ਪ੍ਰਿੰਸੀਪਲ ਗੁਰਬਚਨ ਸਿੰਘ ਜੀ , ਸਿੱਖ ਮਿਸ਼ਨਰੀ ਕਾਲਜ, ਭੌਰ ਸੈਦਾਂ , ਕਰੂਕਸ਼ੇਤਰ , ਹਰਿਆਣਾ

ਪ੍ਰਿੰਸੀਪਲ ਗੁਰਬਚਨ ਸਿੰਘ ਜੀ , ਸਿੱਖ ਮਿਸ਼ਨਰੀ ਕਾਲਜ, ਭੌਰ ਸੈਦਾਂ , ਕਰੂਕਸ਼ੇਤਰ , ਹਰਿਆਣਾ

ਪ੍ਰਿੰਸੀਪਲ ਗੁਰਬਚਨ ਸਿੰਘ ਜੀ, ਸਿੱਖ ਮਿਸ਼ਨਰੀ ਕਾਲਜ, ਭੋਰ ਸੈਦਾਂ , ਕਰੂਕਸ਼ੇਤਰ , ਹਰਿਆਣਾ 

ਇਹਨਾਂ ਦਾ ਜਨਮ 7 ਜੁਲਾਈ ਸੰਨ 1953 ਨੂੰ ਪੰਜਾਬ ਦੀ ਧਰਤੀ ਤੇ ਜਿਲਾ ਹੁਸ਼ਿਆਰਪੁਰ ਤਹਿਸੀਲ ਟਾਂਡਾ ਉੜਮੁੜ ਪਿੰਡ ਬੈਂਸ ਅਵਾਨ ਵਿਚ ਪਿਤਾ ਸ.ਸਰਦਾਰ ਸਿੰਘ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਹੋਇਆ। ਲਗਭਗ 18 ਸਾਲ ਪਿੰਡ ਵਿਚ ਹੀ ਹਾਈ ਸੈਕੰਡਰੀ (ਉਸ ਸਮੇਂ ਦੀ ਪੜਾਈ)ਕੀਤੀ ਅਤੇ ਨਾਲ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਵੀ ਕਰਦੇ ਰਹੇ।ਖੇਡਾਂ ਵਿੱਚ ਵੀ ਭਾਗ ਲੈਂਦੇ ਸਨ। ਕਬੱਡੀ ਦੇ ਬਹੁਤ ਹੀ ਵਧੀਆ ਪਲੇਅਰ ਸਨ।ਬਾਅਦ ਵਿਚ ਨੈਸ਼ਨਲ ਵੀ ਖੇਡੇ।ਬਹੁਤ ਹੀ ਮਿਹਨਤੀ ਸਿਰੜੀ ਅਤੇ ਲਗਨ ਦਾ ਸਦਕਾ 18 ਸਾਲ ਦੀ ਉਮਰ ਵਿਚ 1971ਨੂੰ ਪਠਾਨਕੋਟ ਵਿਖੇ ਸੀ. ਆਰ. ਪੀ. ਐੱਫ. ਵਿਚ ਭਰਤੀ ਹੋ ਗਏ। ਭਾਰਤ ਦਾ ਸ਼ਾਇਦ ਹੀ ਕੋਈ ਏਸਾ ਕੋਨਾਂ ਹੋਏ ਜਿਥੇ ਇਹਨਾਂ ਡਿਉਟੀ ਨਾ ਕੀਤੀ ਹੋਵੇ। ਸੰਨ 2004 ਨੂੰ ਇੰਸਪੈਕਟਰ ਰੈਂਕ ਤੋਂ ਰਿਟਾਇਰ ਹੋ ਕੇ ਘਰ ਆ ਗਏ। ਇਕ ਸਾਲ ਤੱਕ ਘਰ ਦੇ ਕੰਮ ਕਾਜ ਕਰਦੇ ਰਹੇ। ਉਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਬ੍ਰਾਂਚ ਭੌਰ ਸੈਦਾਂ ਵਿਖੇ ਪ੍ਰਿੰਸੀਪਲ ਪਦ ਦੀ ਮੰਗ ਤੇ ਆਪ ਭੌਰ ਸੈਦਾਂ ਵਿਖੇ 01-07-2005 ਨੂੰ ਬਤੌਰ ਪ੍ਰਿੰਸੀਪਲ ਪਦ ਦੀ ਸੇਵਾ ਸੰਭਾਲ ਆਰੰਭ ਕਰ ਦਿੱਤੀ। ਗੁਰਮਤਿ ਦੀ ਸੋਝੀ ਬੇਸ਼ੱਕ ਸ਼ੁਰੂਆਤੀ ਦਿਨਾਂ ਵਿਚ ਨਹੀਂ ਸੀ, ਪਰ ਮੈਨੇਜਮੈਂਟ ਦਾ ਤਜ਼ਰਬਾ ਬਹੁਤ ਹੀ ਵਧੀਆ ਸੀ। ਥੋੜੇ ਹੀ ਦਿਨਾਂ ਵਿੱਚ ਆਪ ਜੀ ਨੇ ਕੀਰਤਨ, ਕਥਾ, ਤਬਲਾ ਤਾਂ ਸਿਖ ਹੀ ਲਿਆ ਨਾਲ ਹੀ ਡਰੈਵਰੀ ਵੀ ਬਹੁਤ ਵਧੀਆ ਸਿਖ ਗਏ। ਉਹਨਾਂ ਦਿਨਾਂ ਵਿਚ ਕਾਲਜ ਦਾ ਮਿਆਰ ਬਹੁਤ ਹੀ ਡਾਂਵਾਡੋਲ ਸੀ ਪਰ ਇਹਨਾਂ ਦੀ ਅਣਥੱਕ ਮਿਹਨਤ ਅਤੇ ਸਿਆਣਪ ਦਾ ਸਦਕਾ ਥੋੜੇ ਦਿਨਾਂ ਵਿਚ ਹੀ ਕਾਲਜ ਚੜਦੀ ਕਲਾ ਵਿੱਚ ਚਲਣ ਲਗ ਪਿਆ। ਅਜ ਉਹਨਾਂ ਦੇ ਪੜਾਏ ਹੋਏ ਵਿਦਿਆਰਥੀ ਦੇਸ਼ਾ ਵਿਦੇਸ਼ਾਂ ਵਿਚ ਨਾਮਵਰ ਸਟੇਜਾਂ ਤੇ ਬਤੌਰ ਹੈਡ ਗ੍ਰੰਥੀ, ਪ੍ਰਚਾਰਕ ਅਤੇ ਰਾਗੀ ਜੱਥਿਆਂ ਦੀ ਸੇਵਾ ਨਿਭਾਅ ਰਹੇ ਹਨ। ਬਹੁਤ ਹੀ ਨਿਗੁਣੀਆਂ ਸਹੂਲਤਾਂ, ਥੋੜੇ ਸਾਧਨਾਂ ਦੇ ਬਾਵਜੂਦ ਮੁਸੀਬਤਾਂ ਆਰਥਿਕ ਤੰਗੀਆਂ ਝਲਦੇ ਹੋਏ ਇੰਟਰਨੈਸ਼ਨਲ ਪੱਧਰ ਤੇ ਕਾਲਜ ਦਾ ਨਾਮ ਪੰਹੁਚਾ ਦਿਤਾ। ਸਿਰਫ ਕਾਲਜ ਦੇ ਕੰਮ ਹੀ ਨਹੀ, ਬਹੁਤ ਸਾਰੇ ਪਰਿਵਾਰਾਂ ਦੇ ਵੱਡੇ ਵੱਡੇ ਘਰੇਲੂ ਮਸਲਿਆਂ ਨੂੰ ਵੀ ਬੜੀ ਹੀ ਸੂਝ ਬੂਝ ਨਾਲ ਨਿਬੇੜਦੇ ਰਹੇ।ਹਰ ਵਕਤ ਕੋਈ ਵੀ ਲੋੜਵੰਦ ਆ ਜਾਂਦਾ, ਉਸ ਦੀ ਤਨ ਮਨ ਧਨ ਨਾਲ ਮਦਦ ਕਰਦੇ ਰਹੇ।ਪੰਦਰਾ ਸਾਲ ਅਣਥੱਕ ਮਿਹਨਤ ਕਰਨ ਤੋਂ ਬਾਅਦ ਸੰਨ 2020 ਵਿਚ ਪਰਵਾਰਿਕ ਮਜਬੂਰੀਆਂ ਕਾਰਨ ਕਾਲਜ ਵਿੱਚੋਂ ਸੇਵਾ ਮੁਕਤ ਹੋ ਗਏ। ਕਿਉਂਕਿ ਇਹਨਾਂ ਦਾ ਇਕਲੌਤਾ ਬੇਟਾ 2017 ਵਿਚ ਅਮਰੀਕਾ ਜਾਂਦੇ ਹੋਏ ਰਸਤੇ ਵਿੱਚ ਹੀ ਅਕਾਲ ਚਲਾਣਾ ਕਰ ਗਿਆ ਸੀ,ਜਿਹਨਾਂ ਦੀਆਂ ਸਿਰਫ ਦੋ ਬੇਟੀਆਂ ਹੀ ਸਨ।ਪਰ ਇਹਨਾਂ ਕਦੇ ਵੀ ਹੌਸਂਲਾ ਨਹੀ ਛੱਡਿਆ। ਘਰ ਜਾ ਕੇ ਵੀ ਲੋਕ ਭਲਾਈ ਦੇ ਕਾਰਜ ਹੀ ਕਰਦੇ ਰਹੇ। ਜਿਵੇਂ ਕਿ ਪਿੰਡ ਵਿੱਚ ਗੰਦੇ ਪਾਣੀ ਦਾ ਪ੍ਰਬੰਧ, ਪਾਰਕਿੰਗ, ਕੂੜੇ ਵਾਸਤੇ ਸਾਂਝਾ ਕੂੜੇਦਾਨ,ਸ਼ਮਸ਼ਾਨਘਾਟ ਦੀ ਸਾਫ ਸਫਾਈ, ਲੋੜਵੰਦ ਪਰਿਵਾਰਾਂ ਦੀਆਂ ਬਚੀਆਂ ਦੇ ਅਨੰਦ ਕਾਰਜ, ਕਈਆਂ ਨੂੰ ਨਵੇਂ ਰੋਜ਼ਗਾਰ ਸ਼ੁਰੂ ਕਰਵਾਉਣ, ਘਰੇਲੂ ਝਗੜਿਆਂ ਨੂੰ ਨਜਿਠਣਾ ਆਦਿ।ਸਰਕਾਰ ਅਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਘੱਟੋ ਘੱਟ ਡੇੜ ਕਰੋੜ ਦੀ ਲਾਗਤ ਨਾਲ ਪਿੰਡ ਦੀ ਸਾਫ ਸਫਾਈ ,ਛਪੜ ਪਕਾ ਕਰਵਾਇਆ ਪਾਰਕ ਬਣਵਾਈ।

ਸਮਾਜ ਭਲਿਆਈ ਦੇ ਕਾਰਜ ਕਰਦੇ ਕਰਦੇ ਹੀ 29 ਅਪ੍ਰੈਲ ਨੂੰ ਰਾਤ ਦਾ ਖਾਣਾ ਖਾਂਦੇ ਵਕਤ ਅਚਾਨਕ ਹੀ ਬ੍ਰੇਨ ਅਟੈਕ ਆਇਆ। ਬਹੁਤ ਜਲਦੀ ਟਾਡਾਂ ਅਤੇ ਜਲੰਧਰ ਕੈਪੀਟਲ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ। ਡਾਕਟਰਾਂ ਵਲੋਂ ਸਿਰ ਦਾ ਔਪਰੇਸ਼ਨ ਕਰ ਦਿੱਤਾ। ਲਗਭਗ 19 ਦਿਨ ਬਾਅਦ ਜ਼ਿੰਦਗੀ ਦੀ ਜੰਗ ਲੜਦੇ ਲੜਦੇ ਆਖੀਰ ਹਾਰ ਗਏ ਅਤੇ 18-05-25 ਨੂੰ ਅਕਾਲ ਚਲਾਨਾ ਕਰ ਗਏ। ਇਹੀ ਅਰਦਾਸ ਹੈ ਅਕਾਲ ਪੁਰਖ ਅੱਗੇ ਐਸੇ ਜੁਗ ਪੁਰਸ਼ ਸੰਸਾਰ ਵਿੱਚ ਜੰਮਦੇ ਰਹਿਣ ਤੇ ਗੁਰਬਚਨ ਸਿੰਘ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਉਹਨਾਂ ਦੇ ਜਾਣ ਨਾਲ ਸਿਰਫ ਪਰਿਵਾਰ ਨੂੰ ਹੀ ਨਹੀ ਪੂਰੇ ਸਿਖ ਮਿਸ਼ਨਰੀ ਪਰਿਵਾਰ ਅਤੇ ਹੋਰ ਬਹੁਤ ਸਾਰੇ ਪਰਿਵਾਰਾ ਨੂੰ ਘਾਟਾ ਪਿਆ ਹੈ।


ਪਰਗਟ ਸਿੰਘ ਭੌਰ ਸੈਦਾਂ