ਚਰਚਾ ਸਿੰਘ ਅੰਮ੍ਰਿਤਪਾਲ ਦੀ, ਸਿਆਸਤ ਹਿੱਲੀ ਫੇਰ ਪੰਜਾਬ ਦੀ

ਚਰਚਾ ਸਿੰਘ ਅੰਮ੍ਰਿਤਪਾਲ ਦੀ, ਸਿਆਸਤ ਹਿੱਲੀ ਫੇਰ ਪੰਜਾਬ ਦੀ

ਦਸ ਸਾਲ ਦੁਬਈ ਵਰਗੇ ਦੇਸ਼ ਵਿੱਚ ਰਹਿ ਕੇ ਆਪਣਾ ਸਭ ਕੁੱਝ ਉੱਥੇ ਹੀ ਛੱਡ ਕੇ ਮਾਝੇ ਦੇ ਪਿੰਡ ਜੱਲੂਖੈੜਾ ਦਾ ਰਹਿਣ ਵਾਲਾ ਛੇ ਫੁੱਟ ਕੱਦ ਦਾ ਨੌਜਵਾਨ ਪੰਜਾਬ ਅਤੇ ਪੰਜਾਬੀਅਤ ਦਾ ਨਸ਼ਿਆਂ ਨਾਲ ਮਰ ਰਹੀ ਜਵਾਨੀ ਦਾ ਫ਼ਿਕਰ ਕਰਦਾ ਹੋਇਆ ਪੰਜਾਬ ਨੂੰ ਆ ਗਿਆ ਸੀ । ਅਉਂਦਿਆ ਸਾਰ ਹੀ ਪਹਿਲਾਂ ਆਪ ਖੰਡੇ ਕੀ ਪਾਹੁਲ ਛਕੀ , ਅਨੇਕਾਂ ਹੀ ਹੋਰ ਨੌਜਵਾਨਾਂ ਨੂੰ ਵੀ ਨਾਲ ਹੀ ਛਕਾਈ ਤੇ ਬਾਣੀ ਬਾਣੇ ਦਾ ਧਾਰਨੀ ਹੋ ਗਿਆ। ਥੋੜੇ ਸਮੇਂ ਵਿੱਚ ਗੁਰੂ ਸਾਹਿਬਾਨ ਜੀ ਦੇ ਸਮੇਂ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਅਰਦਾਸਾ ਸੋਧ ਕੇ ਹਿੰਦੂਆਂ ਸਿੱਖਾਂ ਮੁਸਲਮਾਨਾਂ ਇਸਾਈਆਂ ਅਤੇ ਹੋਰ ਘੱਟ ਗਿਣਤੀਆਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖਾਲਸਾ ਵਹੀਰ ਲੈ ਕੇ ਪਿੰਡ ਪਿੰਡ ਨੂੰ ਹੋ ਤੁਰਿਆ । ਪੰਜਾਬ ਦੀ ਫਿਜਾ ਵਿੱਚ ਪੰਜਾਬ ਦੀ ਆਬੋ ਹਵਾ ਵਿੱਚ ਇਕਦਮ ਝਰਨਾਹਟ ਜਿਹੀ ਛਿੜ ਗਈ । ਸਿੱਖਾਂ ਦੇ ਦੁਸ਼ਮਣ ਚੌਕੰਨੇ ਹੋ ਗਏ । ਸਿੱਖਾਂ ਵਿਚਲਾ ਹੀ ਗਦਾਰ ਲਾਣਾ , ਡੇਰਿਆਂ ਵਾਲੇ ਵਿਹਲੜ ਸਾਧ, ਸੰਗਤਾਂ ਦੇ ਸਿਰ ਤੇ ਅਯਾਸ਼ੀਆਂ ਕਰਨ ਵਾਲੇ, ਵੱਡੀਆਂ ਵੱਡੀਆਂ ਗੋਗੜਾਂ ਕੱਢੀ ਬੈਠੀ ਧੁੰਮੇ ਵਰਗੇ ਅਤੇ ਚਿੱਟੀ ਸਿਉਂਕ ਦੀਆਂ ਵੀ ਅੱਖਾਂ ਜਿਹੀਆਂ ਖੁੱਲ੍ਹੀਆਂ ਕਿ ਇਹ ਕੀ ਹੋ ਗਿਆ ? ਇਹ ਅੰਮ੍ਰਿਤਪਾਲ ਸਿੰਘ ਪਾਊ ਸਾਡੀਆਂ ਬੇੜੀਆਂ ਵਿੱਚ ਵੱਟੇ ਸੰਗਤਾਂ ਨੂੰ ਜਾਗਰੂਕ ਕਰਕੇ । ਪਰ ਪੰਜਾਬ ਦਾ ਹਰ ਵਰਗ ਬੜਾ ਹੀ ਖੁਸ਼ ਸੀ ਕਿ ਹੁਣ ਸ਼ਾਇਦ ਸਾਡੇ ਬੱਚੇ ਨਸ਼ਿਆਂ ਦੀ ਲੱਤ ਤੋਂ ਬਚ ਹੀ ਜਾਣਗੇ । 
ਛੇ ਮਹੀਨਿਆਂ ਦੇ ਵਿੱਚ ਵਿੱਚ ਹੀ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚ ਗਿਆ ਸੀ ।ਪੰਜਾਬ ਅਤੇ ਭਾਰਤ ਦੇ ਰਾਸ਼ਟਰੀ ਮੀਡੀਆ ਨੇ ਵੀ ਆਪਣੇ ਧੂਤਰੇ ਜਿਹੇ ਮਾਈਕ ਵਗੈਰਾ ਚੁੱਕ ਲਏ ਸਨ । ਭਾਈ ਅੰਮ੍ਰਿਤਪਾਲ ਸਿੰਘ ਜਦੋਂ ਸਟੇਜਾਂ ਤੋਂ ਬੋਲਦਾ ਸੀ ਤਾਂ ਓਸ ਦੇ ਅੰਦਰੋਂ ਪੰਜਾਬ ਅਤੇ ਪੰਥ ਦਾ ਦਰਦ ਡੁੱਲ੍ਹ ਡੁੱਲ੍ਹ ਪੈਂਦਾ ਸੀ । ਪੱਤਰਕਾਰ ਸਵਾਲ ਪੁੱਛਦੇ ਸਨ ਤਾਂ ਫ਼ਟਾਫ਼ਟ ਚਟਪਟੇ ਕਰਾਰੇ ਬਾ ਦਲੀਲ ਅਤੇ ਚੜ੍ਹਦੀ ਕਲਾ ਵਾਲੇ ਜਵਾਬ ਦੇ ਕੇ ਕਹਿੰਦੇ ਕਹਾਉਂਦੇ ਪੱਤਰਕਾਰਾਂ ਦੇ ਬੋਲਤੀ ਹੀ ਬੰਦ ਕਰਾ ਦਿੰਦਾ ਸੀ । ਸੈਂਟਰ ਦੀ ਅੱਤਵਾਦੀ ਸਰਕਾਰ ਨੂੰ ਭਾਰਤੀ ਖੂੰਖਾਰ ਅਤੇ ਅੱਤਵਾਦੀ ਏਜੰਸੀਆਂ ਨੂੰ ਅਫਸਰਸ਼ਾਹੀ ਨੂੰ ਭਾਈ ਅੰਮ੍ਰਿਤਪਾਲ ਸਿੰਘ ਵਿੱਚੋਂ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵਾਲਿਆਂ ਦੀ ਤਸਵੀਰ ਵੇਖ ਕੇ ਤਰੇਲੀਆਂ ਆਉਣ ਲੱਗ ਪਈਆਂ ਸਨ ।
ਬਾਈ ਦੀਪ ਸਿੱਧੂ ਵਲੋਂ ਬਣਾਈ ਗਈ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਭਾਈ ਸਾਹਿਬ ਜੀ ਨੇ ਅੱਗੇ ਵਧਾਇਆ ਅਤੇ ਨਵੀਂ ਭਰਤੀ ਵੀ ਕੀਤੀ । ਕੁੱਦਰਤ ਵਲੋਂ ਹੀ ਸਬੱਬ ਇਹ ਬਣ ਗਿਆ ਕਿ ਅਜਨਾਲਾ ਥਾਣਾ ਵਾਲ ਕਾਂਡ ਵਾਪਰ ਗਿਆ ਅਤੇ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਾਥੀਆਂ ਸਮੇਤ ਜੇਲ੍ਹ ਭੇਜਣ ਦਾ ਬਹਾਨਾ ਮਿਲ ਗਿਆ । ਲੇਕਿਨ ਉਹਨਾਂ ਦਾ ਨਾਮ ਸੰਸਾਰ ਵਿੱਚ ਵਸਦੇ ਸਿੱਖਾਂ ਪੰਜਾਬੀਆਂ ਅਤੇ ਭਾਰਤੀਆਂ ਦੇ ਮਨਾਂ ਵਿੱਚ ਹਮੇਸ਼ਾ ਲਈ ਵਸ ਗਿਆ । 
ਭਾਈ ਸਾਹਿਬ ਜੀ ਦੇ ਪਰਿਵਾਰ ਨੇ ਵੀ ਅਨੇਕਾਂ ਤਰ੍ਹਾਂ ਦੇ ਤਸੀਹੇ ਝੱਲੇ ਪਰ ਡੋਲੇ ਨਹੀਂ । ਸੁਹਿਰਦ ਅਤੇ ਪੰਥ ਦੇ ਭਵਿੱਖ ਦੀ ਫਿਕਰ ਰੱਖਣ ਵਾਲੇ ਸਿੱਖਾਂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਮ ਦੇ ਉੱਤੇ ਪੰਜਾਬ ਵਿੱਚ ਇੱਕ ਰਾਜਨੀਤਕ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ , ਮਾਘੀ ਦੇ ਇਤਿਹਾਸਕ ਮੇਲੇ ਉੱਤੇ ਮਾਘੀ ਵਾਲੇ ਦਿਨ ਸੰਨ 2024 ਵਿੱਚ ਖੜ੍ਹੀ ਕਰ ਦਿੱਤੀ । ਪਹਿਲਾਂ ਤਾਂ ਵਿਰੋਧੀ ਕਹਿੰਦੇ ਕਿ ਇਹੋ ਜਿਹੀਆਂ ਕਈ ਪਾਰਟੀਆਂ ਆਈਆਂ ਅਤੇ ਕਈ ਗਈਆਂ , ਪਰ ਅੱਜ 2026 ਦੇ ਅਗਸਤ ਮਹੀਨੇ ਦੇ ਵਿੱਚ ਹਾਲਾਤ ਕੁੱਝ ਹੋਰ ਹੀ ਹਨ । 
ਦਿਲਚਸਪ ਗੱਲ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਨਾ ਹੀ ਉੱਹ ਕੋਈ ਵੀ ਬਿਆਨ ਦਿੰਦੇ ਹਨ । ਹਲਕਾ ਖਡੂਰ ਸਾਹਿਬ ਤੋਂ ਉੱਹ ਆਜ਼ਾਦ ਚੋਣ ਲੜੇ ਲੱਖਾਂ ਵੋਟਾਂ ਹਾਸਲ ਕਰਕੇ ਐਮ ਪੀ ਚੁਣੇ ਗਏ ਸਨ ਪਰ ਭਾਰਤ ਦੀ ਅੱਤਵਾਦੀ ਸਰਕਾਰ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਭਾਈ ਸਾਹਿਬ ਜੀ ਨੂੰ ਕਿਸੇ ਵੀ ਪਾਰਲੀਮੈਂਟ ਸ਼ਾਸਨ ਵਿੱਚ ਹਿੱਸਾ ਨਹੀਂ ਲੈਣ ਦਿੱਤਾ । ਹੁਣ ਆ ਰਹੀਆਂ ਹਨ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2027 ਵਿੱਚ । ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਅਹਦੇਦਾਰ ਐਲਾਨ ਕਿ ਵਿਰੋਧੀ ਧਿਰਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ । 
ਸ਼ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਕਹਿੰਦੀ ਹੈ ਕਿ ਮੈਂ ਮੰਨਦੀ ਹੀ ਨਹੀਂ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਨੂੰ । ਕਾਂਗਰਸ ਪਾਰਟੀ ਦਾ ਐਮ ਐੱਲ ਏ ਅਤੇ ਮੈਂਬਰ ਕੁਲਬੀਰ ਸਿੰਘ ਜੀਰਾ ਕਹਿੰਦਾ ਹੈ ਕਿ ਇਕੱਲਾ ਭਾਈ ਅੰਮ੍ਰਿਤਪਾਲ ਸਿੰਘ ਹੀ ਪੰਥਕ ਥੋੜੀ ਹੈ ? ਸਾਡਾ ਸੁਖਜਿੰਦਰ ਸਿੰਘ ਰੰਧਾਵਾ ਵੀ ਪੰਥਕ ਹੈ । ਏਸ ਕਰਕੇ ਪੰਜਾਬ ਦੀ ਸਿਆਸਤ ਵਿੱਚ ਅੱਜ ਭਾਈ ਅੰਮ੍ਰਿਤਪਾਲ ਸਿੰਘ ਇੱਕ ਵੱਡਾ ਨਾਮ ਬਣ ਚੁੱਕਾ ਹੈ ਅਤੇ ਲੱਗਦਾ ਹੈ ਕਿ ਪੰਜਾਬ ਦੀ ਜਨਤਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕਰ ਚੁੱਕੀ ਹੈ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਵੀ ਮਨ ਬਣਾ ਚੁੱਕੀ ਹੈ । ਬਾਕੀ ਤਾਂ ਚੋਣ ਨਤੀਜੇ ਹੀ ਦੱਸਣਗੇ, ਲੇਕਿਨ ਏਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਨੇ ਵਿਰੋਧੀਆਂ ਦੀ ਚੀਕਾਂ ਕਢਵਾ ਰੱਖੀਆਂ ਹਨ ਜੀ । ਵਿਦੇਸ਼ਾਂ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਦਾ ਹੀ ਡੰਕਾ ਵੱਜ ਰਿਹਾ ਹੈ । 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.