ਬਾਬਾ ਸਾਹਿਬ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਅਧਿਕਾਰ ਸੰਘਰਸ਼ ਪਾਰਟੀ ਤੁਹਾਡੇ ਦੁਆਰ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

ਬਾਬਾ ਸਾਹਿਬ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਅਧਿਕਾਰ ਸੰਘਰਸ਼ ਪਾਰਟੀ ਤੁਹਾਡੇ ਦੁਆਰ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

ਟਾਂਗਰਾ , ਸੁਰਜੀਤ ਸਿੰਘ ਖ਼ਾਲਸਾ 

ਅੱਜ ਮਿਤੀ 16/8/2026 ਨੂੰ ਆਪਣੀ ਟੀਮ ਨਾਲ ਦੁਆਬਾ ਖੇਤਰ ਦੇ ਦੌਰੇ ਤੋਂ ਵਾਪਸ ਪਰਤਦੇ ਸਮੇਂ ਟਾਂਗਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਅਸੀਂ ਪੰਜਾਬ ਅਤੇ ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਰਹੇ ਹਾਂ। ਦਸੂਹਾ, ਮੁਕੇਰੀਆਂ ਅਤੇ ਗੁਰਦਾਸਪੁਰ ਦੇ ਲੋਕਾਂ ਵਲੋਂ ਔਰਤਾਂ ਨੂੰ ਬਰਾਬਰ ਮੌਕੇ ਅਤੇ ਵੱਧ ਅਧਿਕਾਰ ਦੇਣ ਦੇ ਪ੍ਰੋਗਰਾਮ ਨੂੰ ਲੋਕਾਂ ਵਲੋਂ ਸਮੇਂ ਦੀ ਲੋੜ ਦੱਸਿਆ। 

ਇੰਜ ਸ਼ੇਰਗਿੱਲ ਨੇ ਦੱਸਿਆ ਕਿ ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਆਉਣ ਤੇ ਪਹਿਲੇ ਹੀ ਸਾਲ ਇਕ ਲੱਖ ਨੌਕਰੀਆਂ ਦੇਣਾ, ਬਜ਼ੁਰਗਾਂ, ਵਿਧਵਾ ਔਰਤਾਂ ਅਤੇ ਅੰਗਹੀਣ ਲੋਕਾਂ ਨੂੰ 5100/ਰੁਪਏ ਮਹੀਨਾ ਪੈਨਸ਼ਨ ਦੇਵਾਂਗੇ। ਲਾਲ ਲਕੀਰ ਤੇ ਕਾਬਜ਼ ਲੋਕਾਂ ਨੂੰ ਮਾਲਕੀ ਦੇ ਸਰਟੀਫਿਕੇਟ ਦੀ ਥਾਂ ਰਜਿਸਟਰੀਆਂ ਕਰਕੇ ਦੇਵਾਂਗੇ । ਸਰਕਾਰੀ ਖਜ਼ਾਨੇ ਨੂੰ ਭਰਨ ਲਈ ਰੇਤਾ ਬਜਰੀ ਨੂੰ ਕੰਟਰੋਲ ਕਰਨ ਲਈ ਮਾਈਨਿੰਗ ਕਾਰਪੋਰੇਸ਼ਨ ਅਤੇ ਸ਼ਰਾਬ ਤੇ ਕੰਟਰੋਲ ਕਰਨ ਲਈ ਐਕਸਾਈਜ਼ ਕਾਰਪੋਰੇਸ਼ਨ ਬਣਾਵਾਂਗੇ। ਸਾਰੇ ਮਹਿਕਮਿਆਂ ਵਿੱਚ ਮੁਲਾਜ਼ਮਾਂ ਦੀ ਖਾਲੀ ਪੋਸਟਾਂ ਭਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਸ਼ਭ ਲਈ ਬਰਾਬਰ ਮੌਕੇ ਅਤੇ ਸ਼ਭ ਦਾ ਬਰਾਬਰ ਸਤਿਕਾਰ ਨੂੰ ਅਧਾਰ ਬਣਾ ਕੇ ਕੰਮ ਕੀਤਾ ਜਾਵੇਗਾ।

ਮੀਟਿੰਗ ਵਿੱਚ ਮੁਕੇਰੀਆਂ ਤੋਂ ਰੋਹਿਤ ਚੱਕ, ਸੁਖਦੇਵ ਸਿੰਘ ਧਾਲੀਵਾਲ, ਸੁਲੱਖਣ ਸਿੰਘ, ਸੁਖਦੇਵ ਸਿੰਘ ਰਾਜਾਸਾਂਸੀ ਅਤੇ ਪਾਰਟੀ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.