ਪਿੰਡ ਭੈਣੀ ਮਟੂਆ ਵਿਖੇ 'ਆਪ',ਅਕਾਲੀ ਦਲ ਤੇ ਬੀਜੇਪੀ ਛੱਡ ਦਰਜਨਾਂ ਪਰਿਵਾਰ ਕਾਂਗਰਸ ਪਾਰਟੀ 'ਚ ਹੋਏ ਸ਼ਾਮਲ
- ਰਾਜਨੀਤੀ
- 10 Jun, 2026 01:45 PM (Asia/Kolkata)
ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਭਰਵਾਂ ਸਵਾਗਤ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,10 ਜੂਨ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਜਦ ਇਸ ਹਲਕੇ ਦੇ ਪਿੰਡ ਭੈਣੀ ਮਟੂਆ ਦੇ ਆਮ ਆਦਮੀ ਪਾਰਟੀ ਸ਼੍ਰੋਮਣੀ,ਅਕਾਲੀ ਦਲ ਅਤੇ ਬੀਜੇਪੀ ਦੇ 60 ਦੇ ਕਰੀਬ ਸਰਗਰਮ ਵਰਕਰ ਪਰਿਵਾਰਾਂ ਸਮੇਤ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਪਿੰਡ ਤੇ ਇਲਾਕੇ ਦੇ ਸੀਨੀਅਰ ਕਾਂਗਰਸੀ ਸਾਬਕਾ ਸਰਪੰਚ ਹਰਜਿੰਦਰ ਸਿੰਘ,ਸਾਬਕਾ ਸਰਪੰਚ ਕੁਲਬੀਰ ਸਿੰਘ,ਬਲਜਿੰਦਰ ਸਿੰਘ ਅਤੇ ਦਿਲਬਾਗ ਸਿੰਘ ਲਾਡੀ ਦੀ ਪ੍ਰੇਰਨਾ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਜੈਕਾਰਿਆਂ ਤੇ ਨਾਅਰਿਆਂ ਦੀ ਗੂੰਜ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ।ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਤੇ ਸਾਬਕਾ ਵਿਧਾਇਕ ਸਿੱਕੀ ਨੇ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਕਾਂਗਰਸ ਪਾਰਟੀ ਦੇ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਵਿਸ਼ਵਾਸ ਦਿੱਤਾ ਸਾਰਿਆਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਵਿੱਚ ਜਸਬੀਰ ਸਿੰਘ ਮੈਂਬਰ ਪੰਚਾਇਤ,ਬਿਕਰਮਜੀਤ ਸਿੰਘ ਮੈਂਬਰ ਪੰਚਾਇਤ,ਹਰਦੀਪ ਸਿੰਘ ਮੈਂਬਰ ਪੰਚਾਇਤ,ਖਜਾਨ ਸਿੰਘ,ਹਰਪ੍ਰੀਤ ਸਿੰਘ ਸਰਾਂ,ਰਣਜੀਤ ਸਿੰਘ ਸਰਾਂ,ਸੁਬੇਗ ਸਿੰਘ ਚਾਹਲ,ਦਲਜੀਤ ਸਿੰਘ ਚਾਹਲ,ਵਰਿੰਦਰ ਸਿੰਘ ਚਾਹਲ,ਸੁਖਵਿੰਦਰ ਸਿੰਘ ਚਾਹਲ, ਹਰਜਿੰਦਰ ਸਿੰਘ ਚਾਹਲ,ਰਮੇਸ਼ ਸਿੰਘ,ਹੀਰਾ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ,ਸੁਖਮਣ ਸਿੰਘ,ਮਨਜੀਤ ਸਿੰਘ ਆਦਿ ਪਿੰਡ ਦੇ 60 ਦੇ ਕਰੀਬ ਪਤਵੰਤੇ ਆਪੋ-ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ।ਇਸ ਮੌਕੇ ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਅੱਜ ਪੰਜਾਬ ਤੇ ਖਾਸ ਕਰਕੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਸੂਝਵਾਨ ਤੇ ਬਹਾਦਰ ਵੋਟਰ ਪੰਜਾਬ ਤੇ ਆਪਣੇ ਹਲਕੇ 'ਚ ਰੁਕੇ ਵਿਕਾਸ ਕਾਰਜਾਂ ਨੂੰ ਚਲਾਉਣ ਲਈ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰ 2027 ਵਿੱਚ ਮੁੜ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਆਪਣੀ ਕਾਂਗਰਸ ਸਰਕਾਰ ਬਣਾਉਣ ਲਈ ਉਤਾਵਲੇ ਹਨ।ਇਸ ਮੌਕੇ ਉਹਨਾਂ ਨਾਲ ਸਰਪੰਚ ਸੁਖਵੰਤ ਸਿੰਘ ਕੈਪਟਨ,ਗੁਰਵਿੰਦਰ ਸਿੰਘ ਗਿੰਦਰ, ਚੇਅਰਮੈਨ ਸੁਖਚੈਨ ਸਿੰਘ, ਸਨਦੀਪ ਸਿੰਘ ਜੀਓਬਾਲਾ, ਬਾਬਾ ਗੁਰਜੰਟ ਸਿੰਘ ਜੀਓਬਾਲਾ ਅਤੇ ਸਾਬਕਾ ਵਿਧਾਇਕ ਸਿੱਕੀ ਦੇ ਸਿਆਸੀ ਸਕੱਤਰ ਰਣਜੀਤ ਸਿੰਘ ਰਾਣਾ ਪਵਾਰ ਆਦਿ ਹਾਜ਼ਰ ਸਨ।
Leave a Reply