ਪਿੰਡ ਮੁੱਛਲ ਬਾਬਾ ਕਾਲਾ ਮਹਿਰ ਜੀ ਦੀ ਯਾਦ ਵਿਚ ਮੇਲੇ ਨੂੰ ਸਮਰਪਿਤ ਨੌਂਜਵਾਨਾਂ ਅਤੇ ਐਨ ਆਰ ਆਈ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਕੈਂਪ ਲਗਾਇਆ ਗਿਆ।
- ਸਮਾਜ ਸੇਵਾ
- 01 Mar, 2026 08:23 PM (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਵਿਦੇਸ਼ਾਂ ਵਿਚ ਵਸਦਿਆਂ ਵੀ ਪੰਜਾਬ ਦੀ ਧਰਤੀ ਨਾਲ ਮੋਹ ਰੱਖਣ ਵਾਲਿਆਂ ਵੱਲੋਂ ਲੰਮੇ ਸਮੇਂ ਤੋਂ ਮਨਾਏ ਜਾਂਦੇ ਧਾਰਮਿਕ ਤੇ ਪੇਂਡੂ ਖੇਡ ਮੇਲਿਆਂ ਦੇ ਨਾਲ ਲੋਕ ਸੇਵਾ ਦੀ ਪ੍ਰੇਮ ਭਾਵਨਾਂ ਜੁੜੀ ਹੋਈ ਹੈ।ਬਾਬਾ ਕਾਲਾ ਮਹਿਰ ਜੀ ਦੀ ਯਾਦ ਵਿਚ ਮਨਾਏ ਜਾਂਦੇ ਮੇਲੇ ਤੇ ਅੱਖਾਂ ਦਾ ਫਰੀ ਕੈਂਪ ਲਗਾਇਆਂ ਗਿਆ।300 ਦੇ ਲੱਗਭਗ ਮਰੀਜਾਂ ਦਾ ਚੈਕ ਅਪ ਕੀਤਾ ਗਿਆ ਅਤੇ ਐਨਕਾਂ ਵੀ ਦਿਤੀਆਂ ਗਈਆਂ।ਸੁਖਵਿੰਦਰ ਸਿੰਘ ਠੇਕੇਦਾਰ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲ ਮਲਟੀ ਸਪੈਲਿਸਟ ਹਸਪਤਾਲ ਅਤੇ ਸਮਾਜ ਸੇਵਕ ਸਭਾ ਰਈਆ ਦੇ ਸਹਿਯੋਗ ਨਾਲ ਪਿੰਡ ਦੇ ਨੌੰਜਵਾਨਾਂ ਅਤੇ ਕਨੇਡਾ ਵਿਚ ਰਹਿਣ ਵਾਲੇ ਗੁਰਪਾਲ ਸਿੰਘ ਦੇ ਵਿਸ਼ੇਸ਼ ਯੋਗਦਾਨ ਸਦਕਾ ਇਹ ਕੈਂਪ ਲਗਾਇਆ ਗਿਆ ਹੈ।ਚਿਰਾਂ ਤੋਂ ਚਲਦੀ ਆ ਰਹੀ ਪ੍ਰਪੰਰਾ ਮੁਤਾਬਿਕ 1 ਅਤੇ 2 ਮਾਰਚੂ ਨੂੰ ਧਾਰਮਿਕ ਅਤੇ ਪੇਡੂੂ ਖੇਡਾ ਮੇਲਾ ਮਨਾਇਆ ਜਾ ਰਿਹਾ ਹੈ।ਬਾਬਾ ਕਾਲਾ ਮਹਿਰ ਦੀ ਯਾਦ ਵਿਚ ਮਨਾਏ ਜਾ ਰਹੇ ਦੋ ਦਿਨਾਂ ਧਾਰਮਿਕ ਮੇਲੇ ਦੇ ਦੀਵਾਨਾਂ ਵਿਚ ਪੰਥ ਪ੍ਰਸਿਧ ਪ੍ਰਚਾਰਕ ਰਾਗੀ ਢਾਡੀ ਕਵੀਸ਼ਰ ਪਹੁੰਚ ਰਹੇ ਹਨ।ਇਸ ਸਮੇਂ ਪ੍ਰਮੁਖ ਪ੍ਰਿਸ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਵਿੰਦਰ ਸਿੰਘ,ਸਾਬਕਾ ਐਸ ਐਚ ਓ ਕੰਵਲਜੀਤ ਸਿੰਘ ਬੱਲ,ਸੁਖਰਾਜ ਸਿੰਘ ਸਾਬਕਾ ਸਰਪੰਚ,ਕੁਲਜੀਤ ਸਿੰਘ ਕਤਰ,ਦਿਲਬਾਗ ਸਿੰਘ, ਸੁਖਵਿੰਦਰ ਸਿੰਘ ਢਿਲੋਂ,ਪਲਵਿੰਦਰ ਸਿੰਘ,ਅਸਤਿੰਦਰ ਸਿੰਘ ਗੋਗੀ, ਜਸਵਿੰਦਰ ਸਿੰਘ,ਡਾਕਟਰ ਸੁਖਵਿੰਦਰ ਸਿੰਘ ਮਤੇਵਾਲ, ਸਨਦੀਪ ਕੁਮਾਰ ਬੌਬੀ,ਬੀਬੀ ਹਰਜੀਤ ਕੌਰ,ਨੌਂਜਵਾਨ ਕਮੇਟੀ,ਹਰਿੰਦਰਪਾਲ ਸਿੰਘ,ਅਰਮਾਨ ਸਿੰਘ, ਅੰਮ੍ਰਿਤਪਾਲ ਸਿੰਘ,ਮਾਨਵਜੋਤ ਸਿੰਘ, ਸੁਖਪ੍ਰੀਤ ਸਿੰਘ, ਸਿਮਰਨਜੀਤ ਸਿੰਘ ਸੋਨੀ,ਸੁਖਮਨ ਸਿੰਘ, ਅਕਾਸ਼ਦੀਪ ਸਿੰਘ,ਪ੍ਰੀਤ ਯੂ ਕੇ,ਰੋਬਨ ਸਿੰਘ,ਸਾਜਨ ਸਿੰਘ ਫੌਜੀ, ਅਭੀਜੋਤ ਸਿੰਘ,ਜੀਵਨਜੋਤ ਸਿੰਘ,ਲਕਸ਼ਦੀਪ ਸਿੰਘ,ਮਨੀਕਰਣਦੀਪ ਸਿੰਘ,ਸਿਮਰਨਜੀਤ ਸਿੰਘ,ਗੁਰਪ੍ਰੀਤ ਸਿੰਘ,ਅਭੈਜੋਤ ਸਿੰਘ, ਗੁਰਸੇਵਕ ਸਿੰਘ,ਆਦਿ ਹਾਜਰ ਸਨ।
Leave a Reply