ਰਾਜਬੀਰ ਕੌਰ ਪੱਖੋਪੁਰ ਦੇ ਦਿਹਾਂਤ 'ਤੇ ਸੰਤ ਬਾਬਾ ਘੋਲਾ ਸਿੰਘ ਜੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
- ਸੋਗ /ਦੁੱਖ ਦਾ ਪ੍ਰਗਟਾਵਾ
- 23 Jun, 2026 05:02 PM (Asia/Kolkata)
ਹੋਰ ਰਾਜਸੀ,ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਨੇ ਵੀ ਕੀਤਾ ਦੁੱਖ ਪ੍ਰਗਟ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,23 ਜੂਨ
ਟਕਸਾਲੀ ਅਕਾਲੀ ਆਗੂ ਸਵਰਗੀ ਕੈਪਟਨ ਸਵਰਨ ਸਿੰਘ ਪੱਖੋਪੁਰ ਦੀ ਨੂੰਹ ਅਤੇ ਪਿੰਡ ਪੱਖੋਪੁਰ ਦੇ ਸਰਪੰਚ ਸੁਖਜਿੰਦਰ ਸਿੰਘ ਬਿੱਟੂ ਦੀ ਧਰਮਪਤਨੀ ਰਾਜਬੀਰ ਕੌਰ,ਜੋ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ,ਦੇ ਦਿਹਾਂਤ 'ਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
ਇਸੇ ਕੜੀ ਤਹਿਤ ਸੰਤ ਬਾਬਾ ਘੋਲਾ ਸਿੰਘ ਜੀ ਮੁਖੀ ਡੇਰਾ ਸੇਵਕਪੁਰੀ ਸੁਹਾਵਾ ਵੱਲੋਂ ਪਿੰਡ ਪੱਖੋਪੁਰ ਵਿਖੇ ਪਰਿਵਾਰ ਦੇ ਗ੍ਰਹਿ ਪੁੱਜ ਕੇ ਸਰਪੰਚ ਸੁਖਜਿੰਦਰ ਸਿੰਘ ਬਿੱਟੂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ।ਇਸ ਮੌਕੇ ਉਨ੍ਹਾਂ ਨੇ ਰਾਜਬੀਰ ਕੌਰ ਦੇ ਅਚਾਨਕ ਵਿਛੋੜੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੂਹ ਸੰਗਤ ਪਰਿਵਾਰ ਦੇ ਨਾਲ ਖੜ੍ਹੀ ਹੈ।ਰਾਜਬੀਰ ਕੌਰ ਪੱੱਖੋਪੁਰ ਦੇ ਦਿਹਾਂਤ 'ਤੇ ਹੋਰਨਾਂ ਤੋਂ ਇਲਾਵਾ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ,ਬਾਬਾ ਜਗਤਾਰ ਸਿੰਘ ਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਵਾਲੇ,ਬਾਬਾ ਨੰਦ ਸਿੰਘ ਜੀ ਮੁੰਡਾਪਿੰਡ,ਬਾਬਾ ਬੰਤਾ ਸਿੰਘ ਜੀ ਮੁੰਡਾਪਿੰਡ ਵਾਲੇ ਦੇ ਮਾਤਾ ਕੁਲਵੰਤ ਕੌਰ, ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਐਸਜੀਪੀਸੀ,ਭਗਵੰਤ ਸਿੰਘ ਸਿਆਲਕਾ ਮੈਂਬਰ ਐਸਜੀਪੀਸੀ,ਜੱਸ ਕਾਹਲਵਾਂ, ਸੁਬੇਗ ਸਿੰਘ ਧੁੰਨ ਸਾਬਕਾ ਚੇਅਰਮੈਨ,ਚੇਅਰਮੈਨ ਕੁਲਵੰਤ ਸਿੰਘ ਚੋਹਲਾ, ਚੇਅਰਮੈਨ ਗੁਰਮਹਾਂਵੀਰ ਸਿੰਘ ਸਰਹਾਲੀ,ਸਾਹਬ ਸਿੰਘ ਸਾਬਕਾ ਸਰਪੰਚ ਸਰਹਾਲੀ,ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾਂ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਔਲਖ ਗੋਇੰਦਵਾਲ ਸਾਹਿਬ, ਮਹਿੰਦਰ ਸਿੰਘ ਸਾਬਕਾ ਸਰਪੰਚ ਚੰਬਾ, ਜਸਵਿੰਦਰ ਸਿੰਘ ਮੋਹਨਪੁਰ ਸੰਮਤੀ ਮੈਂਬਰ,ਠੇਕੇਦਾਰ ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਬੀਸੀ ਵਿੰਗ, ਭਾਜਪਾ ਆਗੂ ਯਾਦਵਿੰਦਰ ਸਿੰਘ ਮਾਨੋਚਾਹਲ, ਨਿਸ਼ਾਨ ਸਿੰਘ ਸਰਪੰਚ ਰਾਣੀ ਲਾਹ,ਮਾਸਟਰ ਦਲਬੀਰ ਸਿੰਘ ਚੰਬਾ,ਮਾਸਟਰ ਗੁਰਨਾਮ ਸਿੰਘ ਧੁੰਨ, ਪ੍ਰਿਥੀਪਾਲ ਸਿੰਘ ਸਰਪੰਚ ਮੁੰਡਾਪਿੰਡ, ਜਸਵੰਤ ਸਿੰਘ ਖਾਨ ਸਾਬਕਾ ਸੰਮਤੀ ਮੈਂਬਰ,ਮਨਮੋਹਨ ਸਿੰਘ ਪੱਪੂ ਪਹਿਲਵਾਨ, ਮਨਜਿੰਦਰ ਸਿੰਘ ਸਰਪੰਚ ਵੜਿੰਗ,ਸਾਧੂ ਸਿੰਘ ਆੜ੍ਹਤੀ, ਪਰਮਜੀਤ ਜੋਸ਼ੀ ਆੜ੍ਹਤੀ, ਇੰਦਰਜੀਤ ਸਿੰਘ ਕਰਮੂੰਵਾਲਾ ,ਡਾ.ਕੁਲਦੀਪ ਸਿੰਘ ਸਰਹਾਲੀ,ਸਤਨਾਮ ਸਿੰਘ ਸ਼ਾਹ ਘੜਕਾ, ਟਿੰਕੂ ਬ੍ਰਹਮਪੁਰਾ, ਅਜੀਤਪਾਲ ਸਿੰਘ ਬਿੱਟੂ ਚੰਬਾ,ਰਛਪਾਲ ਸਿੰਘ ਗੰਡੀਵਿੰਡ, ਜਸਕੀਰਤ ਸਿੰਘ ਜੱਸ ਲਾਲਪੁਰਾ,ਮਨਦੀਪ ਸਿੰਘ ਸਾਬਕਾ ਸਰਪੰਚ ਘੜਕਾ, ਸਾਬਕਾ ਸਰਪੰਚ ਹਰਦੀਪ ਸਿੰਘ ਰਾਣੀ ਲਾਹ,ਸਰਤਾਜ ਸਿੰਘ ਸਰਪੰਚ ਰੱਤੋਕੇ, ਰਛਪਾਲ ਸਿੰਘ ਸਾਬਕਾ ਸਰਪੰਚ ਧੁੰਨ,ਸੋਨੀ ਸਰਪੰਚ ਭੱਠਲ,ਇੰਦਰਜੀਤ ਸਿੰਘ ਪੱਖੋਪੁਰ ਮੈਂਬਰ,ਤਲਵਿੰਦਰ ਸਿੰਘ ਰੱਤੋਕੇ,ਸੁਖਵੰਤ ਸਿੰਘ ਸਾਬਕਾ ਸਰਪੰਚ ਰੱਤੋਕੇ ਆਦਿ ਵਲੋਂ ਸਰਪੰਚ ਸੁਖਜਿੰਦਰ ਸਿੰਘ ਬਿੱਟੂ ਤੇ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Leave a Reply