ਟੀ.ਡੀ.ਆਈ. ਬਿਲਡਰ ਖਿਲਾਫ ਕਲੱਬ ਦੇ ਖਰਚੇ ਲਈ ਜਬਰੀ ਵਸੂਲੀ ਰਾਹੀਂ ਕੀਤੀ ਜਾ ਰਹੀ ਠੱਗੀ ਨੂੰ ਲੈ ਕੇ ਲਾਇਆ ਵਿਸ਼ਾਲ ਧਰਨਾ

ਟੀ.ਡੀ.ਆਈ. ਬਿਲਡਰ ਖਿਲਾਫ ਕਲੱਬ ਦੇ ਖਰਚੇ ਲਈ ਜਬਰੀ ਵਸੂਲੀ ਰਾਹੀਂ ਕੀਤੀ ਜਾ ਰਹੀ ਠੱਗੀ ਨੂੰ ਲੈ ਕੇ ਲਾਇਆ ਵਿਸ਼ਾਲ ਧਰਨਾ

ਲੋਕਾਂ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦੇਣ ਲਈ ਤਿਆਰ ਹਾਂ ਜਿੰਨੇ ਮਰਜ਼ੀ ਦੋਸ਼ ਲਾਈ ਜਾਣ : ਤਨੇਜਾ ਟੀਡੀਆਈ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਅਗਸਤ (ਮੰਗਤ ਸਿੰਘ ਸੈਦਪੁਰ) : ਟੀ.ਡੀ.ਆਈ. ਬਿਲਡਰ ਦੇ ਮੁੱਖ ਦਫਤਰ ਅੱਗੇ ਰੈਂਜੀਡੈਂਸ ਵੈਲਫੇਅਰ ਸੋਸਾਇਟੀ, ਸੈਕਟਰ 110, ਮੋਹਾਲੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਇਥੋਂ ਦੇ ਵਸਨੀਕਾਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਸੋਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਇਹ ਧਰਨਾ ਬਿਲਡਰ ਦੀਆਂ ਮਨਮਾਨੀਆਂ ਨੂੰ ਲੈ ਕੇ ਦਿੱਤਾ ਗਿਆ। ਬਿਲਡਰ ਨੇ ਗਮਾਡਾ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਤੇ ਹੀ ਕਲੱਬ ਪਾਸ ਕਰਵਾ ਲਿਆ ਅਤੇ ਹੁਣ ਇਹਨਾਂ ਸੈਕਟਰਾਂ ਵਿੱਚ ਕਮਿਊਨਿਟੀ ਸੈਂਟਰ ਦੀ ਕੋਈ ਜਗ੍ਹਾ ਹੀ ਨਹੀਂ ਹੈ। ਖਾਸ ਗੱਲ ਇਹ ਹੈ ਕਿ ਲੋਕਾਂ ਕੋਲੋਂ ਇਸ ਕਲੱਬ ਦੀ ਲਾਈਫ ਮੈਂਬਰਸ਼ਿਪ ਤੋਂ ਇਲਾਵਾ ਸਲਾਨਾ ਖਰਚੇ ਦੇ ਨਾਂ 'ਤੇ ਜਬਰੀ ਵਸੂਲੀ ਕੀਤੀ ਜਾ ਰਹੀ ਹੈ। ਲੋਕਾਂ ਕੋਲੋਂ ਉਹਨਾਂ ਦੀਆਂ ਜਾਇਦਾਦਾਂ ਦੀ ਖਰੀਦੋ-ਫਰੋਖਤ ਵੇਲੇ ਅੇਨ.ਓ.ਸੀ. ਦੇਣ ਦੀ ਆੜ ਵਿੱਚ ਵਰਤਮਾਨ ਵਸੂਲੀ ਦੇ ਨਾਲ-ਨਾਲ ਬੀਤ ਚੁੱਕੇ ਸਮੇਂ ਦੀ ਵੀ ਜਬਰੀ ਵਸੂਲੀ ਕੀਤੀ ਜਾਂਦੀ ਹੈ। ਜਦੋਂ ਕਿ ਉਹਨਾਂ ਲੋਕਾਂ ਨੇ ਕਲੱਬ ਦੀ ਵਰਤੋਂ ਕੀਤੀ ਹੀ ਨਹੀਂ ਹੁੰਦੀ। ਜਦੋਂ ਕੋਈ ਨਵਾਂ ਮੈਂਬਰ ਕਲੱਬ ਦੀ ਵਰਤੋਂ ਕਰਨ ਲਈ ਇਹਨਾਂ ਤੱਕ ਪਹੁੰਚ ਕਰਦਾ ਹੈ ਤਾਂ ਉਸ ਤੋਂ ਵੀ ਪਿਛਲੇ ਸਾਲਾਂ ਦੇ ਖਰਚਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ, ਉਦੋਂ ਤੱਕ ਉਸ ਮੈਂਬਰ ਨੂੰ ਰਜਿਸਟਰ ਨਹੀਂ ਕੀਤਾ ਜਾਂਦਾ ਜਦੋਂ ਤੱਕ ਉਹ ਪਿਛਲੇ ਸਮੇਂ ਦੇ ਖਰਚਿਆਂ ਦਾ ਭੁਗਤਾਨ ਨਹੀਂ ਕਰਦਾ। ਜਿਸ ਕਾਰਨ ਵਸਨੀਕਾਂ ਵਿੱਚ ਬਿਲਡਰ ਖਿਲਾਫ ਭਾਰੀ ਰੋਸ ਅਤੇ ਗੁੱਸਾ ਹੈ। ਇੱਥੇ ਹੀ ਬਸ ਨਹੀਂ ਪ੍ਰਾਪਰਟੀ ਦੇ ਤਬਾਦਲਿਆਂ ਸਮੇਂ ਵੀ ਮਨਮਰਜ਼ੀ ਦੀਆਂ ਰਕਮਾਂ ਵਸੂਲੀਆਂ ਜਾ ਰਹੀਆਂ ਹਨ। ਨਾਨ-ਰਜਿਸਟਰੇਸ਼ਨ ਅਤੇ ਕਨਸਟ੍ਰੰਸ਼ਨ ਨਾ ਕਰਨ 'ਤੇ ਲੋਕਾਂ ਤੇ ਭਾਰੀ ਜੁਰਮਾਨੇ ਲਾਏ ਜਾਂਦੇ ਹਨ। ਲੋਕਾਂ ਤੋਂ ਮੈਂਟੇਨੈਂਸ ਲੈਣ ਦੇ ਬਾਵਜੂਦ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾਂਦੀ। ਜਿਸ ਕਾਰਨ ਸੜਕਾਂ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਲੋਕਾਂ ਤੋਂ ਇਕੱਠੇ ਕੀਤੇ ਮੈਂਟੇਨੈਂਸ ਦੀ ਰਾਸ਼ੀ ਦੇ ਆਮਦਨ ਅਤੇ ਖਰਚ ਦੇ ਵੇਰਵੇ ਵੀ ਲੋਕਾਂ ਨੂੰ ਨਹੀਂ ਦੱਸੇ ਜਾਂਦੇ ਅਤੇ ਮਰਜ਼ੀ ਨਾਲ ਹੀ ਮੈਂਟੇਨੈਂਸ ਦੀ ਦਰ ਵਿੱਚ ਵਾਧਾ ਕਰ ਦਿੱਤਾ ਜਾਂਦਾ ਹੈ। ਰੈਂਜੀਡੈਂਸ ਵੈਲਫੇਅਰ ਸੋਸਾਇਟੀ ਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਲਡਰ ਨੇ ਆਪਣੀਆਂ ਮਨਮਾਨੀਆਂ ਬੰਦ ਨਾ ਕੀਤੀਆਂ ਅਤੇ ਸੋਸਾਇਟੀ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਿਲਡਰ ਵਿਰੁੱਧ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਵੀ ਜਾਨੀ-ਮਾਲੀ ਨੁਕਸਾਨ ਹੋਣ ਦੀ ਜਿੰਮੇਵਾਰੀ ਬਿਲਡਰ ਦੀ ਹੋਵੇਗੀ। ਇਸ ਮੌਕੇ ਐਮ.ਐਲ. ਸ਼ਰਮਾ, ਅਮਰਜੀਤ ਸਿੰਘ ਸ਼ੇਖੋਂ, ਹਰਮਿੰਦਰ ਸਿੰਘ ਸੋਹੀ, ਬੰਤ ਸਿੰਘ ਭੁੱਲਰ, ਹਰਪਾਲ ਸਿੰਘ, ਮੋਹਿਤ ਮਦਾਨ, ਸੰਜੇਵੀਰ, ਪ੍ਰਕਾਸ਼ ਸ਼ਰਮਾ, ਅਸ਼ਵਨੀ ਰਾਣਾ, ਹਰਜਿੰਦਰ ਸਿੰਘ, ਸੁਨੀਲ ਗੁਪਤਾ, ਅਰਵਿੰਦ ਸ਼ਰਮਾ, ਮਾਸਟਰ ਸੁਰਮੁੱਖ ਸਿੰਘ ਅਤੇ ਜਸਵੀਰ ਸਿੰਘ ਗੜਾਂਗ ਨੇ ਕਿਹਾ ਕਿ ਪੀਡੀ ਆਈ ਸੈਕਟਰ 110 ਵਿੱਚ ਸਹੂਲਤਾਂ ਦੀ ਇਥੋਂ ਤੱਕ ਮਾੜੀ ਹਾਲਤ ਹੈ ਕਿਬਿਲਡਰ ਕੋਲ ਟਰੀਟਡ ਵਾਟਰ ਛੱਡਣ ਲਈ ਵੀ ਲੋੜੀਂਦੀ ਜਗ੍ਹਾ ਨਾ ਹੋਣ ਕਾਰਨ ਰੈਜੀਡੈਂਸ ਏਰੀਏ ਵਿੱਚ ਪਈ ਸਕੂਲ ਦੀ ਸਾਈਟ ਵਿੱਚ ਹੀ ਗੰਦਾ ਪਾਣੀ ਛੱਡ ਦਿੱਤਾ ਜਾਂਦਾ ਹੈ। ਜਿਸ ਕਾਰਨ ਇਸ ਏਰੀਏ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹਮੇਸ਼ਾ ਬਣਿਆ ਹੋਇਆ ਹੈ। ਇਨ੍ਹਾਂ ਸੈਕਟਰਾਂ ਵਿੱਚ ਸਕਿਓਰਟੀ ਸਿਸਟਮ ਬੁਰੀ ਤਰ੍ਹਾਂ ਫੇਲ ਹੋ ਚੱੱਕਿਆ ਹੈ। ਪਿਛਲੇ ਤਿੰਨ ਸਾਲਾਂ ਤੋਂ ਲੋੜੀਦੇ ਸਕਿਓਰਟੀ ਗਾਰਡ ਹੀ ਪੂਰੇ ਨਹੀਂ ਹਨ। ਜਿਸ ਕਾਰਨ ਇਸ ਇਲਾਕੇ ਵਿੱਚ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਟੀਡੀਆਈ ਚਰਾਇਆ ਹ ਲੋਕਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੀ ਕੋਈ ਸੁਰੱਖਿਆ ਨਹੀਂ ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਟਿਡੀਆਈ 110 ਸੈਕਟਰ ਵਿੱਚ ਰਾਇ ਰਹੇ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਹਰ ਨਾਗਰਿਕ ਆਪਣੇ ਜ਼ਿੰਦਗੀ ਆਜ਼ਾਦ ਅਤੇ ਵੇਖ ਹੋ ਕੇ ਜੀ ਸਕੇ ਪ੍ਰੰਤੂ ਟੀਡੀਆਈ ਵਿੱਚ ਰਹਿ ਰਹੇ। ਲੋਕ ਆਪਣੇ ਜਾਨ ਅਤੇ ਮਾਲ ਨੂੰ ਸੁਰੱਖਿਅਤ ਨਹੀਂ ਸਮਝ ਰਹੇ। ਜਿਸ ਕਾਰਨ ਉਹਨਾਂ ਨੂੰ ਰੋਸ ਮੁਜਾਰੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਟੀਡੀਆਈ ਦੇ ਮਾਲਕ ਤਨੇਜਾ ਨਾਲ ਮੋਬਾਇਲ 'ਤੇ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਇੱਥੇ ਰਹਿੰਦੇ ਲੋਕਾਂ ਵੱਲੋਂ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹਨਾਂ ਦਾ ਜਵਾਬ ਅਸੀਂ ਕੋਰਟ-ਕਚਹਿਰੀਆਂ ਵਿੱਚ ਵੀ ਦੇਣ ਲਈ ਤਿਆਰ ਹਾਂ। ਭਵਿੱਖ ਵਿੱਚ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪ੍ਰੰਤੂ ਟੀਡੀਆਈ ਸੈਕਟਰ 110 ਅਤੇ 111 ਵਿੱਚ ਸਹੂਲਤਾਂ ਪੱਖੋਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਇਥੇ ਰਹਿੰਦੇ ਲੋਕਾਂ ਨੂੰ ਪੈ ਰਿਹਾ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਜਿਉਂ ਦੀਆਂ ਤਿਉਂ ਹਨ। ਜਿਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਆਖਰ ਵਿੱਚ ਤੰਗ ਹੋ ਕੇ ਇੱਥੇ ਰਹਿੰਦੇ ਲੋਕਾਂ ਨੂੰ ਸਹੂਲਤਾਂ ਨਾ ਮਿਲਣ ਕਰਕੇ ਰੋਸ ਪ੍ਰਦਰਸ਼ਨ ਅਤੇ ਧਰਨੇ ਦੇਣੇ ਪੈ ਰਹੇ ਹਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.