ਮੁੱਖ ਮੰਤਰੀ ਭਗਵੰਤ ਮਾਨ ਦੀ ਫੇਕ ਵੀਡੀਓ ਰਿਪੋਰਟ ਗੁਰੂਗ੍ਰਾਮ ਪੁਲਿਸ ਵੱਲੋਂ ਫੋਰੈਂਸਿਕ ਰਿਪੋਰਟਾਂ ਬਣਾਉਣ ਦੇ ਦੋਸ਼ ਵਿੱਚ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ ..
- ਰਾਜਨੀਤੀ
- 23 Jun, 2026 06:09 PM (Asia/Kolkata)
ਚੰਡੀਗੜ੍ਹ 23 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਣਾਈ ਗਈ ਫੇਕ ਵੀਡੀਓ ਰਿਪੋਰਟ ਗੁਰੂਗ੍ਰਾਮ ਪੁਲਿਸ ਵੱਲੋਂ ਫੋਰੈਂਸਿਕ ਰਿਪੋਰਟਾਂ ਬਣਾਉਣ ਦੇ ਦੋਸ਼ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ। ਜਿਨ੍ਹਾਂ ਦੀ ਪਛਾਣ ਅੰਕਿਤ ਮਹੇਂਦਰੂ (ਸਿਰਸਾ) ਅਤੇ ਅੰਕਿਤ (ਜਿੰਦ) ਵਜੋਂ ਹੋਈ। ਡੀਐਲਐਫ ਸੈਕਟਰ-29 ਪੁਲਿਸ ਸਟੇਸ਼ਨ ਵਿੱਚ ਦਰਜ ਕੇਸ ਕ੍ਰਾਈਮ ਬ੍ਰਾਂਚ ਸੈਕਟਰ-40 ਵੱਲੋਂ ਕਰਦਿਆਂ ਇਹਨਾਂ ਦੀ ਗ੍ਰਿਫਤਾਰੀ ਨਾਲ ਵਾਇਰਲ ਵੀਡੀਓ ਮਾਮਲੇ ਸਬੰਧੀ ਜਾਅਲੀ ਫੋਰੈਂਸਿਕ ਅਤੇ ਸਾਈਬਰ ਰਿਪੋਰਟਾਂ ਤਿਆਰ ਕਰਨ ਦੀ ਕਥਿਤ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਖਾਸ ਗੱਲ ਇਹ ਹੈ ਕਿ ਸ਼ਿਕਾਇਤਕਰਤਾ ਨੂੰ ਵਾਇਰਲ ਵੀਡੀਓ ਰਾਹੀਂ ਸਬੰਧਤ ਖੋਜਾਂ ਨੂੰ ਬਦਲਣ ਲਈ ਕਥਿਤ ਤੌਰ 'ਤੇ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਸੀ। ਪਹਿਲਾਂ ਤੋਂ ਨਿਰਧਾਰਤ ਸਿੱਟੇ ਕੱਢਣ ਲਈ ਰਿਪੋਰਟ ਨੂੰ ਵਾਰ-ਵਾਰ ਸੋਧਣ ਲਈ ਦਬਾਅ ਪਾਇਆ ਗਿਆ। ਸ਼ਿਕਾਇਤਕਰਤਾ ਨੇ 10 ਲੱਖ ਰੁਪਏ ਦੀ ਨਕਦ ਰਿਸ਼ਵਤ ਦੀ ਪੇਸ਼ਕਸ਼ ਅਤੇ ਧਮਕੀਆਂ ਮਿਲਣ ਦਾ ਵੀ ਦੋਸ਼ ਲਗਾਇਆ। ਪੁਲਿਸ ਡਿਜੀਟਲ ਸਬੂਤ, ਵਿੱਤੀ ਲੈਣ-ਦੇਣ ਅਤੇ ਧੋਖਾਧੜੀ ਕਰਨ ਵਾਲੀਆਂ ਸੰਸਥਾਵਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸ਼ਾਮਲ ਹੋਰ ਵਿਅਕਤੀਆਂ ਅਤੇ ਸੰਭਾਵੀ ਲਾਭਪਾਤਰੀਆਂ ਦੀ ਪਛਾਣ ਕਰਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਡਿਜੀਟਲ ਸਬੂਤਾਂ ਅਤੇ ਫੋਰੈਂਸਿਕ ਜਾਂਚਾਂ ਨਾਲ ਛੇੜਛਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਂਚ ਦੇ ਆਧਾਰ 'ਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਇਹ ਪਹਿਲਾਂ ਹੀ ਸ਼ੰਕਾ ਪ੍ਰਗਟਾਈ ਜਾ ਰਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਖਾਲਸਾ ਪੰਥ ਦੇ ਜੁਝਾਰੂ ਅਤੇ ਗੁਰੂ ਸਾਹਿਬਾਨਾਂ ਅਤੇ ਖਾਲਸਾ ਪੰਥ ਦੇ ਜੁਝਾਰੂ ਯੋਧਿਆਂ ਦੀ ਇਸ ਤਰ੍ਹਾਂ ਦੀ ਕੋਈ ਕੋਜੀ ਹਰਕਤ ਨਹੀਂ ਕਰ ਸਕਦੇ ਕਿਉਂਕਿ ਉਹ ਖੁਦ ਇੱਕ ਸਿੱਖ ਪਰਿਵਾਰ ਵਿੱਚੋਂ ਹਨ। ਪਰੰਤੂ ਇਹੋ ਜਿਹੀ ਫੇਕ ਵੀਡੀਓ ਬਣਾਉਣ ਵਿੱਚ ਉਹ ਹੀ ਲੋਕ ਸ਼ਾਮਿਲ ਹੋ ਸਕਦੇ ਹਨ ਜਿਹੜੇ ਸਾਹਿਬ ਸ਼੍ਰੀ ਗਰੂ ਗ੍ਰੰਥ ਸਾਹਿਬ ਦੀਆਂ ਸ਼ਰੇਆਮ ਵੋਟਰਾਂ ਲੈਣ ਲਈ ਬੇਅਦਬੀਆਂ ਕਰਾ ਸਕਦੇ ਹਨ ਅਤੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਬਾਦਲ ਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਬਾਦਲ ਪਰਿਵਾਰ ਦੇ ਗੁਲਾਮ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਲਾਮ ਮੈਂਬਰਾਂ ਨੂੰ ਵਿਧਾਇਕ ਅਤੇ ਐਮਪੀ ਦੀਆਂ ਟਿਕਟਾਂ ਦਿੱਤੀਆਂ ਗਈਆਂ ਹਨ। ਇਹਨਾਂ ਸਾਰੇ ਪਾਪਾਂ ਦਾ ਭਾਂਡਾ ਹੁਣ ਫੁੱਟ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਖਾਲਸਾ ਪੰਥ ਦੇ ਸਰਬ ਉੱਚ ਅਦਾਲਤ ਸ ਅਕਾਲ ਤਖਤ ਸਾਹਿਬ ਦੇ ਬਾਦਲ ਪਰਿਵਾਰ ਦੇ ਗੁਲਾਮ ਜਥੇਦਾਰਾਂ ਨੂੰ ਘਰ ਬੁਲਾ ਕੇ ਮੁਆਫੀਆਂ ਦੇਣ ਲਈ ਦਸਤਖਤ ਕਰਨ ਲਈ ਮਜਬੂਰ ਕਰ ਸਕਦੇ ਹਨ। ਪੰਥਕ ਸ਼ਖਸੀਅਤਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਉੱਤੇ ਆਪਣਾ ਕਬਜ਼ਾ ਆਰ ਐਸ ਐਸ ਬੀਜੇਪੀ ਦੀ ਸ਼ੈ ਉੱਤੇ ਕੀਤਾ ਹੋਇਆ ਹੈ। ਇਹਨਾਂ ਨੂੰ ਆਜ਼ਾਦ ਕਰਾਉਣ ਲਈ ਪੰਜਾਬ ਦੀ ਸਿੱਖ ਸੰਗਤ ਅਤੇ ਵਿਦੇਸ਼ਾਂ ਦੇ ਜਥੇਬੰਦੀਆਂ ਵੱਲੋਂ ਬਹੁਤ ਵੱਡੇ ਪੱਧਰ ਤੇ ਕੁਰਬਾਨੀਆਂ ਕਰਨੇ ਆ ਪੈਣਗੀਆਂ ਕਿਉਂਕਿ ਸੈਂਟਰ ਗਵਰਨਮੈਂਟ ਬੀਜੇਪੀ ਦੀ ਸ਼ਹਿ ਤੇ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ ਅਕਾਲ ਤਖਤ ਸਾਹਿਬ ਜੀ ਠੀਕ ਹ ਉੱਤੋਂ ਕਬਜ਼ਾ ਛੁਡਾਉਣ ਲਈ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਯੋਗਦਾਨ ਪਾਉਣ ਦੀ ਲੋੜ ਹੈ।।