ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਮਾਣਯੋਗ ਵਿੱਤ ਮੰਤਰੀ ਪੰਜਾਬ ਨਾਲ ਕੀਤੀ ਗਈ ਮੀਟਿੰਗ

ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਮਾਣਯੋਗ ਵਿੱਤ ਮੰਤਰੀ ਪੰਜਾਬ ਨਾਲ ਕੀਤੀ ਗਈ ਮੀਟਿੰਗ

ਆਊਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਹੱਲ ਕਰਨ ਦਾ ਦਵਾਇਆ ਭਰੋਸਾ, ਮੰਗਾਂ ਨਾ ਮੰਨਣ ਤੇ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਜਥੇਬੰਦੀ ਕਰੇਗੀ ਵੱਡੇ ਸੰਘਰਸ਼ ਦਾ ਐਲਾਨ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਆਊਟਸੋਰਸ (ਕੱਚੇ ਕਾਮਿਆਂ) ਦੀਆਂ ਮੰਗਾਂ ਨਾਲ ਸਬੰਧਤ ਮਾਣਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ। ਅੱਜ ਦੀ ਇਸ ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਵੱਲੋੰ ਸਿਹਤ ਵਿਭਾਗ ਵਿੱਚ ਏ,ਬੀ,ਸੀ,ਡੀ ਵੱਖ-ਵੱਖ ਕੈਟਾਗਿਰੀਆਂ ਅਤੇ ਵੱਖ-ਵੱਖ ਕੰਪਨੀਆਂ ਅਧੀਨ ਤੈਨਾਤ ਸਮੂਹ ਆਊਟਸੋਰਸ, ਡੇਲੀ ਵੇਜ਼ਿਜ (ਕੱਚੇ ਕਾਮਿਆਂ) ਨੂੰ ਵਿਭਾਗ ਅਧੀਨ ਲੈ ਕੇ ਪੱਕਾ ਕਰਨ ਅਤੇ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, ਜਿੰਨ੍ਹਾਂ ਸਮਾਂ ਪੱਕਾ ਨਹੀਂ ਕੀਤਾ ਜਾਂਦਾ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਫਾਰਮੂਲਾ ਲਾਗੂ ਕਰਨ ਦੀ ਮੰਗ, ਡੀ.ਡੀ.ਆਰ .ਐਸ. ਅਧੀਨ ਕੰਮ ਕਰਦੇ ਆਊਟਸੋਰਸ ਮੁਲਾਜਮਾਂ ਉੱਪਰ 9% ਅਤੇ 6% ਇੰਕਰੀਮੈਂਟ ਤੁਰੰਤ ਲਾਗੂ ਕਰਨ ਦੀ ਮੰਗ, ਪੰਜਾਬ ਸਰਕਾਰ ਵੱਲੋਂ ਬਿੱਲ 2026 ਤਹਿਤ ਸੇਵਾਕਾਲ ਦੇ 5 ਸਾਲ ਤੋਂ ਘੱਟ ਮੁਲਾਜ਼ਮਾਂ ਲਈ ਨੌਕਰੀ ਸਰੁੱਖਿਅਤ ਦੀ ਮੰਗ, ਸਮੂਹ ਆਊਟਸੋਰਸ (ਡੀ.ਡੀ.ਆਰ.ਐੱਸ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਹੈਲਥ ਸਿਸਟਮ ਕਾਪੋਰੇਸ਼ਨ, ਸਟੇਟ ਹੈਲਥ ਏਜੰਸੀ, ਡੀ.ਐੱਸ.ਐੱਚ) ਆਊਟਸੋਰਸ, ਡੇਲੀ ਵੇਜ਼ਿਜ ਕੱਚੇ ਕਾਮਿਆਂ ਦਾ ਡਾਟਾ ਆਈ.ਐੱਚ.ਐੱਮ.ਆਰ.ਐੱਸ ਪੋਰਟਲ ਉੱਪਰ ਭਰਨ ਦੀ ਮੰਗ ਅਤੇ ਅਰੋਗਿਆ ਮਿੱਤਰ, ਕਾਊਂਸਲਰ, ਸਫ਼ਾਈ ਸੇਵਕ, ਅਕਾਊਟੈਂਟ, ਪੀ.ਐੱਸ.ਏ ਪਲਾਂਟ ਅਪ੍ਰਰੇਟਰ , ਲਾਇਬ੍ਰੇਰੀਅਨ, ਡਰਾਇਵਰ, ਆਰ. ਟੀ. ਪੀ. ਸੀ.ਆਰ ਲੈਬ ਮੁਲਾਜ਼ਮ, ਆਦਿ ਸਮੂਹ ਕੱਚੇ ਕਾਮਿਆਂ ਨੂੰ ਬਿੱਲ 2026 ਤਹਿਤ ਵਿਭਾਗ ਵਿੱਚ ਸ਼ਾਮਿਲ ਕਰਨ ਦੀ ਮੰਗ, ਵੱਖ-ਵੱਖ ਸਿਵਲ ਹਸਪਤਾਲਾਂ ਵਿੱਚ ਯੂਜਰ ਚਾਰਜਿਸ ਅਧੀਨ ਕੱਚੇ ਕਾਮੇ ਜਿਹਨਾਂ ਦਾ ਈ.ਪੀ.ਐਫ. ਅਤੇ ਈ.ਐਸ ਆਈ. ਨਹੀਂ ਕੱਟਿਆ ਜਾਂਦਾ ਅਤੇ ਨਾ ਹੀ ਕਿਸੇ ਕੰਪਨੀ ਅਧੀਨ ਹਨ ਉਹਨਾਂ ਨੂੰ ਵੀ ਬਿੱਲ 2026 ਤਹਿਤ ਵਿਭਾਗ ਵਿੱਚ ਸ਼ਾਮਿਲ ਕਰਨ ਆਦਿ ਮੰਗਾਂ ਉੱਪਰ ਵਿਚਾਰ ਚਰਚਾ ਕਰਨ ਤੋਂ ਬਾਅਦ ਮਾਣਯੋਗ ਵਿੱਤ ਮੰਤਰੀ ਪੰਜਾਬ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਵਾਜਿਬ ਦੱਸਦਿਆਂ ਜਲਦੀ ਹੱਲ ਕਰਨ ਲਈ ਵਿਭਾਗ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਮਾਣਯੋਗ ਵਧੀਕ ਪ੍ਰਮੁੱਖ ਸਕੱਤਰ ਜੀ ਵੱਲੋਂ ਕੱਚੇ ਕਾਮਿਆਂ ਦੇ ਕੇਸ ਨੂੰ ਵਿਭਾਗ ਨਾਲ ਸਬੰਧਤ ਮੰਗਾਂ ਜਲਦੀ ਹੱਲ ਕਰਨ ਲਈ ਭੇਜਿਆ ਅਤੇ ਸਿਹਤ ਵਿਭਾਗ ਦੇ ਉੱਚ-ਅਧਿਕਾਰੀਆਂ ਨਾਲ ਮਿਤੀ 29 ਜੁਲਾਈ ਨੂੰ ਦੁਬਾਰਾ ਮੀਟਿੰਗ ਲਗਾਕੇ ਰਹਿੰਦੇ ਮਸਲੇ ਹੱਲ ਕਰਨ ਲਈ ਕਿਹਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ, ਸੂਬਾ ਜਨਰਲ ਸਕੱਤਰ ਹਰਮਨਦੀਪ ਸਿੰਘ ਸਿੱਧੂ, ਸੂਬਾ ਵਿੱਤ ਸਕੱਤਰ ਨਾਜਰ ਸਿੰਘ ਮਾਨਸਾ, ਸੂਬਾ ਜਥੇਬੰਦਕ ਸਕੱਤਰ ਹਰਪਾਲ ਸਿੰਘ ਪਟਿਆਲਾ ਅਤੇ ਬਲਜਿੰਦਰ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ, ਸੂਬਾ ਸਲਾਹਕਾਰ ਗੁਰਦੀਪ ਸਿੰਘ ਬਰਨਾਲਾ, ਸੀਮਾ ਰਾਣੀ ਮੋਹਾਲੀ ਅਤੇ ਦਰਸ਼ਨਾ ਮੋਹਾਲੀ ਆਦਿ ਸਾਥੀ ਸ਼ਾਮਿਲ ਰਹੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.