ਕਪੂਰਥਲਾ ਦੇ ਵਾਰਡ ਨੰਬਰ-6 ਕਾਂਗਰਸ MC ਸ਼੍ਰੀਮਤੀ ਜੋਤੀ ਧੀਰ ਦੇ ਪਤੀ ਡਾ. ਰਾਜੀਵ ਧੀਰ ਗੁਰਦੁਆਰਾ ਦੇਵੀ ਤਾਲਾਬ ਅਤੇ ਰਣਜੀਤ ਐਵੀਨਿਊ ਵਿੱਚ ਟੁੱਟੇ ਮੈਨਹੋਲ ਦੇ ਢੱਕਣ ਠੀਕ ਕਰਵਾਉਂਦੇ ਹੋਏ

ਕਪੂਰਥਲਾ ਦੇ ਵਾਰਡ ਨੰਬਰ-6 ਕਾਂਗਰਸ MC ਸ਼੍ਰੀਮਤੀ ਜੋਤੀ ਧੀਰ ਦੇ ਪਤੀ ਡਾ. ਰਾਜੀਵ ਧੀਰ ਗੁਰਦੁਆਰਾ ਦੇਵੀ ਤਾਲਾਬ ਅਤੇ ਰਣਜੀਤ ਐਵੀਨਿਊ ਵਿੱਚ ਟੁੱਟੇ ਮੈਨਹੋਲ ਦੇ ਢੱਕਣ ਠੀਕ ਕਰਵਾਉਂਦੇ ਹੋਏ

ਕਪੂਰਥਲਾ 20 ਜੂਨ ਗੌਰਵ ਮੜੀਆ 
ਜਨਸੇਵਾ ਦੀ ਪਿਰਤ ਨੂੰ ਅੱਗੇ ਵਧਾਉਣਾ ਹੀ ਧੀਰ ਦੰਪਤੀ ਦਾ ਟੀਚਾ ਹੈ ਇਹ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਦੂਜੀ ਵਾਰ ਕੌਂਸਲਰ ਦਾ ਅਹੁਦਾ ਜਿੱਤ ਕੇ ਜਿਕਰਯੋਗ ਹੈ ਕਿ ਚਾਹੇ ਨਗਰ ਨਿਗਮ ਦੇ ਨਵੇਂ ਹਾਊਸ ਦਾ ਮੇਅਰ ਬਣਨਾ ਹਜੇ ਲਟਕਿਆ ਪਿਆ ਹੈ ਪ੍ਰੰਤੂ ਆਪਣੀ ਜਨਤਾ ਪ੍ਰਤੀ ਸੇਵਾ ਨੂੰ ਸਮਝਦੇ ਹੋਏ ਬਿਨਾਂ ਕਿਸੇ ਲਾਰੇ ਜਾ ਬਹਾਨੇ ਤੋਂ ਕਿ ਹਜੇ ਤਾਂ ਜੀ ਹਾਊਸ ਦਾ ਮੇਅਰ ਬਣੂਗਾ ਫਿਰ ਲੋਕਾਂ ਦੇ ਕੰਮ ਹੋਣਗੇ ਇਸ ਗੱਲ ਤੋਂ ਉਪਰ ਉਠਕੇ ਚੰਗੀ ਸੋਚ ਵਾਲਿਆਂ ਨਵੇਂ ਬਣੇ ਕੌਂਸਲਰਾਂ ਨੇ ਆਪਣਾ ਕੰਮ ਕਦੋਂ ਦਾ ਸ਼ੁਰੂ ਕਰ ਦਿੱਤਾ ਹੈ ਓਹਨਾ ਦਾ ਕਹਿਣਾ ਹੈ ਮੇਅਰ ਜਦੋਂ ਬਣਨਾ ਹੈ ਬਣ ਜਾਣਾ ਹੈ ਤਦ ਤੱਕ ਅਸੀਂ ਲੋਕਾਂ ਨੂੰ ਕੰਮ ਪ੍ਰਤੀ ਦੇਰ ਨਹੀਂ ਕਰ ਸਕਦੇ ਧੀਰ ਦੰਪਤੀ ਨੇ ਜਿੱਤਣ ਤੋਂ ਅਗਲੇ ਦਿਨ ਹੀ ਵਾਰਡ ਦੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਸ਼ੁਰੂ ਕਰ ਦਿੱਤੇ ਹਨ ਅੱਜ ਦੇਵੀ ਤਲਾਬ ਰੋਡ ਤੇ ਮੇਨ ਹੋਲ ਦੇ ਟੁੱਟੇ ਢਕਣ ਨੂੰ ਬਦਲਕੇ ਨਵਾਂ ਢਕਣ ਲਗਵਾ ਦਿੱਤਾ ਹੈ ਦੁਪਹਿਰ ਨੂੰ ਚਾਹੇ ਧੁੱਪ ਦਾ ਕਹਿਰ ਜਾਰੀ ਸੀ ਪ੍ਰੰਤੂ ਡਾ.ਰਾਜੀਵ ਧੀਰ ਨੇ ਕਿਹਾ ਕਿ ਚਾਹੇ ਧੁੱਪ ਹੋਵੇ ਜਾਂ ਮੀਂਹ ਜਿਹਨਾਂ ਨੇ ਸਾਨੂੰ ਵਿਸ਼ਵਾਸ ਕਰਕੇ ਆਪਣੀ ਕੀਮਤੀ ਵੋਟ ਦਿੱਤੀ ਹੈ ਓਹਨਾ ਦਾ ਵਿਸ਼ਵਾਸ ਨਹੀਂ ਟੁੱਟਣ ਦਿਆਂਗੇ ਲੋਕਾਂ ਦੇ ਕੰਮ ਪਹਿਲ ਤੇ ਹੋਣਗੇ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.