ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਵਿਖੇ ਮਨਾਈ ਜਾਵੇਗੀ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਵਿਖੇ ਮਨਾਈ ਜਾਵੇਗੀ

ਲਾਹੌਰ, 27 ਜੂਨ (ਅਲੀ ਇਮਰਾਨ ਚੱਠਾ):

ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ETPB) ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਸਹਿਯੋਗ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਵਿੱਚ ਉਨ੍ਹਾਂ ਦੀ ਬਰਸੀ 29 ਜੂਨ 2025, ਐਤਵਾਰ ਨੂੰ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਵਿਖੇ ਮਨਾਈ ਜਾਵੇਗੀ।

ਇਸ ਸਮਾਗਮ ਵਿੱਚ ਕਈ ਪ੍ਰਮੁੱਖ ਸ਼ਖ਼ਸੀਅਤਾਂਸ਼ਮੂਲੀਤ ਹੋਣਗੀਆਂ, ਜਿਨ੍ਹਾਂ ਵਿੱਚ ਸੰਘੀ ਮੰਤਰੀ ਬਰਾਇ ਧਾਰਮਿਕ ਮਾਮਲੇ ਅਤੇ ਅੰਤਰਧਾਰਮੀ ਸਹਿਯੋਗ ਸਰਦਾਰ ਮੁਹੰਮਦ ਯੂਸਫ, ETPB ਦੇ ਚੇਅਰਮੈਨ ਡਾ. ਸਾਜਿਦ ਮਹਮੂਦ ਚੋਹਾਨ, ਅਤੇ PSGPC ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਵਿਚ ਅਲਪਸੰਖਿਆਕਾਂ ਅਤੇ ਮਨੁੱਖੀ ਅਧਿਕਾਰਾਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਸ਼ਾਮਲ ਹਨ।

PSGPC ਦੇ ਮੈਂਬਰਾਂ ਦੇ ਨਾਲ ਨਾਲ ਦੇਸ਼-ਵਿਦੇਸ਼ ਤੋਂ ਆਈ ਹੋਈ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੀ ਇਸ ਸਮਾਰੋਹ ਵਿੱਚ ਹਾਜ਼ਰੀ ਦੇਣ ਦੀ ਸੰਭਾਵਨਾ ਹੈ।

ਇਹ ਸਮਾਗਮ ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜੀ ਦੀ ਧਰਮ ਨਿਰਪੱਖਤਾ ਅਤੇ ਧਾਰਮਿਕ ਸਹਿਯੋਗ ਵੱਲ ਕੀਤੇ ਯਤਨਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਦੀ ਲੀਡਰਸ਼ਿਪ ਨੂੰ ਸਤਿਕਾਰ ਦੇਣ  ਵਾਸਤੇ ਰਚਾਇਆ ਗਿਆ ਹੈ।

ETPB ਦੇ ਪਬਲਿਕ ਰਿਲੇਸ਼ਨ ਅਧਿਕਾਰੀ ਗ਼ੁਲਾਮ ਮੋਹਿਉਦੀਨ ਮੁਤਾਬਕ, ਸਮਾਰੋਹ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਅਤੇ ਮੀਡੀਆ ਨੁੰ ਵੀ ਕਵਰੇਜ ਲਈ ਆਮੰਤ੍ਰਿਤ ਕੀਤਾ ਗਿਆ ਹੈ।

ਸਮਾਗਮ ਸਵੇਰੇ 10:30 ਵਜੇ ਸ਼ੁਰੂ ਹੋਵੇਗਾ ਅਤੇ ਇਹ ਗੁਰਦੁਆਰਾ ਡੇਰਾ ਸਾਹਿਬ, ਜੋ ਕਿ ਲਾਹੌਰ ਕਿਲ੍ਹੇ ਅਤੇ ਬਾਦਸ਼ਾਹੀ ਮਸਜਿਦ ਦੇ ਨੇੜੇ ਸਥਿਤ ਹੈ, ਵਿੱਚ ਆਯੋਜਿਤ ਕੀਤਾ ਜਾਵੇਗਾ। ਇਹ ਥਾਂ ਧਾਰਮਿਕ ਏਕਤਾ ਅਤੇ ਇਤਿਹਾਸਕ ਵਿਰਾਸਤ ਦੀ ਨਿਸ਼ਾਨੀ ਮੰਨੀ ਜਾਂਦੀ ਹੈ।

Ali Imran Chattha
Ali Imran Chattha
00923000688240
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.