ਕਪੂਰਥਲਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਦਿਆਰਥੀਆਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ
- ਰਾਜਨੀਤੀ
- (Asia/Kolkata)
ਕਪੂਰਥਲਾ 10 ਸਿਤੰਬਰ ਗੌਰਵ ਮੜੀਆ
ਕਪੂਰਥਲਾ ਜ਼ਿਲ੍ਹੇ ਦੇ ਵਿਚ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਸਕੂਲਾਂ ਤੇ ਕਾਲਜਾਂ ਨਾਲ ਸਬੰਧਤ ਵਿਦਿਆਰਥੀਆਂ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ।ਇਸ ਦੌਰਾਨ ਫਤਿਹਵੀਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ,ਹੰਸਦੀਪ ਸਿੰਘ ਭੱਟੀ ਤੇ ਯੁਵਰਾਜ ਸਿੰਘ ਨੂੰ ਵਾਈਸ ਪ੍ਰਧਾਨ ਰੂਰਲ,ਨਵਜੋਤ ਸਿੰਘ ਤੇ ਗਗਨਦੀਪ ਸਿੰਘ ਬੱਟੂ ਨੂੰ ਅਰਬਨ ਵਾਈਸ ਪ੍ਰਧਾਨ ਨੂੰ ਨਿਯੁਕਤ ਕੀਤਾ ਗਿਆ।ਇਨ੍ਹਾਂ ਨੌਜਵਾਨ ਆਗੂਆਂ ਦੀ ਚੋਣ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਕੀਤੀ ਗਈ।ਇਸ ਮੌਕੇ ਐਡਵੋਕੇਟ ਚੰਦੀ ਨੇ ਕਿਹਾ ਆਮ ਆਦਮੀ ਪਾਰਟੀ (ਆਪ)ਵਲੋਂ ਦੇਸ਼ ਭਰ ਦੇ ਵੱਖ-ਵੱਖ ਸਕੂਲਾਂ,ਕਾਲਜਾਂ ਅਤੇ ਉੱਚ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਜੋੜਨ ਅਤੇ ਰਾਜਨੀਤਿਕ ਸੁਧਾਰਾਂ ਲਈ ਇੱਕ ਨਵੀਂ ਟੀਮ ਅਤੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।ਪਾਰਟੀ ਦਾ ਟੀਚਾ ਦੇਸ਼ ਭਰ ਦੇ 50,000 ਕਾਲਜਾਂ ਵਿੱਚੋਂ 5 ਲੱਖ ਦੇਸ਼ ਭਗਤ ਵਿਦਿਆਰਥੀ ਵਲੰਟੀਅਰਾਂ ਦਾ ਇੱਕ ਵੱਡਾ ਨੈੱਟਵਰਕ ਤਿਆਰ ਕਰਨਾ ਹੈ।ਇਸ ਵਿੰਗ ਦਾ ਮੁੱਖ ਕੰਮ ਸਿਰਫ਼ ਚੋਣਾਂ ਲੜਨਾ ਨਹੀਂ, ਬਲਕਿ ਸਕੂਲਾਂ ਅਤੇ ਕਾਲਜਾਂ ਵਿੱਚ ਸੱਭਿਆਚਾਰਕ, ਸਮਾਜਿਕ ਅਤੇ ਵਿਚਾਰਧਾਰਕ ਗਰੁੱਪ ਬਣਾਉਣਾ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਸਕਾਰਾਤਮਕ ਸੋਚ ਪੈਦਾ ਕੀਤੀ ਜਾ ਸਕੇ।ਉਨ੍ਹਾਂਨੇ ਦੱਸਿਆ ਕਿ ਇਹ ਟੀਮ ਕੈਂਪਸ ਦੇ ਅੰਦਰ ਸਿੱਖਿਆ ਦੇ ਮਿਆਰ, ਵਿਦਿਆਰਥੀਆਂ ਦੀ ਭਲਾਈ ਅਤੇ ਪ੍ਰਸ਼ਾਸਨਿਕ ਮੁੱਦਿਆਂ ਤੇ ਮੁੱਖ ਰੂਪ ਵਿੱਚ ਕੇਂਦਰਿਤ ਰਹੇਗੀ।ਉਨ੍ਹਾਂਨੇ ਕਿਹਾ ਕਿ ਨੌਜਵਾਨਾਂ ਦੀ ਆਵਾਜ਼ ਅਤੇ ਅਗਵਾਈ ਸਮਾਜ ਵਿੱਚ ਬਦਲਾਅ ਲਿਆਉਣ ਅਤੇ ਦੇਸ਼ ਨੂੰ ਨਵੀਂ ਦਿਸ਼ਾ ਦੇਣ ਲਈ ਸਭ ਤੋਂ ਵੱਡੀ ਤਾਕਤ ਹੈ।ਉਨ੍ਹਾਂਨੇ ਕਿਹਾ ਨੌਜਵਾਨਾਂ ਦੀ ਸੋਚ ਅਤੇ ਉਨ੍ਹਾਂ ਦੀ ਆਵਾਜ਼ ਹੀ ਸਮਾਜਿਕ ਅਤੇ ਰਾਜਨੀਤਿਕ ਬਦਲਾਅ ਦਾ ਆਧਾਰ ਬਣਦੀ ਹੈ।ਜਨਸੇਵਾ ਅਤੇ ਦੇਸ਼ ਦੀ ਤਰੱਕੀ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ।ਐਡਵੋਕੇਟ ਚੰਦੀ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਅਤੇ ਸਮਾਜਿਕ ਸਮੱਸਿਆਵਾਂ ਵਿਰੁੱਧ ਨੌਜਵਾਨਾਂ ਦੀ ਅਗਵਾਈ ਹੇਠ ਹੀ ਸਾਰਥਕ ਮੁਹਿੰਮਾਂ ਚਲਾਈਆਂ ਜਾ ਸਕਦੀਆਂ ਹਨ।ਇਸ ਮੌਕੇ ਮੋਨੂੰ ਢੱਪਈ ਸਰਪੰਚ,ਸੈਮ ਭੁਲਾਣਾ,ਰਾਹੁਲ ਮਾਨਸੂ, ਕਪਿਲ ਦੇਵ,ਸੋਨੂੰ ਥਾਪਰ,ਕਨਵ ਪਾਸੀ,ਕੁਲਦੀਪ ਸਿੰਘ,ਰਘੁਵੀਰ ਸਿੰਘ,ਜੇਰੀ ਪਹਿਲਵਾਨ,ਮੱਖਣ ਗੁੱਜਰ ਅਤੇ ਅਰਭਾਜ ਸਮੇਤ ਸਾਥੀ ਹਾਜ਼ਰ ਰਹੇ।
Leave a Reply