ਗੁਰੂ ਸਾਹਿਬਾਨਾਂ ਦੀ ਬਦੌਲਤ ਹੀ ਹਿੰਦੂਆਂ ਤੇ ਹਿੰਦੁਸਤਾਨ ਦੀ ਹੋਂਦ ਹੈ

ਗੁਰੂ ਸਾਹਿਬਾਨਾਂ ਦੀ ਬਦੌਲਤ ਹੀ ਹਿੰਦੂਆਂ ਤੇ ਹਿੰਦੁਸਤਾਨ ਦੀ ਹੋਂਦ ਹੈ

ਵਿਦੇਸ਼ੀ ਧਾੜਵੀ ਲੋਕ ਬੜੇ ਹੀ ਆਰਾਮ ਨਾਲ ਹਿੰਦੋਸਤਾਨ ਵਿੱਚ ਦਾਖਲ ਹੁੰਦੇ ਅਤੇ ਹਿੰਦੋਸਤਾਨ ਦਾ ਬਹੁਤ ਕੁੱਝ ਲੁੱਟ ਪੁੱਟ ਕੇ ਮਾਰਧਾੜ ਕਤਲੋਗਾਰਤ ਕਰਕੇ ਹਿਦੋਸਤਾਨ ਦੀਆਂ ਬਹੂ ਬੇਟੀਆਂ ਤੱਕ ਨੂੰ ਵੀ ਜਬਰੀ ਚੁੱਕ ਕੇ ਜਾਂਦੇ ਹੋਏ ਨਾਲ ਹੀ ਲੈ ਜਾਂਦੇ ਸਨ । ਲੇਕਿਨ ਹਿੰਦੋਸਤਾਨ ਵਿੱਚ ਕੋਈ ਵੀ ਅਜਿਹਾ ਮਰਦ ਸੰਨ 1469 ਈਸਵੀ ਤੱਕ ਪੈਦਾ ਹੀ ਨਹੀਂ ਹੋਇਆ ਸੀ ਕਿ ਜਿਹੜਾ ਉੱਹਨਾਂ ਧਾੜਵੀਆਂ ਦਾ ਰਸਤਾ ਰੋਕ ਸਕਦਾ ਅਤੇ ਹਿੰਦੋਸਤਾਨ ਦੀਆਂ ਬਹੂ ਬੇਟੀਆਂ ਨੂੰ ਉੱਹਨਾਂ ਜਾਲਮਾਂ ਦੇ ਹੱਥੋਂ ਛੁਡਾ ਸਕਦਾ । ਇਤਿਹਾਸ ਗਵਾਹ ਹੈ ਕਿ ਹਿੰਦੂ ਲੋਕ ਆਪਣੀਆਂ ਬਹੂ ਬੇਟੀਆਂ ਨੂੰ ਸਜਾ ਧਜਾ ਕੇ ਸ਼ਿੰਗਾਰ ਕੇ ਖੁਦ ਉੱਹਨਾਂ ਜਾਲਮਾਂ ਦੇ ਹਵਾਲੇ ਕਰ ਦਿੰਦੇ ਸਨ ਕਿ ਇਹਨਾਂ ਨੂੰ ਭਾਵੇਂ ਲੈ ਜਾਓ ਪਰ ਸਾਡੀ ਜਾਨ ਨੂੰ ਬਖਸ਼ ਦਿਓ । ਫੇਰ ਪੰਜਾਬ ਦੀ ਧਰਤੀ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਖੁਦ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਅਵਤਾਰ ਧਾਰਿਆ ਅਤੇ ਹਿੰਦੋਸਤਾਨ ਦੀ ਜਨਤਾ ਨੂੰ ਇੱਕ ਨਿਹੋਰਾ ਮਾਰਿਆ ਕਿ ਐ ਹਿੰਦੋਸਤਾਨ ਦੇ ਲੋਕੋ ਇਹਨਾਂ ਜਰਵਾਣਿਆਂ ਦਾ ਤਕੜੇ ਹੋ ਕੇ ਮੁਕਾਬਲਾ ਕਰਨਾ ਪਵੇਗਾ । ਉੱਸ ਵਕਤ ਬਾਬਾਰ ਵਰਗੇ ਜਾਲਮ ਮੁਗਲ ਬਾਦਸ਼ਾਹ ਹਿੰਗੋਸਤਾਨ ਨੂੰ ਲੁੱਟਣ ਲਈ ਆਉਂਦੇ ਸਨ ਅਤੇ ਨਾਲ ਦੀ ਨਾਲ ਖੂਨ ਦੀਆਂ ਨਦੀਆਂ ਵੀ ਵਹਾ ਦਿੰਦੇ ਸਨ ਭਾਵ ਕਿ ਪਹਿਲਾਂ ਜਨਤਾ ਨੂੰ ਲੁੱਟਣਾ ਫੇਰ ਕਤਲ ਕਰਨਾ ਅਤੇ ਜਿਹੜੇ ਬਚ ਗਏ ਉੱਹਨਾ ਨੂੰ ਆਪਣੀ ਕੈਦ ਵਿੱਚ ਬੰਦ ਕਰਕੇ ਫੇਰ ਉੱਹਨਾਂ ਉੱਤੇ ਅੰਤਾਂ ਦਾ ਜੁਲਮ ਕਰਨਾ । ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੰਡਿਤਾਂ ਮੁਲਾਣਿਆਂ ਨਾਲ ਗੱਲਬਾਤ ਕੀਤੀ ਕਿ ਇਹਨਾਂ ਧਾੜਵੀਆਂ ਨਾਲ ਦੋ ਹੱਥ ਕੀਤੇ ਜਾਣ ਇਹਨਾਂ ਦਾ ਮੁਕਾਬਲਾ ਕੀਤਾ ਜਾਵੇ ਪਰ ਗੁਲਾਮੀ ਅਤੇ ਡਰ ਧੁਰ ਅੰਦਰ ਤੱਕ ਘਰ ਕਰ ਚੁੱਕੇ ਸਨ । ਪੰਡਿਤ ਅਤੇ ਮੁਲਾਣੇ ਕਹਿੰਦੇ ਕਿ ਅਗਰ ਇਸ ਵਾਰ ਦੁਸ਼ਮਣ ਚੜ੍ਹ ਕੇ ਆਇਆ ਤਾਂ ਅਸੀਂ ਏਹੋ ਜਿਹੇ ਮੰਤਰ ਮਾਰ੍ਹਾਂਗੇ ਕਿ ਦੁਸ਼ਮਣ ਸੜਕੇ ਹੀ ਸੁਆਹ ਹੋ ਜਾਵੇਗਾ । ਓਮ ਨਮ ਸਵਾਹਾ । ਦੁਸ਼ਮਣ ਫੇਰ ਆਏ ਤੇ ਫੇਰ ਆਪਣਾ ਕਾਰਾ ਕਰ ਕੇ ਚਲੇ ਗਏ ਤੇ ਮੰਤਰਾਂ ਨੇ ਕੁੱਝ ਵੀ ਨਹੀਂ ਕੀਤਾ । ਫੇਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੰਤਰਾਂ ਛੰਤਰਾਂ ਨਾਲ ਕੁੱਝ ਨਹੀਂ ਜੇ ਹੋਣਾ , ਦੁਸ਼ਮਣਾਂ ਕੋਲ ਵਧੀਆ ਕਿਸਮ ਦੇ ਹਥਿਆਰ ਤਲਵਾਰਾਂ ਬੰਦੂਕਾਂ ਹੁੰਦੀਆਂ ਹਨ ਅਤੇ ਤੁਹਾਡੀਆਂ ਤਲਵਾਰਾਂ ਨੂੰ ਵੀ ਜੰਗ ਲੱਗਿਆ ਹੋਇਆ ਹੈ ਅਤੇ ਬੰਦੂਕਾਂ ਵੀ ਚਿਰੜ ਚਿਰੜ ਕਰ ਰਹੀਆਂ ਹਨ ਏਹਨਾਂ ਨਾਲ ਤਾਂ ਗੱਲ ਨਹੀਂ ਬਣਨੀ । ਏਸੇ ਸਮੇਂ ਦੌਰਾਨ ਹੀ ਬਾਬਰ ਦੀ ਜੇਹਲ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਾਹਮਣਾ ਵੀ ਬਾਬਰ ਨਾਲ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਬਾਬਰ ਦੇ ਮੂੰਹ ਉੱਤੇ ਹੀ ਕਿਹਾ ਸੀ ਕਿ ਤੂੰ ਬਾਬਰ ਨਹੀਂ ਜਾਬਰ ਹੈਂ । ਰਾਜ ਭਾਗ ਨਿਰਦੋਸ਼ ਲੋਕਾਂ ਉੱਤੇ ਅੱਤਿਆਚਾਰ ਕਰਕੇ ਨਹੀਂ ਕੀਤੇ ਜਾਂਦੇ ਧਰਮੀ ਲੋਕ ਧਰਮੀ ਰਾਜੇ ਤਾਂ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਿਆ ਕਰਦੇ ਹਨ । ਏਸ ਤਰ੍ਹਾਂ ਸਭ ਤੋਂ ਪਹਿਲਾਂ ਹਿੰਦੋਸਤਾਨ ਵਿੱਚ ਅਗਰ ਕੋਈ ਮਰਦ ਪੈਦਾ ਹੋਇਆ ਸੀ ਤਾਂ ਉੱਹ ਗੁਰੂ ਨਾਨਕ ਦੇਵ ਜੀ ਮਹਾਰਾਜ ਸਨ ਜਿਨ੍ਹਾਂ ਦੀ ਬੱਬਰ ਸ਼ੇਰ ਵਾਲੀ ਬੜ੍ਹਕ ਨੇ ਹਿੰਦੋਸਤਾਨ ਦੀ ਜਨਤਾ ਨੂੰ ਅਣਖ ਨਾਲ ਅਤੇ ਗੈਰਤ ਨਾਲ ਜਿਊਣਾ ਸਿਖਾਇਆ ਸੀ । ਏਸੇ ਤਰ੍ਹਾਂ ਹੀ ਏਹ ਰੀਤ ਅੱਗੇ ਚੱਲੀ ਧੰਨ ਗੁਰੂ ਅਰਜਨ ਦੇਵ ਜੀਆਂ ਦੀ ਸ਼ਹਾਦਤ ਹੋਈ ਜਿਸ ਦਾ ਬਦਲਾ ਉੱਹਨਾਂ ਦੇ ਸਾਹਿਬਜ਼ਾਦੇ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਆ ਅਤੇ ਚਾਰ ਜੰਗਾਂ ਲੜੀਆਂ ਅਤੇ ਜਿੱਤੀਆਂ । ਫੇਰ ਧੰਨ ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂ ਧਰਮ ਨੂੰ ਔਰੰਗਜੇਬ ਤੋਂ ਬਚਾਉਣ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੀ ਕੁਰਬਾਨੀ ਦੇ ਕੇ ਦੁਨੀਆਂ ਵਿੱਚ ਇੱਕ ਅਨੋਖੀ ਮਿਸਾਲ ਕਾਇਮ ਕੀਤੀ । ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਨੌਂ ਸਾਲਾਂ ਦੀ ਉੱਮਰ ਵਿੱਚ ਹੀ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦੂਆਂ ਦਾ ਧਰਮ ਬਚਾਉਣ ਲਈ ਦਿੱਲੀ ਨੂੰ ਤੋਰਿਆ ਸੀ । ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾਂ ਪੌਣੇ ਕੁ ਤਰਤਾਲੀ ਸਾਲਾਂ ਦੀ ਉੱਮਰ ਵਿੱਚ ਹਿੰਦੋਸਤਾਨ ਦੀ ਕਾਇਆਂ ਹੀ ਕਲਪ ਕਰ ਦਿੱਤੀ ਸੀ । ਹਿੰਦੋਸਤਾਨ ਦੀ ਮੁਰਦਾ ਹੋ ਚੁੱਕੀ ਡਰਪੋਕ ਅਤੇ ਕਾਇਰ ਹੋ ਚੁੱਕੀ ਜਨਤਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੋਸ਼ੀਲੀਆਂ ਤਕਰੀਰਾਂ ਨੇ ਐਸੀ ਰੂਹ ਫੂਕੀ ਕਿ ਆਤਮਿਕ ਤੌਰ ਉੱਤੇ ਮੁਰਦੇ ਹੋ ਚੁੱਕੇ ਹਿੰਦੋਸਤਨੀ ਲੋਕ ਦੁਸ਼ਮਣਾਂ ਦੇ ਸਾਹਮਣੇ ਚਟਾਨ ਵਾਂਗ ਹਿੱਕਾਂ ਡਾਹ ਕੇ ਖੜ੍ਹੇ ਹੋ ਗਏ ਸਨ । ਏਸੇ ਕਰਕੇ ਹੀ ਇਹ ਕਹਾਵਤ ਅੱਜ ਵੀ ਪ੍ਰਚਲਿਤ ਹੈ ਕਿ ਨਾ ਕਹੂੰ ਅਬ ਕੀ ਅਤੇ ਨਾ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ । ਕਿਉਂਕਿ ਔਰੰਗਜੇਬ ਨੇ ਤਾਂ ਫੁਰਮਾਨ ਜਾਰੀ ਕਰ ਦਿੱਤਾ ਸੀ ਪੂਰੇ ਹਿੰਦੋਸਤਾਨ ਦੇ ਹਿੰਦੂਆਂ ਨੂੰ ਕਿ ਜਾਂ ਤਾਂ ਮੁਸਲਮਾਨ ਬਣਨ ਲਈ ਤਿਆਰ ਹੋ ਜਾਓ ਭਾਵ ਕਿ ਮੁਸਲਮਾਨ ਬਣ ਹੀ ਜਾਓ ਨਹੀਂ ਤਾਂ ਮਰਨ ਲਈ ਤਿਆਰ ਹੋ ਜਾਓ । ਪਿਤਾ , ਚਾਰ ਸਾਹਿਬਜ਼ਾਦੇ , ਮਾਤਾ ਜੀ , ਮਾਮੇ ਦੇ ਪੁੱਤ , ਭੂਆ ਦੇ ਪੁੱਤ ਅਤੇ ਸਮੇਤ ਆਪਣੇ 27 ਜੀਅ ਭਾਵ ਕਿ ਪੂਰੇ ਦਾ ਪੂਰਾ ਸਰਬੰਸ ਹੀ ਹਿੰਦੋਸਤਾਨ ਉੱਪਰੋਂ ਅਤੇ ਸਾਡੇ ਤੁਹਾਡੇ ਸਭ ਦੇ ਉੱਪਰੋਂ ਕੁਰਬਾਨ ਕਰਕੇ ਮੁਗ਼ਲ ਰਾਜ ਦੀ ਹਮੇਸ਼ਾਂ ਲਈ ਜੜ੍ਹ ਹੀ ਪੁੱਟ ਕੇ ਰੱਖ ਦਿੱਤੀ ਸੀ । ਪਰ ਅੱਜ ਕੁੱਝ ਅਕ੍ਵਿਤਘਣ ਹਿੰਦੂ ਲੋਕ ਉੱਹਨਾਂ ਗੁਰੂ ਸਾਹਿਬਾਨ ਜੀਆਂ ਦੇ ਅੱਗੋਂ ਸਿੱਖਾਂ ਦਾ ਨਾਮੋ ਨਿਸ਼ਾਨ ਹੀ ਮਿਟਾਉਣ ਦੀਆਂ ਤਰਕੀਬਾਂ ਘੜ੍ਹੀ ਬੈਠੇ ਹਨ ਅਤੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਰਾਜ ਭਾਗ ਦੇ ਨਸ਼ੇ ਅਤੇ ਹੰਕਾਰ ਵਿੱਚ ਭੁੱਲੀ ਬੈਠੇ ਹਨ । ਅਗਰ ਅੱਜ ਧੋਤੀ ,ਟੋਪੀ , ਬੋਦੀ , ਜਨੇਊ , ਮੰਦਿਰ , ਗੀਤਾ , ਰਮਾਇਣ , ਵੇਦ .ਸਿਮਰਤੀਆਂ , ਉਪਨਿਸ਼ਦਾਂ ਆਦਿ ਸਲਾਮਿਤ ਹਨ ਤਾਂ ਇਹ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਸਦਕਾ ਹੀ ਸਲਾਮਿਤ ਹਨ । ਨਹੀਂ ਤਾਂ ਅੱਜ ਮੰਦਿਰਾਂ ਦੀ ਜਗ੍ਹਾ ਮਸੀਤਾਂ ਹੋਣੀਆਂ ਸਨ ਅਤੇ ਜੈ ਸੀਆ ਰਾਮ ਦੀ ਜਗਾਹ ਅੱਲਾਹ ਹੂ ਅਕਬਰ ਜਿਸ ਦਾ ਮਤਲਬ ਹੈ ਕਿ ਅੱਲਾਹ ਹੀ ਸਭ ਤੋਂ ਵੱਡਾ ਦੇ ਨਾਹਰੇ ਲੱਗਿਆ ਕਰਨੇ ਸਨ। ਨੇਪਾਲ ਸ੍ਰੀ ਲੰਕਾ ਮਲੇਸ਼ੀਆ ਤੱਕ ਜਿੰਨਾ ਵੀ ਹਿੰਦੂ ਭਾਈਚਾਰਾ ਹੈ ਸਭ ਮੁਸਲਮਾਨ ਹੀ ਹੋਣੇ ਸਨ । ਪਰ ਪੱਥਰਾਂ ਨੂੰ ਪੁਜਣ ਵਾਲਿਆਂ ਨੇ ਪੱਥਰ ਦਿਲ ਬਣਕੇ ਹੀ ਸਿੱਖਾਂ ਉੱਪਰ ਜੁਲਮ ਕਮਾਉਣੇ ਅੱਜ ਵੀ ਨਿਰੰਤਰ ਜਾਰੀ ਰੱਖੇ ਹੋਏ ਹਨ । ਏਸ ਕਰਕੇ ਹੀ ਗੁਰੂ ਸਾਹਿਬਾਨ ਜੀ ਅਗਰ ਨਾ ਹੁੰਦੇ ਤਾਂ ਹਿੰਦੁਸਤਾਨ ਹਿੰਦੋਸਤਾਨ ਹੀ ਨਾ ਰਹਿੰਦਾ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.