13 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 11 ਵਿਖੇ ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਜਨਕੀ ਦਾਸ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਫਿਲਹਾਲ ਪੁਲਿਸ ਗਿ੍ਫਤਾਰੀ ਤੋਂ ਬਾਹਰ....

13 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 11 ਵਿਖੇ ਕੁਮਾਰ ਮੈਡੀਕਲ ਸਟੋਰ  ਦੇ ਕੈਸ਼ੀਅਰ ਜਨਕੀ ਦਾਸ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਫਿਲਹਾਲ ਪੁਲਿਸ ਗਿ੍ਫਤਾਰੀ ਤੋਂ ਬਾਹਰ....

ਚੰਡੀਗੜ੍ਹ 17 ਜੂਨ (ਚਰਨ ਸਿੰਘ ਮੈਣ ਮਾਜਰੀ) : ਆਮ ਵੇਖਣ ਵਿੱਚ ਆਇਆ ਜਦੋਂ ਕਿਤੇ ਕੋਈ ਵੀ ਕਤਲ ਕੇਸ, ਡਾਕੇ ਜਾਂ ਚੋਰੀਆਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਮੌਕੇ ਉੱਤੇ ਦੋਸ਼ੀਆਂ ਨੂੰ ਕਾਬੂ ਕਰਨਾ ਪੁਲਿਸ ਨਾਕਾਮ ਰਹਿੰਦੀ ਹੈ। ਪਰੰਤੂ ਬਾਅਦ ਵਿੱਚ ਜਦੋਂ ਦੋਸ਼ੀਆਂ ਨੂੰ ਪੁਲਿਸ ਵਿਭਾਗ ਵੱਲੋਂ ਟੀਮਾਂ ਬਣਾ ਕੇ ਗਿਰਫਤਾਰ ਕੀਤਾ ਜਾਂਦਾ ਹੈ ਤਾਂ ਇਹ ਸਮਝਿਆ ਜਾਂਦਾ ਹੈ ਕਿ ਮੌਕੇ ਤੇ ਪੁਲਿਸ ਐਕਸ਼ਨ ਵਿੱਚ ਕਿਉਂ ਨਹੀਂ ਹੁੰਦੀ ਜਦੋਂ ਕਿ ਇਹੋ ਜਿਹੀਆਂ ਘਟਨਾਵਾਂ ਵਾਪਰਨ ਵਾਲੇ ਸਥਾਨਾਂ ਦੇ ਬਿਲਕੁਲ ਨੇੜੇ ਪੁਲਿਸ ਮੌਜੂਦ ਹੁੰਦੀ ਹੈ। ਇਸੇ ਸਬੰਧ ਵਿੱਚ 13 ਜੂਨ 2026 ਨੂੰ ਚੰਡੀਗੜ੍ਹ ਦੇ ਸੈਕਟਰ 11 ਵਿਖੇ ਕੁਮਾਰ ਮੈਡੀਕਲ ਸਟੋਰ ਤੇ ਕੈਸ਼ੀਅਰ ਜਨਕੀ ਦਾਸ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਦਾ ਨਿਸ਼ਾਨਾ ਇਸੀ ਸੈਕਟਰ ਵਿੱਚ ਇੱਕ ਵੱਡੇ ਕਮਿਸਟ ਨੂੰ ਮਰਨ ਦਾ ਸੀ ਇਸ ਕਿਮਸਟ ਨੂੰ ਮਾਰਨ ਲਈ ਫਿਰੋਜ਼ਪੁਰ ਦੇ ਇੱਕ ਵਿਅਕਤੀ ਨੇ ਗੈਂਗਸਟਰਾਂ ਨੂੰ ਦਿੱਤੀ ਸੀ ਸੁਪਾਰੀ ਇਹ ਗੱਲ ਚੰਡੀਗੜ੍ਹ ਪੁਲਿਸ ਟੀਮ ਦੀ ਜਾਂਚ ਦੇ ਦੌਰਾਨ ਸਾਹਮਣੇ ਆਇਆ, ਕਿ ਫਾਇਰਿੰਗ ਤੋਂ ਬਾਅਦ ਗੈਂਗਸਟਰਾਂ ਨੂੰ ਢਿੱਲੋ ਨੇ ਮੈਸੇਜ ਜਾਰੀ ਕਰਕੇ ਕੁਮਾਰ ਬ੍ਰਦਰਜ਼ ਦਾ ਨਾਂ ਲਿਖਿਆ ਸੀ ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਟਾਰਗੇਟ ਜਾਨਕੀ ਦਾਸ ਨਹੀਂ ਸੀ ਦੋਨੋਂ ਸ਼ੂਟਰ ਕੁਮਾਰ ਨਾ ਦੇ ਚੱਕਰ ਵਿੱਚ ਉਲਝ ਗਏ ਕਿਉਂਕਿ ਕੁਮਾਰ ਬ੍ਰਦਰ ਦੀਆ ਕੈਮਿਸਟ ਦੀਆਂ ਛੇ ਦੁਕਾਨਾਂ ਹਨ ਸ਼ੂਟਰਾਂ ਨੇ ਕੁਮਾਰ ਕਮਿਸਟ ਦੀ ਦੁਕਾਨ ਦੇ ਕਾਊਂਟਰ ਤੇ ਬੈਠੇ ਜਾਨਕੀ ਦਾਸ ਨੂੰ ਟਾਰਗੇਟ ਸਮਝ ਕੇ ਗੋਲੀਆਂ ਮਾਰ ਦਿੱਤੀਆਂ ਇਸ ਤੋਂ ਇਲਾਵਾ ਗੈਂਗਸਟਰਾਂ ਦਾ ਸਬੰਧ ਖਰੜ ਅਤੇ ਮੋਹਾਲੀ ਵਿਖੇ ਵੀ ਹੈ ਕਿਉਂਕਿ ਤਿੰਨੇ ਆਰੋਪੀ ਪਹਿਲਾਂ ਖਰੜ ਵਿਖੇ ਆਉਂਦੇ ਜਾਂਦੇ ਸੀ, ਉੱਥੇ ਉਹਨਾਂ ਦਾ ਜਾਣਕਾਰ ਵਿਅਕਤੀ ਰਹਿ ਰਿਹਾ ਸੀ ਤਿੰਨੇ ਆਰੋਪੀ ਹੱਤਿਆ ਤੋਂ ਬਾਅਦ ਰਾਤ ਨੂੰ ਬੱਸ ਵਿੱਚ ਦਿੱਲੀ ਚਲੇ ਗਏ ਫਿਰ ਉਹ ਦਿੱਲੀ ਤੋਂ ਵਾਪਸ ਟ੍ਰੇਨ ਲੈ ਕੇ ਜੰਮੂ ਪਹੁੰਚ ਗਏ ਤਾਂ ਕੋਈ ਕਿਸੇ ਪ੍ਰਕਾਰ ਦੀ ਸ਼ੱਕ ਨਾ ਕੀਤੀ ਜਾ ਸਕੇ, 13 ਜੂਨ ਨੂੰ ਸੈਕਟਰ 11 ਵਿਖੇ ਹੋਈ ਗੋਲੀਬਾਰੀ ਤੋਂ ਬਾਅਦ ਚੰਡੀਗੜ੍ਹ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬਰਾਂਚ, ਸਪੈਸ਼ਲ ਸੈੱਲ, ਤੇ ਸੀਨੀਅਰ ਅਧਿਕਾਰੀ ਜਾਂਚ ਵਿੱਚ ਜੁੱਟ ਗਏ ਹਨ ਵੱਖ ਵੱਖ ਟੀਮਾਂ ਬਣਾ ਕੇ ਦਿੱਲੀ ਜੰਮੂ ਪੰਜਾਬ ਦੇ ਹਰਿਆਣੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ, ਆਰੋਪੀ ਸ਼ੂਟਰਾਂ ਦੇ ਜਾਣਕਾਰੀ ਵਿਅਕਤੀ ਅਜੇ ਕੁਮਾਰ, ਉਮਕਾਰ, ਵਿਵੇਕ ਨਹਿਰਾ ਆਦ ਨੂੰ ਚੰਡੀਗੜ੍ਹ ਪੁਲਿਸ ਨੇ ਜੰਮੂ ਦੇ ਸਾਭਾ ਤੋ ਪੁੱਛਗਿੱਛ ਵਾਸਤੇ ਆਪਣੀ ਹਿਰਾਸਤ ਵਿੱਚ ਲੈ ਲਿਆ, ਪ੍ਰੰਤੂ ਗੋਲੀ ਚਲਾਉਣ ਵਾਲੇ ਤਿੰਨੇ ਆਰੋਪੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਹੈਰਾਨੀ ਦੀ ਗੱਲ ਇਹ ਆ ਕਿ ਜਿੱਥੇ ਕੁਮਾਰ ਬ੍ਰਦਰ ਦਵਾਈਆਂ ਦੀ ਦੁਕਾਨ ਤੇ ਜਿੱਥੇ ਉਹਨਾਂ ਦੇ ਕੈਸ਼ੀਅਰ ਦਾ ਗੈਂਗਸਟਰਾਂ ਵੱਲੋਂ ਗੋਲੀ ਮਾਰ ਕੇ ਕਤਲ ਕੀਤਾ ਉਸ ਤੋਂ ਕੁਝ ਦੂਰੀ 'ਤੇ ਚੰਡੀਗੜ੍ਹ ਦੇ ਪੁਲਿਸ ਮੁਲਾਜ਼ਮਾਂ ਨੇ ਨਾਕਾ ਲਾਇਆ ਸੀ ਪ੍ਰੰਤੂ ਨਾਕਾ ਹੋਣ ਦੇ ਬਾਵਜੂਦ ਵੀ ਪੁਲਿਸ ਦੇ ਮੁਲਾਜ਼ਮਾਂ ਨੇ ਕੋਈ ਵੀ ਜਵਾਬੀ ਕਾਰਵਾਈ ਨਹੀਂ ਕੀਤੀ। ਜਿਸ ਨੂੰ ਦੇਖਦੇ ਹੋਏ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਨਾਕੇ ਤੇ ਤਾਇਨਾਤ ਪੰਜ ਮੁਲਾਜ਼ਮਾਂ ਨੂੰ ਡਿਊਟੀ ਤੇ ਮੱਅਤਲ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਕੁਝ ਸਾਹਮਣੇ ਆਵੇਗਾ। ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਪੁਲਿਸ ਦੀ ਇਸ ਨਾਕਾਮੀ 'ਤੇ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਜਦੋਂ ਆਪਣੇ ਹੱਕਾਂ ਲਈ ਰੋਸ ਮੁਜਾਰੇ ਜਾਂ ਧਰਨੇ, ਪ੍ਰਦਰਸ਼ਨ ਕਰਨ ਵਾਲੇ ਲੋਕਾਂ ਉੱਤੇ ਪੁਲਿਸ ਵਾਲਿਆਂ ਵੱਲੋਂ ਸ਼ਰੇਆਮ ਪਾਣੀ ਦੀਆਂ ਬੁਛਾੜਾਂ ਤੋਂ ਇਲਾਵਾ ਅੱਥਰੂ ਗੈਸ ਗੋਲੇ ਸੁੱਟ ਕੇ ਉਹਨਾਂ ਨੂੰ ਉੱਤੇ ਜਬਰ ਜੁਰਮ ਕੀਤਾ ਜਾਂਦਾ ਹੈ ਤਾਂ ਇਹੋ ਜਿਹੇ ਦਰਿੰਦਿਆਂ ਨੂੰ ਕਾਬੂ ਕਰਨ ਵਿੱਚ ਪੁਲਿਸ ਆਪਣੀ ਅਹਿਮ ਭੂਮਿਕਾ ਕਿਉਂ ਨਹੀਂ ਨਿਭਾਉਂਦੀ। ਜਿਹਨਾਂ ਵੱਲੋਂ ਦਿਨ ਦਿਹਾੜੇ ਕਤਲ ਕਰਕੇ ਸ਼ਰੇਆਮ ਪੁਲਿਸ ਦੇ ਨਾਕਿਆਂ ਕੋਲੋਂ ਨਿਕਲ ਜਾਂਦੇ ਹਨ। ਜਿਨ੍ਹਾਂ ਨੂੰ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਟੀਮਾਂ ਬਣਾ ਕੇ ਦੋ-ਚਾਰ ਮਹੀਨਿਆਂ ਬਾਅਦ ਐਨਕਾਊਂਟਰ ਕੀਤਾ ਜਾਂਦਾ ਹੈ ਜਾਂ ਕਾਬੂ ਕੀਤਾ ਜਾਂਦਾ ਹੈ। ਆਮ ਲੋਕਾਂ ਵਿੱਚ ਇਹ ਚਰਚਾ ਹੈ ਕਿ ਬਾਅਦ ਵਿੱਚ ਪੁਲਿਸ ਨੂੰ ਉਹਨਾਂ ਦੋਸ਼ੀਆਂ ਦੀ ਕਿਵੇਂ ਸੂਹ ਲੱਗ ਜਾਂਦੀ ਹੈ ਜਿਨ੍ਹਾਂ ਵੱਲੋਂ ਸਰੇਆਮ ਕਤਲ ਕਰਕੇ ਪੁਲਿਸ ਨਾਕਿਆ ਕੋਲੋਂ ਨਿਕਲ ਜਾਂਦੇ ਹਨ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਸਲ ਦੋਸ਼ੀ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਹਨ।