ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ
- ਰਾਸ਼ਟਰੀ
- (Asia/Kolkata)
ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਅਕਤੂਬਰ (ਮੰਗਤ ਸਿੰਘ ਸੈਦਪੁਰ) : ਗੁਰੂ ਰਾਮਦਾਸ ਜੀ ਵੈਲਫੇਅਰ ਸੋਸਾਇਟੀ (ਰਜ਼ਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਲੋਂ ਰਾਮਗੜੀਆ ਸਭਾ (ਰਜ਼ਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸਹਿਯੋਗ ਨਾਲ ਸੋਸਾਇਟੀ ਦੇ ਪ੍ਰਧਾਨ ਸ੍ਰ.ਕਰਮ ਸਿੰਘ ਬਬਰਾ ਜੀ ਦੀ ਅਗਵਾਈ ਹੇਠ ਰਾਮਗੜ੍ਹੀਆ ਭਵਨ ਮੋਹਾਲੀ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੁਰਵਕ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਪੁਰਸ਼ੋਤਮ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਰਾਮਗੜ੍ਹੀਆ ਸਭਾ, ਭਾਈ ਬਲਿਹਾਰ ਸਿੰਘ ਜੀ ਹੈੱਡ ਗ੍ਰੰਥੀ ਰਾਮਗੜ੍ਹੀਆ ਸਭਾ ਨੇ ਆਪਣੇ ਪ੍ਰਵਚਨਾ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਿ੍ਤਾਂਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ, ਭਾਈ ਰਣਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮਿ੍ਤਸਰ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਉਪਰੰਤ ਭਾਈ ਪ੍ਰੇਮ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਹਰਜੱਸ ਸਰਵਣ ਕਰਵਾਇਆ।ਇਸ ਮੌਕੇ ਤੇ ਗੁਰੂ ਰਾਮਦਾਸ ਜੀ ਸੋਸਾਇਟੀ ਵਲੋਂ ਜਨਤਾ ਲੈਂਡ ਪ੍ਰਮੋਟਰ ਦੇ ਡਾਇਰੈਕਟਰ ਡਾ ਸਤਵਿੰਦਰ ਸਿੰਘ ਭੰਮਰਾ ਜੀ ਦੇ ਸਹਿਯੋਗ ਨਾਲ ਬੂਟਿਆਂ ਦਾ ਲੰਗਰ ਵੀ ਲਗਾਇਆ ਜਿਸ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਵੱਖ ਵੱਖ ਕਿਸਮ ਦੇ ਬੂਟੇ ਸੰਗਤਾਂ ਨੂੰ ਵੰਡੇ ਗਏ।ਗੁਰੂ ਰਾਮਦਾਸ ਜੀ ਵੈਲਫੇਅਰ ਸੋਸਾਇਟੀ ਅਤੇ ਰਾਮਗੜੀਆ ਸਭਾ ਮੋਹਾਲੀਦੇ ਜਨਰਲ ਸਕੱਤਰ ਸ੍ਰ. ਬਿਕਰਮਜੀਤ ਸਿੰਘ ਹੂੰਝਣ ਵਲੋਂ ਆਈਆਂ ਸੰਗਤਾਂਨੂੰ ਸੰਬੋਧਨ ਕਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਸਿੱਖਿਆਵਾਂ ਤੇ ਚਲਣ ਲਈ ਪ੍ਰੇਰਿਆ।
ਇਸ ਧਾਰਮਿਕ ਸਮਾਗਮ ਵਿੱਚ ਕਈ ਧਾਰਮਿਕ ਅਤੇ ਉੱਘੇ ਸਿਆਸੀ ਆਗੂਆਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਜਿਨਾਂ ਵਿੱਚ ਮੋਹਾਲੀ ਦੇ ਸਾਬਕਾ ਸਿਹਤ ਮੰਤਰੀ ਸ ਬਲਬੀਰ ਸਿੰਘ ਸਿੱਧੂ, ਸਾਬਕਾ ਡਿਪਟੀ ਮੈਅਰ ਕੁਲਜੀਤ ਸਿੰਘ ਬੇਦੀ, ਸਾਬਕਾ ਕੋਂਸਲਰ ਸ ਜਸਵੀਰ ਸਿੰਘ ਮਣਕੂ ਅਤੇ ਸ ਕੰਵਲਜੀਤ ਸਿੰਘ ਰੂਬੀ, ਸ ਸੁਖਵਿੰਦਰ ਗੋਲਡੀ (ਸੀਨੀਅਰ ਬੀ ਜੇ ਪੀ ਆਗੂ), ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ ਅਮਰਜੀਤ ਸਿੰਘ ਪਾਹਵਾ, ਸ ਪ੍ਰੀਤਮ ਸਿੰਘ, ਸ ਪਰਮਜੀਤ ਸਿੰਘ ਗਿੱਲ, ਸ ਭਜਨ ਸਿੰਘ, ਸ ਸੁਰਜੀਤ ਸਿੰਘ ਮਠਾੜੂ, ਇਨਾਂ ਤੋਂ ਇਲਾਵਾ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ ਗੁਰਚਰਨ ਸਿੰਘ ਨੰਨੜ੍ਹਾ, ਰਾਮਗੜੀਆ ਸਭਾ ਦੇ ਸਾਬਕਾ ਪ੍ਰਧਾਨ ਸ ਦਰਸ਼ਨ ਸਿੰਘ ਕਲਸੀ, ਸ ਜਸਵੰਤ ਸਿੰਘ ਭੁੱਲਰ, ਸ ਨਰਿੰਦਰ ਸਿੰਘ ਸੰਧੂ (ਸਾਹਿਬਜਾਦਾ ਟਿੰਬਰਜ਼ ਮੋਹਾਲੀ), ਸਹਿਯੋਗੀ ਸੰਸਥਾਵਾਂ ਦੇ ਪ੍ਰਬੰਧਕ ਸ ਪ੍ਰਦੀਪ ਸਿੰਘ ਭਾਰਜ ਪ੍ਰਧਾਨ ਦੀ ਭਾਈ ਲਾਲੋ ਕੋ ਆਪਰੈਟਿਵ ਸੁਸਾਇਟੀ ਲਿਮ: ਮੋਹਾਲੀ, ਸ ਮਨਜੀਤ ਸਿੰਘ ਮਾਨ ਪ੍ਰਧਾਨ ਦਸ਼ਮੇਸ਼ ਵੈਲਫੇਅਰ ਕੋਂਸਲ (ਰਜ਼ਿ) ਮੋਹਾਲੀ, ਸ ਦੀਦਾਰ ਸਿੰਘ ਕਲਸੀ, ਪ੍ਰਧਾਨ ਪ੍ਰਾਈਵੇਟ ਕੰਸ਼ਟਰਕਸ਼ਨ ਲੇਬਰ ਕੰਟਰਟੈਰਜ਼ ਅਸੋਸ਼ੀਏਸ਼ਨ (ਰਜ਼ਿ) ਮੋਹਾਲੀ ਅਤੇ ਸ ਬਲਵਿੰਦਰ ਸਿੰਘ ਕਲਸੀ ਜਨਰਲ ਸਕੱਤਰ, ਆਪਣੇ ਜੱਥੇ ਸਮੇਤ ਇਸਤਰੀ ਸਤਿਸੰਗ ਜੱਥੇ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਹੂੰਝਣ, ਸ ਬਲਵਿੰਦਰ ਸਿੰਘ ਹੂੰਜਣ, ਸ ਤਰਸੇਮ ਸਿੰਘ ਖੋਖਰ, ਸ ਮੋਨਿੰਦਰ ਸਿੰਘ ਸੋਹਲ, ਸ ਕੁਲਵਿੰਦਰ ਸਿੰਘ ਸੋਖੀ, ਸ ਸੁਰਿੰਦਰ ਸਿੰਘ ਜੰਡੂ, ਸ ਨਰਾਇਣ ਸਿੰਘ ਭੁੱਲਰ, ਸ ਸੁਰਜੀਤ ਸਿੰਘ ਮਠਾੜੂ, ਸ ਸਤਨਾਮ ਸਿੰਘ, ਸ ਲਖਬੀਰ ਸਿੰਘ ਸੰਧੂ, ਸ ਹਰਚਰਨ ਸਿੰਘ ਗਿੱਲ, ਸ ਦਵਿੰਦਰ ਸਿੰਘ ਨੰਨੜ੍ਹਾ, ਸ ਜਸਵੀਰ ਸਿੰਘ ਭੰਮਰਾ, ਸ ਰਣਜੀਤ ਸਿੰਘ ਹੰਸਪਾਲ, ਸ ਗੁਰਮੀਤ ਸਿੰਘ ਸਿਆਣ,ਸ ਗੁਲਜਾਰ ਸਿੰਘ ਵਿਰਦੀ, ਸ ਭੁਪਿੰਦਰ ਸਿੰਘ ਮੁੱਧੜ, ਸ ਅਵ਼ਤਾਰ ਸਿੰਘ ਸਭੱਰਵਾਲ, ਸ ਹਰਬੰਸ ਸਿੰਘ, ਸ ਲਖਬੀਰ ਸਿੰਘ ਹੂੰਝਣ, ਸ ਹਰਮਿੰਦਰ ਸਿੰਘ ਜੰਡੂ, ਮਾਸ਼ਟਰ ਗੁਰਸ਼ਰਨ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜਰ ਸਨ। ਅੰਤ ਵਿੰਚ ਸੁਸਾਇਟੀ ਦੇ ਪ੍ਰਧਾਨ ਸ ਕਰਮ ਸਿੰਘ ਬਬਰਾ ਜੀ ਵਲੋਂ ਕੀਰਤਨੀ ਜੱਥੇ, ਕਥਾ ਵਾਚਕ ਅਤੇ ਸਮੁੱਚੀ ਸੰਗਤ ਦੇ ਨਾਲ ਨਾਲ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਸੰਗਤ ਨੂੰ ਦੱਸਿਆ ਕਿ ਸੁਸਾਇਟੀ ਵਲੋਂ ਆਉਣ ਵਾਲੇ ਸਮੇਂ ਵਿੱਚ ਪੜਾਈ ਕਰ ਰਹੇ ਲੋੜਵੰਦ ਬੱਚਿਆਂ ਦੀ ਫੀਸ, ਲੋੜਵੰਦ ਬੱਚੇ-ਬੱਚੀਆਂ ਦੇ ਅਨੰਦ ਕਾਰਜ ਵੀ ਕੀਤੇ ਜਾਣਗੇ। ਗੁਰੂ ਕਾ ਲੰਗਰ ਅਤੁੱਟ ਵਰਤਿਆ ਉਪਰੋਕਤ ਜਾਣਕਾਰੀ ਸੋਸਾਇਟੀ ਦੇ ਜਨਰਲ ਸਕੱਤਰ ਸ੍ਰ. ਬਿਕਰਮਜੀਤ ਸਿੰਘ ਹੂੰਝਣ ਵਲੋ ਦਿੱਤੀ ਗਈ।
Leave a Reply