ ਮੀਨਾ ਰਾਣੀ, ਗੁਰਪ੍ਰੀਤ ਕੌਰ ਦਾ ਸਨਮਾਨ ਪਿੰਡ ਦੀਆਂ ਵੱਖ ਵੱਖ ਸਖ਼ਸ਼ੀਅਤਾਂ ਵੱਲੋਂ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਤਿਕਾਰਯੋਗ ਸ਼ਖ਼ਸੀਅਤਾਂ ਜਸਵੀਰ ਸਿੰਘ ਸਹੋਤਾ, ਤਲਵਿੰਦਰ ਸਿੰਘ ਬਾਹੜਾ,ਸਮਾਜ ਸੇਵਕ ਕਮਲ ਕੁਮਾਰ ਸੰਧੂ , ਸਰਪੰਚ ਸ਼੍ਰੀਮਤੀ ਸਿਮਰਜੀਤ ਕੌਰ ਸਹੋਤਾ, ਸਮਾਜ ਸੇਵਕ ਰਾਕੇਸ਼ ਕੁਮਾਰ ਬੱਬੂ, ਪੰਚਾਇਤ ਮੈਂਬਰ ਤੀਰਥ ਸਿੰਘ, ਪੰਚਾਇਤ ਮੈਂਬਰ ਅਤੇ ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਕੁਲਵਿੰਦਰ ਕੌਰ, ਪੰਚਾਇਤ ਮੈਂਬਰ ਕਮਲੇਸ਼ ਕੌਰ ਸੰਧੂ,ਸਰਦਾਰ ਨਿਰਮਲ ਸਿੰਘ ਦੇਵਗੁਣ, ਸੁਰਿੰਦਰ ਸਿੰਘ ਚੀਮਾ, ਜਸਵੰਤ ਸਿੰਘ ਸਹੋਤਾ ਹਾਜ਼ਰ ਸਨ।
Leave a Reply