ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ ਲਗਾਇਆ

ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ  ਲਗਾਇਆ

ਸਟੁੱਟਗਾਰਡ, ਨਜ਼ਰਾਨਾ ਟਾਈਮਜ ਬਿਊਰੋ -ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਬੱਚਿਆ ਨੂੰ ਗੁਰਮਤਿ ਵਿਰਸੇ ਨਾਲ ਜੋੜਨ ਲਈ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਸਿੱਖਲਾਈ ਕੈਂਪ ਲਗਾਇਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੁਖਦੇਵ ਸਿੰਘ ਜੀ ਨੇ ਅਤੇ ਭੈਣ ਰਣਜੀਤ ਕੌਰ ਜੀ ਨੇ ਕੀਰਤਨ ਸਿਖਾਉਣ ਦੀ ਸੇਞਾ ਨਿਭਾਈ। 

ਕੈਂਪ ਵਿੱਚ ਗੁਰਮਤਿ ਜਮਾਤਾ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਲਗਦੀਆਂ ਸਨ। ਇਸ ਕੈੰਪ ਵਿੱਚ ਵਿਸ਼ੇਸ਼ ਤੌਰ ਤੇ ਭਾਈ ਜਗਦੀਸ਼ ਸਿੰਘ ਜੀ ਸਿਖ ਸੰਦੇਸ਼ਾ ਜਰਮਨੀ ਆਖਨ ਵਾਲਿਆ ਨੇ ਬੱਚਿਆਂ ਤੇ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ, ਗੁਰਬਾਣੀ ਵਿਆਕਰਣ , ਗੁਰਮੁੱਖੀ ਲਿਪੀ ਅਤੇ ਪੰਜਾਬੀ ਭਾਸ਼ਾ ਬਾਰੇ ਵੱਡਮੁਲੀ ਜਾਣਕਾਰੀ ਦਿੱਤੀ। ਗੁਰ ਇਤਿਹਾਸ, ਸਿੱਖ ਇਤਿਹਾਸ ਦੀ ਸਿੱਖਿਆ ਦਿੱਤੀ ਗਈ। ਰੋਜ਼ਾਨਾ ਸਵਾਲ ਜਵਾਬ ਦੇ ਮੁਕਾਬਲੇ ਕਰਵਾਏ ਗਏ । ਭੈਣ ਖੁਸ਼ੀ ਕੌਰ ਨੇ ਬਚਿਆ ਨੂੰ ਪੰਜਾਬੀ ਖੇਡਾ ਨਾਲ ਖਿਡਾਉਣ ਦੀ ਸੇਵਾ ਨਿਭਾਈ। ਸ਼ਨੀਵਾਰ 8 ਅਗਸਤ ਨੂੰ ਵੱਖ-ਵੱਖ ਪ੍ਰਾਣੀਆ ਵੱਲੋ ਸਹਿਜਪਾਠ ਆਰੰਭਤਾ ਦੀ ਅਰਦਾਸ ਹੋਈ। ਉਪਰੰਤ ਕੈਂਪ ਵਿੱਚ ਲਗਾਤਾਰ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਲਿਖਤੀ ਪ੍ਰੀਖਿਆ ਹੋਈ।

 ਐਤਵਾਰ ਨੂੰ ਕੈੰਪ ਸਮਾਪਤੀ ਸਮਾਗਮ ਵਿੱਚ ਸਮੂਹ ਵਿਦਿਆਰਥੀਆ ਅਤੇ ਆਧਿਆਪਕਾਂ ਨੂੰ ਅਤੇ ਕੈਂਪ ਞਿਚ ਭਾਗ ਲੈਣ ਞਾਲੇ ਸਾਰਿਆ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਨਮਾਨਿਤ ਕੀਤਾ ਗਿਆ। ਭੈਣ ਅਮੀਤੋਜ ਕੈਰ ਨੋ ਕੈਂਪ ਬਾਰੇ ਬਹੁਤ ਵਿਸਥਾਰ ਪੂਰਵਕ ਜਾਣਕਾਰੀ ਸੰਗਤਾ ਨਾਲ ਸਾਂਝੀ ਕੀਤੀ। ਸਮੂਹ ਸਾਧ ਸੰਗਤਾਂ ਅਤੇ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ਾਂ ਪ੍ਰਾਪਤ ਕੀਤੀਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈੰਪ ਞਿਚ ਆਈਆੰ ਸੰਗਤਾਂ ਦਾ ਧੰਨਵਾਦ ਕੀਤਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.