ਅਕਾਲੀ ਦਲ ਵਾਰਿਸ ਪੰਜਾਬ ਦੇ,ਪੰਜਾਬ ਦੇ ਹੱਕਾਂ, ਪੰਥਕ ਸਿਧਾਂਤਾਂ ਦੇ ਮਾਣ-ਸਤਿਕਾਰ ਨੂੰ ਉੱਚਾ ਰੱਖਣ ਲਈ ਸਰਗਰਮੀ ਨਾਲ ਕਰ ਰਹੀ ਕੰਮ-ਜਗਜੀਤ ਧਾਲੀਵਾਲ
- ਰਾਜਨੀਤੀ
- 16 Aug, 2026 11:45 AM (Asia/Kolkata)
ਜਗਜੀਤ ਸਿੰਘ ਧਾਲੀਵਾਲ(ਜੱਗਾ)ਨੇ ਅਕਾਲੀ ਦਲ ਵਾਰਿਸ ਪੰਜਾਬ ਦਾ ਹਲਕਾ ਕਪੂਰਥਲਾ ਦਾ ਇੰਚਾਰਜ਼ ਲਗਾਏ ਜਾਣ ਤੇ ਪਾਰਟੀ ਹਾਈਕਮਾਂਡ ਦਾ ਕੀਤਾ ਧੰਨਵਾਦ
ਕਪੂਰਥਲਾ 16 ਅਗਸਤ ਗੌਰਵ ਮੜੀਆ
ਅਕਾਲੀ ਦਲ ਵਾਰਿਸ ਪੰਜਾਬ ਦੇ ਹਾਈਕਮਾਂਡ ਵਲੋਂ ਅਗਾਮੀ ਵਿਧਾਨ ਸਭਾ 2027 ਦੀਆਂ ਚੋਣਾਂ ਤੋਂ ਪਹਿਲਾ ਪੰਜ ਹਲਕਿਆਂ ਦੇ ਨਿਯੁਕਤ ਕੀਤੇ ਗਏ ਹਲਕਾ ਇੰਚਾਰਜਾਂ ਵਿਚ ਕਪੂਰਥਲਾ ਹਲਕੇ ਤੋਂ ਪੰਥ ਦੀ ਸੇਵਾ ਲਈ ਸਮਰਪਿਤ,ਪੰਥਕ ਸੋਚ,ਇਮਾਨਦਾਰ ਲੀਡਰਸ਼ਿਪ ਅਤੇ ਪੰਜਾਬ ਦੀ ਤਰੱਕੀ ਲਈ ਸਮਰਪਿਤ ਰਹਿਣ ਵਾਲੇ ਜਗਜੀਤ ਸਿੰਘ ਧਾਲੀਵਾਲ(ਜੱਗਾ)ਨੂੰ ਅਕਾਲੀ ਦਲ ਵਾਰਿਸ ਪੰਜਾਬ ਦਾ ਹਲਕਾ ਕਪੂਰਥਲਾ ਦਾ ਇੰਚਾਰਜ਼ ਐਲਾਨੇ ਜਾਣ ਤੇ ਕਪੂਰਥਲਾ ਹਲਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਮੌਕੇ ਤੇ ਜਗਜੀਤ ਸਿੰਘ ਧਾਲੀਵਾਲ(ਜੱਗਾ)ਨੇ ਸੰਸਦ ਭਾਈ ਅਮ੍ਰਿਤਪਾਲ ਸਿੰਘ ਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਹਾਈਕਮਾਂਡ ਦਾ ਕੀਤਾ ਧੰਨਵਾਦ ਕਰਦਿਆਂ ਭਰੋਸ਼ਾ ਦਿਵਾਇਆ ਕਿ ਹਲਕੇ ਵਿਚ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਤੇ ਲੋਕਾਂ ਦੀ ਅਵਾਜ ਨੂੰ ਸਰਕਾਰ ਤੇ ਪ੍ਰਕਾਸ਼ਨ ਤੱਕ ਪਹੁੰਚਣਗੇ।ਇਸ ਮੌਕੇ ਉਨ੍ਹਾਂਨੇ ਕਿਹਾ ਕਿ ਪਾਰਟੀ ਦੀ ਸਰਕਾਰ ਜਿੱਥੇ ਦੱਬੇ-ਕੁਚਲੇ ਵਰਗ ਦੇ ਲੋਕਾਂ ਨੂੰ ਭਾਗੀਦਾਰ ਬਣਾਏਗੀ,ਉੱਥੇ ਸਮਾਜ ਵਿੱਚ ਬਰਾਬਰਤਾ ਦੇ ਮੁਕੰਮਲ ਅਧਿਕਾਰ ਹੋਣਗੇ।ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਬਣਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਭ ਕੁਝ ਸਪੱਸ਼ਟ ਕਰ ਦੇਣਗੇ।ਉਨ੍ਹਾਂ ਕਿਹਾ ਕਿ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨਾ,ਸੂਬੇ ਅੰਦਰੋਂ ਦਹਿਸ਼ਤ ਦਾ ਮਾਹੌਲ ਖ਼ਤਮ ਕਰਨਾ,ਮਜ਼ਦੂਰਾਂ, ਵਪਾਰੀਆਂ, ਦੁਕਾਨਦਾਰਾਂ ਅਤੇ ਕਿਸਾਨਾਂ ਸਮੇਤ ਹਰੇਕ ਵਰਗ ਦੇ ਹਿੱਤਾਂ ਦੀ ਵਾਰਿਸ ਪੰਜਾਬ ਦੇ ਸਰਕਾਰ ਵਿੱਚ ਰਾਖੀ ਹੋਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਸਾਡੇ ਗੁਰੂਆਂ ਦੀ ਪਵਿੱਤਰ ਧਰਤੀ ਹੈ,ਪਰ ਸਿਆਸੀ ਧਿਰਾਂ ਨੇ ਇਸ ਦੀ ਪਵਿੱਤਰਤਾ ਨੂੰ ਬੁਰੀ ਤਰ੍ਹਾਂ ਭੰਗ ਕੀਤਾ ਹੋਇਆ ਹੈ।ਪਾਰਟੀ ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨ ਦੇ ਇਲਾਵਾ ਆਪਸੀ ਭਾਈਚਾਰਕ ਸਾਂਝ ਨੂੰ ਪੱਕਾ ਕਰਨ ਲਈ ਉਪਰਾਲੇ ਕਰ ਰਹੀ ਹੈ।ਉਨ੍ਹਾਂਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਪੰਜਾਬ ਦੇ ਹੱਕਾਂ,ਪੰਥਕ ਸਿਧਾਂਤਾਂ ਅਤੇ ਸ਼ਹੀਦ ਪਰਿਵਾਰਾਂ ਦੇ ਮਾਣ-ਸਤਿਕਾਰ ਨੂੰ ਉੱਚਾ ਰੱਖਣ ਲਈ ਸਰਗਰਮੀ ਨਾਲ ਕਰ ਰਹੀ ਕੰਮ।ਜਗਜੀਤ ਸਿੰਘ ਧਾਲੀਵਾਲ (ਜੱਗਾ)ਨੇ ਕਿਹਾ ਕਿ ਪਾਰਟੀ ਦਾ ਮੁੱਖ ਟੀਚਾ ਸੱਤਾ ਹਾਸਲ ਕਰਨਾ ਨਹੀਂ,ਸਗੋਂ ਪੰਜਾਬ ਅਤੇ ਪੰਥ ਨੂੰ ਬਚਾਉਣਾ ਹੈ।ਸਾਡਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਅਤੇ ਗਿਰਾਵਟ ਤੋਂ ਬਚਾ ਕੇ ਮੁੜ ਗੁਰਸਿੱਖੀ ਅਤੇ ਵਿਰਸੇ ਨਾਲ ਜੋੜਨਾ ਹੈ।ਪੰਜਾਬ ਦੇ ਪਾਣੀਆਂ, ਬੋਲੀ, ਖੇਤੀਬਾੜੀ ਅਤੇ ਆਰਥਿਕ ਮੁੱਦਿਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਧੱਕਾ ਹੋ ਰਿਹਾ ਹੈ।ਕਿਸਾਨਾਂ ਨਾਲ ਹੋ ਰਹੇ ਧੋਖੇ,ਅਮਰੀਕਾ ਵਰਗੇ ਦੇਸ਼ਾਂ ਨਾਲ ਹੋਣ ਵਾਲੇ ਵਪਾਰਕ ਸਮਝੌਤਿਆਂ ਦੇ ਮਾੜੇ ਪ੍ਰਭਾਵਾਂ ਅਤੇ ਕਰਜ਼ੇ ਦੀ ਮਾਰ ਕਾਰਨ ਪੰਜਾਬ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ।ਇਨ੍ਹਾਂ ਸਾਰੇ ਮਸਲਿਆਂ ਦੇ ਹੱਲ ਲਈ ਇੱਕ ਦ੍ਰਿੜ੍ਹ ਇਰਾਦੇ ਵਾਲੀ ਸਰਕਾਰ ਦੀ ਲੋੜ ਹੈ।ਉਨ੍ਹਾਂਨੇ ਦੱਸਿਆ ਕਿ ਜਲਦੀ ਹੀ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਅੰਮ੍ਰਿਤਪਾਲ ਸਿੰਘ ਦਾ ਹਊਆ ਖੜ੍ਹਾ ਕਰ ਰਹੀਆਂ ਹਨ ਤਾਂ ਜੋ ਲੋਕ ਡਰੇ ਰਹਿਣ।ਲੋਕ ਹੁਣ ਧਰਨਿਆਂ ਤੇ ਆਉਣ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ।ਉਨ੍ਹਾਂਨੇ ਕਿਹਾ ਕਿ ਹਲਕੇ ਦੇ ਹਰ ਵਰਗ ਦਾ ਸਨਮਾਨ ਕਰਦਿਆਂ ਹਲਕੇ ਦੇ ਵਿਕਾਸ ਲਈ ਇੱਕਜੁਟ ਹੋ ਕੇ ਕੰਮ ਕੀਆ ਜਾਵੇਗਾ।ਉਨ੍ਹਾਂਨੇ ਕਿਹਾ ਕਿ ਕਪੂਰਥਲਾ ਹਲਕੇ ਦੀ ਅਨਮੋਲ ਏਕਤਾ ਅਤੇ ਆਪਸੀ ਪਿਆਰ ਨੂੰ ਕਾਇਮ ਰੱਖਣ ਲਈ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾਵੇਗਾ।ਸਮਾਜ ਦੇ ਹਰ ਵਰਗ ਧਰਮ ਦੇ ਲੋਕਾਂ ਦੇ ਨਾਲ ਮਿਲ ਕੇ ਹਲਕੇ ਦੀ ਤਰੱਕੀ ਅਤੇ ਸ਼ਾਂਤੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਨੇ ਕਿਹਾ ਕਿ ਵੰਡਪਾਊ ਅਤੇ ਮਾੜੀਆਂ ਤਾਕਤਾਂ ਦੇ ਮਨਸੂਬਿਆਂ ਨੂੰ ਅਸਫ਼ਲ ਕਰਦਿਆਂ ਸਭ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਇੱਕ ਤਾਣੇ-ਬਾਣੇ ਵਿੱਚ ਪਰੋ ਕੇ ਕੰਮ ਕੀਤਾ ਜਾਵੇਗਾ।ਉਨ੍ਹਾਂਨੇ ਕਿਹਾ ਕਿ ਉਨ੍ਹਾਂਦਾ ਦਾ ਮਕਸਦ ਹਰ ਧਰਮ ਦਾ ਸਤਿਕਾਰ ਕਰਦਿਆਂ ਨਫ਼ਰਤ ਛੱਡ ਕੇ ਆਪਸੀ ਭਾਈਚਾਰਕ ਮੋਹ ਅਤੇ ਹਮਦਰਦੀ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਹੈ।
Leave a Reply