ਜਨਮਦਿਨ ਤੇ ਸੇਵਾ ਦਾ ਸੁਨੇਹਾ:ਅਵੀ ਰਾਜਪੂਤ ਨੇ ਆਪਣੇ ਜਨਮਦਿਨ ਤੇ ਲਗਾਇਆ ਖੂਨਦਾਨ ਕੈਂਪ
- ਸਮਾਜ ਸੇਵਾ
- 20 Jun, 2026 12:42 PM (Asia/Kolkata)
ਕਪੂਰਥਲਾ 20 ਜੂਨ ਗੌਰਵ ਮੜੀਆ
ਸਮਾਜ ਸੇਵਾ ਵਿੱਚ ਹਰ ਸ਼ਮੇ ਅਹਿਮ ਭੂਮਿਕਾ ਨਿਭਾਉਣ ਵਾਲੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਆਪਣਾ 38ਵਾਂ ਜਨਮਦਿਨ ਵਿਰਾਸਤੀ ਸ਼ਹਿਰ ਦੇ ਸਿਟੀ ਹਾਲ ਦੇ ਬਾਹਰ ਖੂਨਦਾਨ ਕੈਂਪ ਲਗਾ ਕੇ ਮਨਾਇਆ,ਜਿਸ ਨਾਲ ਸਮਾਜ ਨੂੰ ਇੱਕ ਮਹੱਤਵਪੂਰਨ ਸੰਦੇਸ਼ ਗਿਆ।ਇਸ ਮੌਕੇ ਵੱਖ-ਵੱਖ ਧਾਰਮਿਕ,ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਨਾਲ-ਨਾਲ ਮੰਦਰ ਕਮੇਟੀ ਦੇ ਅਹੁਦੇਦਾਰਾਂ ਨੇ ਖੂਨ ਦਾਨ ਕੈਂਪ ਵਿੱਚ ਪਹੁੰਚ ਕੇ ਅਵੀ ਰਾਜਪੂਤ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆਂ ਸ਼ਹਿਰ ਨਿਵਾਸੀਆਂ ਨੂੰ ਹਰ ਖੁਸ਼ੀ ਦੇ ਮੌਕੇ ਤੇ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਅਵੀ ਰਾਜਪੂਤ ਪਿਛਲੇ ਦਸ ਸਾਲਾਂ ਤੋਂ ਆਪਣੇ ਜਨਮਦਿਨ ਤੇ ਖੂਨਦਾਨ ਕੈਂਪ ਲਗਾ ਰਹੇ ਹਨ ਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ।ਇਸ ਮੌਕੇ ਅਵੀ ਰਾਜਪੂਤ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਅਤੇ ਮਨੁੱਖਤਾ ਦੀ ਸੱਚੀ ਸੇਵਾ ਹੈ।ਉਨ੍ਹਾਂ ਅੱਗੇ ਕਿਹਾ ਕਿ ਖੂਨਦਾਨ ਹਾਦਸਿਆਂ,ਜਣੇਪੇ ਅਤੇ ਗੰਭੀਰ ਬਿਮਾਰੀਆਂ ਦੌਰਾਨ ਮਰੀਜ਼ਾਂ ਨੂੰ ਨਵੀਂ ਉਮੀਦ ਦਿੰਦਾ ਹੈ,ਜਦੋਂ ਉਨ੍ਹਾਂ ਨੂੰ ਖੂਨ ਦੀ ਲੋੜ ਹੁੰਦੀ ਹੈ।ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਵਿੱਚ ਦਾਨੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਂਦੇ ਹਨ,ਤਾਂ ਜੋ ਜੇਕਰ ਲੋੜ ਪਈ ਤਾਂ ਉਹ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੁਫ਼ਤ ਖੂਨ ਪ੍ਰਾਪਤ ਕਰ ਸਕਣ।

ਇਸ ਮੌਕੇ ਅਵੀ ਰਾਜਪੂਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰਨ ਅਤੇ ਹਰ ਸਮੇਂ ਸੜਕੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਜੀਵਨ ਸੁਰੱਖਿਆ ਨੂੰ ਯਕੀਨੀ ਬਣਾਉਣ।ਉਨ੍ਹਾਂ ਨੇ ਸਾਰੇ ਖੂਨਦਾਨੀਆਂ,ਸਹਿਯੋਗੀਆਂ, ਮੈਡੀਕਲ ਟੀਮ ਅਤੇ ਸਿਹਤ ਵਿਭਾਗ ਦਾ ਕੈਂਪ ਦੀ ਸਫਲਤਾ ਲਈ ਧੰਨਵਾਦ ਕੀਤਾ।ਜ਼ਿਕਰਯੋਗ ਹੈ ਕਿ ਅਵੀ ਰਾਜਪੂਤ ਸਾਲ ਵਿੱਚ ਚਾਰ ਵਾਰ ਖੂਨਦਾਨ ਕੈਂਪ ਲਗਾ ਕੇ ਸਮਾਜ ਲਈ ਇੱਕ ਮਿਸਾਲ ਕਾਇਮ ਕਰ ਰਹੇ ਹਨ।ਇਸ ਕੈਂਪ ਦੌਰਾਨ ਲਗਭਗ 71 ਖੂਨਦਾਨੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਕਰਨ ਦਾ ਪ੍ਰਣ ਲਿਆ।

ਇਸ ਮੌਕੇ ਮਾਤਾ ਵੀਣਾ ਦੇਵੀ,ਨਰੇਸ਼ ਗੋਸਾਈ,ਬਾਬਾ ਬੱਲੀ,ਬਾਬਾ ਰਾਣੇ ਸਰਕਾਰ,ਬਾਬਾ ਪਵਨ ਸਾਈਂ,ਬਾਬਾ ਬਿੱਟਾ ਸ਼ਾਹ,ਲਾਲੀ ਭਾਸਕਰ,ਜਰਨੈਲ ਸਿੰਘ ਡੋਗਰਵਾਲ, ਸੁਭਾਸ਼ ਮਕਰੰਦੀ,ਜਗਜੀਤ ਸ਼ੰਮੀ,ਯੱਗ ਦੱਤ ਐਰੀ, ਪਵਨ ਧੀਰ,ਐਡਵੋਕੇਟ ਦੀਪਿਕਾ ਸ਼ੀਤਲ,ਕੌਂਸਲਰ ਮੋਨਿਕਾ ਗੋਇਲ,ਰਾਕੇਸ਼ ਕੇਸ਼ਾ,ਪੱਮ ਖੁਸ਼, lਰਾਕੇਸ਼ ਕੁਮਾਰ ਨੀਟੂ,ਸ਼ਿਵ ਦਰਸ਼ਨ,ਤੀਰਥ ਕਲਾ ਸੰਘੀਆ ਯਸ਼ਪਾਲ ਨਾਹਰ,ਪ੍ਰੇਮ ਸਿੰਘ ਖਾਲਸਾ,ਬਲਵੀਰ ਸਿੰਘ,ਸੁਰਿੰਦਰ ਸਿੰਘ,ਅਮਿਤ ਥਾਪਰ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ,ਜੌਲੀ ਮਸੀਹ, ਲੱਕੀ ਮਸੀਹ,ਐਡਵੋਕੇਟ ਅਨੁਜ ਆਨੰਦ,ਯਸ਼ਪਾਲ ਮਹਾਜਨ,ਪੱਤਰਕਾਰ ਭਾਈਚਾਰੇ ਤੋਂ ਨਵੀਨ ਓਬਰਾਏ,ਗੌਰਵ ਮੜੀਆ,ਸੌਰਵ ਮੜੀਆ, ਇੰਦਰਜੀਤ,ਗਗਨਦੀਪ,ਸੁਖਦੀਪ ਸਿੰਘ,ਵਿਪਰੀਤ ਸਿੰਘ,ਧੀਰਜ ਚਾਵਲਾ,ਰੂਬਲ ਧੀਰ,ਮਾਨਿਕ ਗਰੋਵਰ,ਹਨੀ ਸਚਦੇਵਾ,ਗਗਨਦੀਪ ਰਾਜਪੂਤ, ਬਲਵਿੰਦਰ ਦੇਹਲਵਾਲ,ਗੁਰਮੀਤ,ਰੇਸ਼ਵ ਵਰਮਾ, ਰਾਘਵ,ਤਜਿੰਦਰ ਲਵਲੀ,ਗੱਬਰ,ਦੀਪਕ ਬਿਸ਼ਟ, ਵਿਨੈ,ਸੰਨੀ ਦੋਧੀ,ਸੰਨੀ,ਲੱਕੀ ਕੋਲਿਆਂਵਾਲ, ਸੁਖਰਾਜ,ਜੱਸਾ ਜਸਵੰਤ,ਵਿੱਕੀ ਕੋਚ,ਸਾਹਿਲ ਕੋਚ ਆਦਿ ਮੌਜੂਦ ਸਨ।
Leave a Reply