ਪੁਲੀਸ ਥਾਣਾਂ ਤਰਸਿਕਾ ਦੀਆਂ ਦੋ ਵਖ ਵਖ ਪੁਲੀਸ ਪਾਰਟੀਅ ਨੇ ਦੋ ਥਾਵਾਂ ਤੋਂ ਗਸ਼ਤ ਦੌਰਾਨ ਹੈਰੋਇਨ ਤੇ ਨਗਦੀ ਸਮੇਤ 6 ਨੂੰ ਕਾਬੂ ਕੀਤਾ
- ਅਪਰਾਧ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੁਲਸ ਕਪਤਾਨ ਇੰਨਵੈਸਟੀਗੇਸ਼ਨ ਅਤੇ ਬਲਜੀਤ ਸਿੰਘ ਡੀ.ਐਸ.ਪੀ. ਜੰਡਿਆਲਾ ਗੁਰੂ ਦੇ ਦਿਸਾ ਨਿਰਦੇਸ਼ਾ ਅਨੁਸਾਰ ਨਿਗਰਾਨੀ ਅਵਤਾਰ ਸਿੰਘ ਥਾਣਾ ਤਰਸਿੱਕਾ ਵੱਲੋ ਸਮਾਜ ਵਿਰੋਧੀ ਅਨਸਰਾ , ਨਸ਼ਾਂ ਵੇਚਣ ਵਾਲਿਆ ਅਤੇ ਭਗੌੜੇ ਦੋਸ਼ੀਆ/ਪੀ.ਉ ਨੂੰ ਫੜਨ ਲਈ ਜਾਰੀ ਕੀਤੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜੱਦ ਏ.ਐੱਸ.ਆਈ. ਭੁਪਿੰਦਰ ਸਿੰਘ ਚੋਕੀ ਟਾਗਰਾ ਥਾਣਾ ਤਰਸਿੱਕਾ ਸਮੇਤ ਪੁਲਿਸ ਪਾਰਟੀ ਦੇ ਗਸਤ ਦੇ ਸੰਬੰਧ ਵਿਚ ਜਾ ਰਹੇ ਸੀ ਤਾ ਤਿੰਨ ਨੋਜਵਾਨ ਦਿਖਾਈ ਦਿੱਤੇ।ਜਿੰਨ੍ਹਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿੰਨ੍ਹਾ ਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਪੁੱਤਰ ਅੰਗਰੇਜ ਸਿੰਘ ,ਸੁਖਚੈਨ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਰਾਫਲ ਪੁੱਤਰ ਪ੍ਰਗਟ ਸਿੰਘ ਵਾਸੀਆਨ ਡੇਹਰੀਵਾਲ ਦੱਸਿਆ।ਜਿੰਨ੍ਹਾ ਪਾਸੋ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਕੇ ਮੁੱਕਦਮਾ ਨੰਬਰ 111 ਮਿੱਤੀ 20-09-2026 ਜੁਰਮ 21,27(ਏ),29-61-85 ਐੱਨ.ਡੀ.ਪੀ.ਐੱਸ.ਐੱਕਟ ਥਾਣਾ ਤਰਸਿੱਕਾ ਦਰਜ ਰਜਿਸਟਰ ਕੀਤਾ ਗਿਆ ਅਤੇ ਐਸ.ਆਈ ਹਰਬੰਸ਼ ਸਿੰਘ ਥਾਣਾ ਤਰਸਿੱਕਾ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿਚ ਜਾ ਰਹੇ ਸੀ ਤਾ ਤਿੰਨ ਨੋਜਵਾਨ ਪੈਦਲ ਤੁਰੇ ਆਉਦੇ ਦਿਖਾਈ ਦਿੱਤੇ। ਜਿੰਨ੍ਹਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿੰਨ੍ਹਾ ਨੇ ਆਪਣਾ ਨਾਮ ਬਲਦੇਵ ਸਿੰਘ ਉਰਫ ਦੇਬੂ ਪੁੱਤਰ ਸਰਵਨ ਸਿੰਘ,ਸੁਖਰਾਜ ਸਿੰਘ ਪੁੱਤਰ ਅਜੀਤ ਸਿੰਘ ਅਤੇ ਬਲਜਿੰਦਰ ਸਿੰਘ ਵਾਸੀਆਨ ਡੇਹਰੀਵਾਲ ਦੱਸਿਆ।ਜਿੰਨ੍ਹਾ ਪਾਸੋ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਕੇ ਮੁੱਕਦਮਾ ਨੰਬਰ 112 ਮਿੱਤੀ 20-09-2026 ਜੁਰਮ 21,27(ਏ),29-61-85 ਐੱਨ. ਡੀ. ਪੀ. ਐੱਸ. ਐਕਟ ਥਾਣਾ ਤਰਸਿੱਕਾ ਦਰਜ ਰਜਿਸਟਰ ਕੀਤਾ ਗਿਆ।ਜੋ ਉਕਤਾਨ ਦੋਸ਼ੀਆਨ ਪਾਸੋ ਪੁੱਛ ਗਿੱਛ ਕੀਤੀ ਜਾ ਰਹੀ ਹੈ।
Leave a Reply