ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪਿੰਡ ਕਤਪਾਲੋਂ ਵਿਖੇ ਨਵੀਂ ਸੜਕ ਦਾ ਉਦਘਾਟਨ

ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪਿੰਡ ਕਤਪਾਲੋਂ ਵਿਖੇ ਨਵੀਂ ਸੜਕ ਦਾ ਉਦਘਾਟਨ

ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪਿੰਡ ਕਤਪਾਲੋਂ ਵਿਖੇ ਨਵੀਂ ਸੜਕ ਦਾ ਉਦਘਾਟਨ

'ਗ੍ਰਾਮ ਪੰਚਾਇਤ ਵੱਲੋਂ ਭਰਵਾਂ ਸਵਾਗਤ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਹਲਕਾ ਇੰਚਾਰਜ ਨੂੰ ਜਨਤਕ ਮੁੱਦਿਆਂ ਸਬੰਧੀ ਸੌਂਪਿਆ ਮੰਗ ਪੱਤਰ ਸ੍ਰੀਮਤੀ ਹਰਜੋਤ ਕੋਰ ਲੋਹਟੀਆ ਵੱਲੋਂ ਜਲਦ ਹੱਲ ਦਾ ਭਰੋਸਾ

ਅੱਪਰਾ,23 ਜੂਨ(ਤੀਰਥ ਸਿੰਘ ਮੈਂਗੜ੍ਹਾ)-ਪਿੰਡ ਕਤਪਾਲੋਂ ਵਿਖੇ ਹਲਕਾ ਇੰਚਾਰਜ ਸ੍ਰੀਮਤੀ ਹਰਜੋਤ ਕੋਰ ਲੋਹਟੀਆ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੱਥੇ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਵੱਲੋਂ ਨਵਾਂ ਸ਼ਹਿਰ ਰੋਡ ਤੋਂ ਪਿੰਡ ਕਤਪਾਲੋਂ ਤੱਕ ਬਣ ਰਹੀ ਨਵੀਂ ਸੜਕ ਉਦਘਾਟਨ ਕੀਤਾ ਗਿਆ। ਇਸ ਉਪਰੰਤ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਇੱਕ ਇਕੱਠ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣੀਆਂ। ਇਸ ਮੌਕੇ ਪਿੰਡ ਕਤਪਾਲੋਂ ਦੀ ਸਮੁੱਚੀ ਪੰਚਾਇਤ ਸਰਪੰਚ ਸ੍ਰੀਮਤੀ ਮਹਿੰਦਰ ਕੌਰ, ਮੈਂਬਰ
ਪੰਚਾਇਤ ਸੋਢੀ ਸਿੰਘ, ਮੈਂਬਰ ਪੰਚਾਇਤ ਪਰਸ਼ੋਤਮ ਸਿੰਘ, ਮੈਂਬਰ ਪੰਚਾਇਤ ਅਮਰਜੀਤ, ਮੈਂਬਰ ਪੰਚਾਇਤ ਸੰਤੋਖ ਸਿੰਘ, ਮੈਂਬਰ ਪੰਚਾਇਤ ਸ੍ਰੀਮਤੀ ਕਮਲਾ ਦੇਵੀ, ਮੈਂਬਰ ਕੌਰ ਅਤੇ ਮੈਂਬਰ ਪੰਚਾਇਤ ਪੰਚਾਇਤ ਸ੍ਰੀਮਤੀ ਜਸਵੀਰ ਸ੍ਰੀਮਤੀ ਸੁਰਜੀਤ ਕੌਰ ਵਲੋਂ ਹਲਕਾ ਇੰਚਾਰਜ ਨੂੰ ਵਿਕਾਸ ਕਾਰਜਾਂ ਅਤੇ ਅਧੂਰੇ ਰਹਿੰਦੇ ਕੰਮਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਹੇਠ ਲਿਖੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਫੰਡਾਂ ਦੀ ਮੰਗ ਕੀਤੀ ਗਈ ਐਮਰਜੈਂਸੀ ਫੰਡ ਪਿੰਡ ਦੇ ਆਂਗਣਵਾਰੀ ਇਮਾਰਤ ਲਈ ਆਂਗਣਵਾੜੀ ਸੈਂਟਰ ਦੀ ਇਮਾਰਤ ਬਹੁਤ ਖਸਤਾ ਹੋ ਚੁੱਕੀ ਹੈ ਅਤੇ ਛੱਤ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਬੱਚਿਆਂ ਅਤੇ ਸਟਾਫ਼ ਦੀ ਸੁਰੱਖਿਆ ਲਈ ਨਵੀਂ ਛੱਤ ਅਤੇ ਮੁਰੰਮਤ ਵਾਸਤੇ ਤੁਰੰਤ ਫੰਡਾਂ ਦੀ ਮੰਗ ਕੀਤੀ ਜਾਵੇ । ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਖੇਡ ਸਟੇਡੀਅਮ ਅਪੀਲ ਕੀਤੀ ਗਈ। ਨੌਜਵਾਨਾਂ ਲਈ ਜਿੰਮ ਦਾ ਸਾਮਾਨ ਗੱਭਰੂਆਂ ਦੀ ਸਰੀਰਕ ਤੰਦਰੁਸਤੀ ਲਈ ਇੱਕ ਆਧੁਨਿਕ ਜਿੰਮ ਸਥਾਪਤ ਕਰਨ ਅਤੇ ਸਾਮਾਨ ਲਈ ਵਿਸ਼ੇਸ਼ ਖੇਡ ਗ੍ਰਾਂਟ ਦੀ ਮੰਗ ਕੀਤੀ ਗਈ।
ਅਧੂਰਾ ਕੰਮ ਫੰਡਾਂ ਦੀ ਘਾਟ  ਕਾਰਨ ਰੁਕੇ ਹੋਏ ਪਿੰਡ ਦੇ ਸਾਂਝੇ ਕਮਿਊਨਿਟੀ ਸੈਂਟਰ ਦੀ ਇਮਾਰਤ ਦੇ ਨਿਰਮਾਣ ਨੂੰ ਤੁਰੰਤ ਮੁਕੰਮਲ ਕਰਨ ਲਈ ਗ੍ਰਾਂਟ ਜਾਰੀ ਕਰਨ ਦੀ ਮੰਗ ਰੱਖੀ ਗਈ। ਹਲਕਾ ਇੰਚਾਰਜ ਬੀਬੀ ਹਰਜੋਤ ਕੌਰ ਲੋਹਟੀਆ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਨ੍ਹਾਂ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾ ਕੇ ਜਲਦ ਤੋਂ ਜਲਦ ਫੰਡ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣਾਂ ਵਿੱਚ ਪਿਆਰਾ ਰਾਮ ਜਸਵੀਰ ਰਾਮ ਲਖਵੀਰ ਗਰੇਵਾਲ, ਜੱਸੀ ਖੱਖ, ਚਰਨਜੀਤ ਸਿੰਘ (ਸਰਪੰਚ, ਇੰਦਰਾ ਕਲੋਨੀ), ਲਛਮਣ ਦਾਸ (ਸਰਪੰਚ ਅਸ਼ਾਹੂਰ ), ਪਰਮਜੀਤ ਫੌਜੀ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ (ਪ੍ਰਧਾਨ ਸੋਸਾਇਟੀ), ਰੇਸ਼ਮ ਲਾਲ, ਬਲਰਾਜ ਸਿੰਘ ਜੋਗਿੰਦਰ ਰਾਮ, ਮਲਕੀਤ ਸਿੰਘ, ਗੁਰਮੇਲ ਸਿੰਘ, ਗੁਰ-ਦੇਵ ਸਿੰਘ, ਨਾਨਕ ਸਿੰਘ ਅਤੇ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਡਾਕਟਰ ਪ੍ਰੇਮ ਜੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਿਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.