ਜਮਹੂਰੀ ਪ੍ਰੋਗਰਾਮ ਚ ਅੜਿੱਕਾ ਡਾਹੁਣ ਦੀ ਘਟਨਾ ਨਿੰਦਣਯੋਗ-ਰਜਿੰਦਰ ਰਾਜੂ
- ਰਾਜਨੀਤੀ
- (Asia/Kolkata)
ਸਿਆਸੀ ਵਿਰੋਧ ਦਾ ਜ਼ਰੀਆ ਸ਼ਾਂਤਮਈ ਹੋਣਾ ਚਾਹੀਦੈ-ਭਾਜਪਾ
ਕਪੂਰਥਲਾ 21 ਸਿਤੰਬਰ ਗੌਰਵ ਮੜੀਆ
ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ਤੇ ਬਟਾਲਾ ਨੇੜੇ ਵਾਪਰੀ ਕਥਿਤ ਘਟਨਾ ਦੀ ਨਿੰਦਾ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਰਾਜੂ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਜਾਂ ਵਰਕਰ ਨੂੰ ਸ਼ਾਂਤਮਈ ਪ੍ਰੋਗਰਾਮ ਚ ਸ਼ਾਮਲ ਹੋਣ ਤੋਂ ਰੋਕਣ ਲਈ ਹਿੰਸਾ ਜਾਂ ਦਬਾਅ ਦਾ ਸਹਾਰਾ ਲੈਣਾ ਜਮਹੂਰੀ ਵਿਵਸਥਾ ਲਈ ਠੀਕ ਨਹੀਂ ਹੈ।18 ਸਤੰਬਰ ਨੂੰ ਰਵਨੀਤ ਸਿੰਘ ਬਿੱਟੂ ਦੇ ਕਾਫਲੇ ਤੇ ਬਟਾਲਾ ਨੇੜੇ ਆਂਡੇ,ਟਮਾਟਰ ਅਤੇ ਪੱਥਰ ਸੁੱਟੇ ਜਾਣ ਦੀ ਖਬਰ ਸਾਹਮਣੇ ਆਈ ਸੀ।ਬਿੱਟੂ ਉਸ ਸਮੇਂ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਚ ਸ਼ਾਮਲ ਹੋਣ ਪਠਾਨਕੋਟ ਜਾ ਰਹੇ ਸਨ।ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਬਿੱਟੂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕੁਝ ਗੱਡੀਆਂ ਦਾ ਨੁਕਸਾਨ ਹੋਇਆ।ਇਨ੍ਹਾਂ ਦੋਸ਼ਾਂ ਨੂੰ ਲੈ ਕੇ ਪੁਲਸ ਪੱਧਰ ਤੇ ਜਾਂਚ ਦੀ ਗੱਲ ਸਾਹਮਣੇ ਆਈ ਹੈ।ਰਜਿੰਦਰ ਰਾਜੂ ਨੇ ਕਿਹਾ ਕਿ ਲੋਕਤੰਤਰ ਚ ਸਿਆਸੀ ਪਾਰਟੀਆਂ ਨੂੰ ਆਪਣੇ ਵਿਚਾਰ ਰੱਖਣ,ਪ੍ਰੋਗਰਾਮ ਕਰਵਾਉਣ ਅਤੇ ਜਨਤਾ
ਤੱਕ ਆਪਣੀ ਗੱਲ ਪਹੁੰਚਾਉਣ ਦਾ ਅਧਿਕਾਰ ਹੈ। ਜੇਕਰ ਕਿਸੇ ਵਿਅਕਤੀ ਜਾਂ ਜਥੇਬੰਦੀ ਨੂੰ ਕਿਸੇ ਸਿਆਸੀ ਮੁਹਿੰਮ ਨਾਲ ਅਸਹਿਮਤੀ ਹੈ ਤਾਂ ਉਸ ਦਾ ਵਿਰੋਧ ਜਮਹੂਰੀ ਅਤੇ ਸ਼ਾਂਤਮਈ ਢੰਗ ਨਾਲ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਕਾਨੂੰਨ ਹੱਥ ਚ ਲੈਣ ਵਰਗੀ ਕਿਸੇ ਵੀ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਸਿਆਸੀ ਪਾਰਟੀਆਂ ਆਪਣੇ-ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖ ਰਹੀਆਂ ਹਨ।ਭਾਜਪਾ ਵੱਲੋਂ ਉਲੀਕੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਵੀ ਇਸੇ ਮੁੱਦੇ ਸਬੰਧੀ ਕੱਢੀ ਜਾ ਰਹੀ ਹੈ।ਉਨ੍ਹਾਂਨੇ ਕਿਹਾ ਯਾਤਰਾ ਦਾ ਮਕਸਦ ਸੂਬੇ ਚ ਨਸ਼ੇ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਹੈ।ਰਜਿੰਦਰ ਰਾਜੂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਟਾਲਾ ਨੇੜੇ ਵਾਪਰੀ ਘਟਨਾ ਦੀ ਨਿਰਪੱਖ ਜਾਂਚ ਕਰ ਕੇ ਅਸਲ ਤੱਥ ਸਾਹਮਣੇ ਲਿਆਂਦੇ ਜਾਣ।ਜੇਕਰ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਹੁੰਦੀ ਹੈ ਤਾਂ ਉਨ੍ਹਾਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਮੱਤਭੇਦ ਆਪਣੀ ਥਾਂ ਹਨ ਪਰ ਜਨਤਕ ਜੀਵਨ ਚ ਅਮਨ-ਕਾਨੂੰਨ ਅਤੇ ਸ਼ਾਂਤਮਈ ਸਿਆਸੀ ਗਤੀਵਿਧੀਆਂ ਦਾ ਸਤਿਕਾਰ ਜ਼ਰੂਰੀ ਹੈ।
Leave a Reply