27ਵਾਂ ਪੇਂਡੂ ਖੇਡ ਮੇਲਾ ਖਲਚੀਆਂ ਵਿੱਚ ਸ਼ੁਰੂ
- ਖੇਡ
- 01 Mar, 2026 08:30 PM (Asia/Kolkata)
ਤੇਗ ਬਹਾਦਰ ਸੇਵਾ ਆਸਰਾ ਸੇਵਾ ਟਰਸਟ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਪਰਾਲਾ ਸ਼ਲਾਘਾਯੋਗ – ਐਸ.ਐਚ.ਓ ਮੁਖਤਿਆਰ ਸਿੰਘ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਗੁਰੂ ਤੇਗ ਬਹਾਦਰ ਸੇਵਾ ਆਸਰਾ ਸੇਵਾ ਟਰਸਟ ਵੱਲੋਂ ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈ ਸਹਿਯੋਗ ਨਾਲ 27ਵਾਂ ਪੇਂਡੂ ਖੇਡ ਮੇਲਾ ਕਸਬਾ ਖਲਚੀਆਂ ਦੀ ਗਰਾਊਂਡ ਵਿੱਚ ਸ਼ੁਰੂ ਕਰਵਾਇਆ ਗਿਆ। ਟਰਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਐਸ.ਐਚ.ਓ ਮੁਖਤਿਆਰ ਸਿੰਘ ਵੱਲੋਂ ਕੀਤਾ ਗਿਆ, ਜਦਕਿ ਮੈਡਮ ਕਵਲਜੀਤ ਕੌਰ ਨੇ ਗੁਬਾਰੇ ਛੱਡ ਕੇ ਮੇਲੇ ਦੀ ਸ਼ੁਰੂਆਤ ਦਾ ਸੰਕੇਤ ਦਿੱਤਾ।
ਇਸ ਮੌਕੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਮਹਿਮਾਨਾਂ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ। ਚੇਅਰਮੈਨ ਸੰਧੂ ਨੇ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਵਰਗਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟਰਸਟ ਵੱਲੋਂ ਛੋਟੇ ਬੱਚਿਆਂ ਦੀਆਂ ਚਾਰ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਕੋਚਿੰਗ, ਰਾਸ਼ਨ ਅਤੇ ਵਰਦੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਐਸ.ਐਚ.ਓ ਮੁਖਤਿਆਰ ਸਿੰਘ ਨੇ ਟਰਸਟ ਦੇ ਇਸ ਉਪਰਾਲੇ ਨੂੰ ਕਾਬਿਲ-ਏ-ਤਾਰੀਫ਼ ਕਰਾਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਮਿਹਨਤ ਕਰਕੇ ਉੱਚਾ ਮੁਕਾਮ ਹਾਸਲ ਕਰਨ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ।ਇਸ ਮੌਕੇ ਮੈਡਮ ਕਵਲਜੀਤ ਕੌਰ ਡਾ. ਜਸਵਿੰਦਰ ਕੌਰ ਵਾਇਸ ਪ੍ਰਧਾਨ, ਹਰਜਿੰਦਰ ਸਿੰਘ ਕਲੇਰ ਮੀਡੀਆ ਐਡਵਾਈਜਰ, ਮੈਡਮ ਜਗਰੂਪ ਕੌਰ ,ਸਰਪੰਚ ਅਲਵਿੰਦਰ ਸਿੰਘ ਸੰਨੀ ,ਜਸਵਿੰਦਰ ਸਿੰਘ ਖਾਲਸਾ, ਐਡਵੋਕੇਟ ਪਰਵੀਨ ਪਾਲ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਰਾਜ ਕੁਮਾਰ, ਡਾ. ਬਿੱਲਾ, ਸੁਖਦੇਵ ਸਿੰਘ, ਦਿਆਲ ਸਿੰਘ, ਤਰਸੇਮ ਸਿੰਘ , ਪ੍ਰਭਜੀਤ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ ਕੋਚ, ਮਲਕੀਤ ਸਿੰਘ ਕੋਚ, ਜੋਧਾ ਇਟਲੀ, ਬਲਵਿੰਦਰ ਸਿੰਘ ਫੌਜੀ, ਸੁਰਜੀਤ ਸਿੰਘ, ਕਰਨਦੀਪ ਸਿੰਘ ਸੰਧੂ, ਗਿੱਲ ਸਟੂਡੀਓ ਲੋਕ ਵੱਡੀ ਗਿਣਤੀ ਚ ਹਾਜ਼ਰ ਸਨ|
Leave a Reply