ਪੁਲੀਸ ਚੌਂਕੀ ਟਾਂਗਰਾ ਵਲੋਂ ਪੰਜ ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ|
- ਅਪਰਾਧ
- 20 Jun, 2026 01:06 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਤਹਿਤ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਚੌਂਕੀ ਟਾਂਗਰਾ ਦੇ ਇੰਚਾਰਜ ਏਐਸਆਈ ਨਰਿੰਦਰ ਪਾਲ ਸਿੰਘ ਅਤੇ ਏ ਅੈਸ ਆਈ ਭੁਪਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਯੋਧਾ ਨਗਰੀ ਦੇ ਸ਼ਮਸ਼ਾਨ ਘਾਟ ਵਿੱਚ ਬੈਠੇ ਦੋ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕੇ ਖਿਸਕਣ ਦਾ ਯਤਨ ਕਰਨ ਲੱਗੇ ਜਿਨਾਂ ਨੂੰ ਕਾਬੂ ਕਰਕੇ ਤੁਰੰਤ ਉਹਨਾਂ ਦੀ ਤਲਾਸ਼ੀ ਕੀਤੀ ਅਤੇ ਉਹਨਾਂ ਦੀ ਕੈਬਰੀ ਵਿੱਚੋਂ 5 ਗ੍ਰਾਮ ਹੇਰੋਇਨ ਅਤੇ 500 ਰੁਪਏ ਨਗਦ ਬਰਾਮਦ ਹੋਏ ਦੋਹਾਂ ਦੀ ਪਹਿਛਾਣ ਕਰਨਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਰਾਪਲ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਡੇਹਰੀਵਾਲ ਵਜੋਂ ਹੋਈ ਪੁਲਿਸ ਥਾਣਾ ਤਰਸਿਕਾ ਵਿਖੇ ਮੁਕਦਮਾ ਨੰਬਰ 72 ਮਿਤੀ 19 -6 -2026 ਜੁਰਮ 2127 6185 ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ|
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply