ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਦੇ ਬਿਆਨ ਦਾ ਸਵਾਗਤ, ਬੱਬਰ ਖ਼ਾਲਸਾ ਦੇ ਨਾਂ ਦੀ ਦੁਰਵਰਤੋਂ ਕਰਨ ਵਾਲੇ ਕੈਟ ਕੰਵਰਜੀਤ ਨੂੰ ਨੱਥ ਪਾਈ ਜਾਵੇ : ਭਾਈ ਬਲਵੰਤ ਸਿੰਘ ਗੋਪਾਲਾ
- ਧਾਰਮਿਕ/ਰਾਜਨੀਤੀ
- (Asia/Kolkata)
ਅੰਮ੍ਰਿਤਸਰ, 27 ਜੁਲਾਈ (ਨਜ਼ਰਾਨਾ ਟਾਈਮਜ਼ ਬਿਊਰੋ)
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਬੱਬਰ ਖਾਲਸਾ ਦੇ ਮੁਖੀ ਜਰਨੈਲ ਭਾਈ ਵਧਾਵਾ ਸਿੰਘ ਬੱਬਰ ਦੇ ਬੀਤੇ ਕੱਲ੍ਹ ਆਏ ਬਿਆਨ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਬੱਬਰ ਖ਼ਾਲਸਾ ਦੇ ਨਾਮ ਦੀ ਦੁਰਵਰਤੋਂ ਕਰਕੇ ਪੰਥਕ ਸਿੰਘਾਂ ਅਤੇ ਨਿਰਦੋਸ਼ੇ ਲੋਕਾਂ ਨੂੰ ਧਮਕਾਉਣ, ਹਮਲੇ ਕਰਨ ਤੇ ਫਿਰੌਤੀ ਮੰਗਣ ਵਾਲਿਆਂ ਉੱਤੇ ਛੇਤੀ ਹੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਜੁਝਾਰੂ ਜਥੇਬੰਦੀਆਂ ਅਤੇ ਸਿੱਖ ਸੰਘਰਸ਼ ਨੂੰ ਬਦਨਾਮ ਹੋਣ ਤੋਂ ਬਚਾਇਆ ਜਾ ਸਕੇ ਤੇ ਖ਼ਾਨਾਜੰਗੀ ਦੇ ਬਣ ਰਹੇ ਮਾਹੌਲ ਨੂੰ ਠੱਲ੍ਹ ਪਾਈ ਜਾ ਸਕੇ। ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਦਾ ਬਿਆਨ ਬਹੁਤ ਸ਼ਲਾਘਾਯੋਗ ਹੈ, ਅਸੀਂ ਸਵਾਗਤ ਕਰਦੇ ਹਾਂ ਪਰ ਨਾਲ ਹੀ ਬੇਨਤੀ ਕਰਦੇ ਹਾਂ ਕਿ ਹੁਣ ਅਗਲਾ ਕਦਮ ਪੁੱਟਣ ਦੀ ਲੋੜ ਹੈ ਕਿਉਂਕਿ ਜਿਹੜੇ ਵਿਅਕਤੀ ਬੱਬਰ ਖ਼ਾਲਸਾ ਤੇ ਹੋਰ ਜੁਝਾਰੂ ਜਥੇਬੰਦੀਆਂ ਦਾ ਨਾਮ ਵਰਤ ਕੇ ਗ਼ਲਤ ਕੰਮ ਕਰ ਰਹੇ ਨੇ ਉਹ ਇੱਕ ਬਿਆਨ ਦੇ ਨਾਲ ਹਟਣਗੇ ਨਹੀਂ, ਉਹਨਾਂ ਨੂੰ ਪੱਕੀ ਨੱਥ ਪਾਉਣ ਦੀ ਲੋੜ ਹੈ। ਉਮੀਦ ਕਰਦੇ ਹਾਂ ਕਿ ਖ਼ਾਲਿਸਤਾਨੀ ਸੰਘਰਸ਼ ਨਾਲ ਸੰਬੰਧਤ ਜੁਝਾਰੂ ਜਥੇਬੰਦੀਆਂ ਦੇ ਆਗੂ ਸਥਿਤੀ ਦੀ ਗੰਭੀਰਤਾ ਨੂੰ ਸਮਝਣਗੇ ਤੇ ਸਮੇਂ ਸਿਰ ਬਣਦਾ ਪੰਥਕ ਫ਼ਰਜ਼ ਨਿਭਾਉਣਗੇ।
ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਮੈਂ ਇੱਕ ਵਾਰ ਫਿਰ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਤੇ ਸਮੁੱਚੀ ਬੱਬਰ ਖ਼ਾਲਸਾ ਜਥੇਬੰਦੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਬੱਬਰ ਖ਼ਾਲਸਾ ਜਥੇਬੰਦੀ ਦੀ ਆੜ ਹੇਠ ਇੱਕ ਪੁਲਿਸ ਦਾ ਕੈਟ ਅਤੇ ਭਾਰਤ ਸਰਕਾਰ ਦਾ ਮੁਖ਼ਬਰ ਕੰਵਰਜੀਤ ਸਿੰਘ ਯੂ.ਐੱਸ.ਏ. ਜੋ ਸਾਡੇ ਸਿੰਘਾਂ ਨੂੰ ਵਾਰ-ਵਾਰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ, ਸ਼ਹੀਦਾਂ ਦੀਆਂ ਧੀਆਂ ਨੂੰ ਜ਼ਲੀਲ ਅਤੇ ਪੱਤ ਰੋਲ ਰਿਹਾ ਹੈ, ਅਮਿਤ ਸ਼ਾਹ ਨੂੰ ਚਿੱਠੀਆਂ ਲਿਖ ਰਿਹਾ ਹੈ, ਸ਼ਹੀਦਾਂ ਅਤੇ ਜੁਝਾਰੂਆਂ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ ਅਤੇ ਦਮਦਮੀ ਟਕਸਾਲ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਸ ਨੂੰ ਕੋਈ ਵੀ ਅਣਖੀ ਸਿੱਖ ਬਰਦਾਸ਼ਤ ਨਹੀਂ ਕਰੇਗਾ। ਟਾਊਟ ਕੰਵਰਜੀਤ ਸਿੰਘ ਯੂ.ਐੱਸ.ਏ. ਵਰਗੇ ਦੁਸ਼ਟ ਉਪਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹਨ, ਇਸ ਦੀਆਂ ਕਰਤੂਤਾਂ ਦਾ ਅਸੀਂ ਪਰਦਾਫਾਸ਼ ਕਰ ਚੁੱਕੇ ਹਾਂ, ਇਹ ਅਤਿ ਗਿਰੀ ਹੋਈ ਮਾਨਸਿਕਤਾ ਦਾ ਵਿਅਕਤੀ ਹੈ, ਇਸ ਦੀਆਂ ਚਲਾਕੀਆਂ ਤੇ ਸਾਜ਼ਿਸ਼ਾਂ ਨੂੰ ਸਮਝਿਆ ਜਾਵੇ ਤੇ ਇਸ ਦਾ ਮੁਖੌਟਾ ਉਤਾਰ ਕੇ ਇਸ ਨੂੰ ਪੰਥ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ।
ਭਾਈ ਬਲਵੰਤ ਸਿੰਘ ਗੋਪਾਲਾ ਨੇ ਇਹ ਵੀ ਕਿਹਾ ਕਿ ਕੈਟ ਕੰਵਰਜੀਤ ਸਿੰਘ ਯੂ.ਐੱਸ.ਏ. ਜੋ ਗੈਂਗਸਟਰਾਂ ਜਾਂ ਆਪਣੇ ਹੋਰ ਕਰਿੰਦਿਆਂ ਰਾਹੀਂ ਸਿੱਖ ਸੰਘਰਸ਼ ਦੇ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਸਪੁੱਤਰੀ ਬੀਬੀ ਕਿਰਨਜੋਤ ਕੌਰ ਖ਼ਾਲਸਾ, ਮੁੱਖ ਮੰਤਰੀ ਬੇਅੰਤੇ ਬੁੱਚੜ ਨੂੰ ਸੋਧਣ ਵਾਲੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੇ ਜੁਝਾਰੂ ਚਾਚਾ ਜੀ ਭਾਈ ਜਰਨੈਲ ਸਿੰਘ ਜਲੰਧਰ ਜਾਂ ਕਿਸੇ ਹੋਰ ਪੰਥਕ ਗੁਰਸਿੱਖ ਦਾ ਜਾਨੀ-ਮਾਲੀ ਨੁਕਸਾਨ ਕਰਵਾ ਸਕਦਾ ਹੈ ਕਿਉਂਕਿ ਇਹ ਭਾਰਤ ਸਰਕਾਰ ਦਾ ਦੱਲਾ ਹੈ। ਅਜਿਹੇ ਕੈਟਾਂ-ਮੁਖ਼ਬਰਾਂ ਕਰਕੇ ਹੀ ਜਥੇਦਾਰ ਸੁਖਦੇਵ ਸਿੰਘ ਬੱਬਰ, ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਜਨਰਲ ਲਾਭ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਸ਼ਹੀਦ ਹੋਏ ਸਨ ਤੇ ਹੁਣ ਵੀ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ ਆਦਿਕ ਸ਼ਹੀਦ ਹੋਏ ਹਨ ਤੇ ਹੁਣ ਇਹ ਕੈਟ ਕੰਵਰਜੀਤ ਸਿੰਘ ਯੂ.ਐੱਸ.ਏ. ਜੋਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੂੰ ਮਾਰਨ ਦਾ ਯਤਨ ਕਰ ਰਿਹਾ ਹੈ। ਅਖੀਰ 'ਤੇ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਖ਼ਾਲਿਸਤਾਨ ਲਈ ਸੰਘਰਸ਼ ਕਰਨ ਵਾਲਾ ਹਰ ਵਿਅਕਤੀ ਸਾਡੇ ਲਈ ਸਤਿਕਾਰਯੋਗ ਹੈ, ਜੁਝਾਰੂ ਜਥੇਬੰਦੀਆਂ ਤੋਂ ਤਾਂ ਅਸੀਂ ਵਾਰੇ ਵਾਰੇ ਜਾਂਦੇ ਹਾਂ ਤੇ ਸ਼ਹੀਦਾਂ ਯੋਧਿਆਂ ਨੂੰ ਆਪਣੇ ਨਾਇਕ ਮੰਨਦੇ ਹਾਂ।
ਖ਼ਾਲਿਸਤਾਨ ਦਾ ਸੰਘਰਸ਼ ਦਮਦਮੀ ਟਕਸਾਲ, ਸਿੱਖ ਸਟੂਡੈਂਟਸ ਫੈਡਰੇਸ਼ਨ, ਬੱਬਰ ਖ਼ਾਲਸਾ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਭਿੰਡਰਾਂਵਾਲਾ ਟਾਈਗਰ ਫੋਰਸ, ਪੰਥਕ ਕਮੇਟੀ, ਖਾਲਿਸਤਾਨ ਆਰਮੀ ਫੋਰਸ ਆਦ ਜਥੇਬੰਦੀਆਂ ਨੇ ਰਲ ਕੇ ਲੜਿਆ ਹੈ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਬੱਬਰਾਂ ਨੂੰ ਹਮੇਸ਼ਾਂ ਆਪਣੇ ਭਰਾ ਸਮਝਿਆ ਤੇ ਹਥਿਆਰ ਵੀ ਦਿੱਤੇ, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹੀਦੀ ਸੰਬੰਧੀ ਸ਼ਰਧਾਂਜਲੀ ਇਸ਼ਤਿਹਾਰ ਅਤੇ ਵਿਚਾਰ ਸਾਂਝੇ ਕੀਤੇ ਤੇ ਇਸ ਏਕਤਾ ਨੂੰ ਹਮੇਸ਼ਾਂ ਬਰਕਰਾਰ ਰੱਖਿਆ ਜਾਏl
Leave a Reply